ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)–ਸੰਗਰੂਰ ਦੇ ਪਿੰਡ ਝਾੜੋਂ ਦੇ ਸਰਪੰਚ ਚਰਨਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਝਾੜੋ ਅਤੇ ਗ੍ਰਾਮ ਪੰਚਾਇਤ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਪਣੇ ਪਿੰਡ ਦੀਆਂ ਦੁਕਾਨਾਂ ਤੋਂ ਤੰਬਾਕੂ, ਬੀੜੀ, ਸਿਗਰੇਟ, ਜਰਦਾ ਆਦਿ 1 ਜਨਵਰੀ ਤੋਂ ਬੰਦ ਕੀਤਾ ਜਾ ਰਿਹਾ ਹੈ | ਇਸ ਫੈਸਲੇਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਨੂੰ 5 ਹਜਾਰ ਰੁਪਏ ਜੁਰਮਾਨਾ ਅਤੇ 7 ਦਿਨ੍ਹਾਂ ਤੱਕ ਦੁਕਾਨ ਬੰਦ ਰਹੇਗੀ | ਪਿੰਡ ਦੀ ਸੱਥ, ਬੱਸ ਸਟੈਂਡ,ਸਕੂਲ ਅਤੇ ਸਾਂਝੀ ਜਗ੍ਹਾਂ ‘ਤੇ ਬੀੜੀ, ਸਿਗਰਟ ਪੀਣ ਵਾਲੇ ‘ਤੇ ਵੀ ਕਾਨੂੰਨੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ |