ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)-ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਦੀ ਆਈਆਰਬੀ ਟੋਲ ਕੰਪਨੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੁਝ ਟੋਲ ਵਰਕਰਾਂ ਨਾਲ ਸਾਜਿਸ਼ ਤਹਿਤ ਧੱਕਾ ਕੀਤਾ ਹੈ ਰਿਹਾ ਹੈ,ਮੁਅੱਤਲ ਕੀਤੇ 6 ਵਰਕਰਾਂ ਦੀ ਬਿਨਾਂ ਸ਼ਰਤ ਪਿਛਲੇ ਲਾਭ ਸਮੇਤ ਬਹਾਲੀ, ਟੋਲ ਵਰਕਰਾਂ ਦੀਆਂ ਹੋਰ ਲਮਕਦੀਆਂ ਮੰਗਾਂ,30%ਟੋਲ ਟੈਕਸ ਵਧਾਏ ਜਾਣ ਦੇ ਵਿਰੁੱਧ ਅਤੇ ਵੱਡੀ ਪੱਧਰ ਉੱਤੇ ਬਾਹਰੀ ਰਾਜਾਂ ਤੋਂ ਗੈਰ ਪੰਜਾਬੀਆਂ ਦੀ ਭਰਤੀ ਵਿਰੁੱਧ ਬਣਦਾ ਇਨਸਾਫ ਲੈਣ ਲਈ ਪਿਛਲੇ ਕਾਫੀ ਦਿਨਾਂ ਤੋਂ ਹੜਤਾਲ ਚੱਲ ਰਹੀ ਹੈ ਪਰ ਪ੍ਰਸ਼ਾਸਨ ਅਤੇ ਟੋਲ ਕੰਪਨੀ ਦਾ ਵਤੀਰਾ ਕਰੂਰਤਾ ਭਰਿਆ ਹੈ।
ਇਨਸਾਫ ਨਾਂ ਮਿਲਦਾ ਦੇਖ ਅੱਜ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ 29 ਨਵੰਬਰ ਤੋਂ ਟੋਲ ਪਲਾਜਾ ਕੱਥੂਨੰਗਲ(ਸ਼੍ਰੀ ਅੰਮ੍ਰਿਤਸਰ ਸਾਹਿਬ) ਨੂੰ ਸੰਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ।
ਕਾਰਪੋਰੇਟ ਘਰਾਣਿਆਂ ਦੇ ਇਸ ਜਬਰ ਵਿਰੁੱਧ ਲੱਗਣ ਵਾਲੇ ਧਰਨੇ ਵਿੱਚ ਕਿਸਾਨਾਂ ਅਤੇ ਸਮੂਹ ਪੰਜਾਬੀਆਂ ਨੂੰ ਠੀਕ 10 ਵਜੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।