ਨਾਬਾਲਗ ਲੜਕੀ ਦੇ ਦੋਸ਼ੀ ਦੀ ਗਿ੍ਰਫਤਾਰੀ ਲਈ ਜਥੇਬੰਦੀਆਂ ਵੱਲੋਂ ਥਾਣੇ ਮੂਹਰੇ ਦਿੱਤਾ ਗਿਆ ਧਰਨਾ
ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਦੀ ਗਿ੍ਰਫਤਾਰੀ ਨਾ ਹੋਣ ਕਰਕੇ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਰਾਜਸੀ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਥਾਣਾ ਸਿਟੀ ਦਾ ਘਿਰਾਓ ਕੀਤਾ ਅਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਰਣਯੋਗ ਇਹ ਹੈ ਕਿ 13 ਸਾਲਾ ਦੀ ਨਾਬਾਲਗ ਲੜਕੀ ਜਿਸ ਨਾਲ ਜਬਰ ਜਨਾਹ ਕੀਤਾ ਗਿਆ ਸੀ। ਦੋਸ਼ੀਆਂ ਦੀ ਗਿ੍ਰਫਤਾਰੀ ਨਾ ਹੋਣ ਕਰਕੇ ਰੋਸ਼ ਵੱਜੋਂ ਪਹਿਲਾਂ ਨਹਿਰੂ ਪਾਰਕ ਤੇ ਫਿਰ ਥਾਣਾ ਸਿਟੀ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਰਾਜਸੀ ਆਗੂਆ ਨੇ ਕਿਹਾ ਕਿ ਅੱਜ ਦੇਸ਼ 75ਵੇਂ ਵਰੇਗੰਢ ਮਨਾ ਰਿਹਾ ਹੈ। ਦੂਜੇ ਪਾਸੇ ਬਲਾਤਕਾਰ ਹੋਏ ਮਾਮਲੇ ’ਚ ਕੋਈ ਵੀ ਦੋਸ਼ੀ ਨਾ ਫੜੇ ਜਾਣ ਕਰਕੇ ਉਹ ਪੁਲਸ ਦੇ ਸਾਹਮਣੇ ਸਰੇਆਮ ਘੁੰਮ ਰਿਹਾ ਹੈ। ਇਸ ਜਾਗ੍ਰਤੀ ਮੰਚ ਦੇ ਕਨਵੀਨਰ ਬਲਵਿੰਦਰ ਕੌਰ ਨੇ ਦੱਸਿਆ ਕਿ ਜੇਕਰ ਅਸੀ ਲੋਕ ਆਪਣੇਘਰਾਂ ਵਿੱਚ ਆਪਣੀ ਇੱਜ਼ਤ ਨਹੀਂ ਬਚਾ ਸਕਦੇ ਤਾਂ ਪੁਲਸ ਦਾ ਕਈ ਰੋਲ ਹੈ। ਉਨਾਂ ਫੈਸਲਾ ਕੀਤਾ ਗਿਆ ਜਦੋਂ ਤੱਕ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰਦੀ, ਇਹ ਧਰਨਾ ਨਿਰੰਤਰ ਜਾਰੀ ਰਹੇਗਾ।
ਇਸ ਮੌਕੇ ਐਸ.ਪੀ ਹੈਡਕੁਟਾਅਰ ਨਵਜੋਤ ਸਿੰਘ ਸਿੱਧੂ ਨੇ ਆ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਥਾਣੇ ਵਿੱਚ ਦਰਜ਼ ਹੈ। ਜਲਦ ਹੀ ਦੋਸ਼ੀਆਂ ਨੂੰ ਫੜਿਆ ਜਾਵੇਗਾ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੈਡ ਕੁਆਟਰ ਐਸ.ਪੀ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਇੰਨਾਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।