ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਪੁਰਾਣੀ ਰੰਜਿਸ਼ ਤਹਿਤ ਹਮਲਾ ਕਰਕੇ ਵਿਅਕਤੀ ਨੂੰ ਜਖਮੀ ਕਰਨ ਦੇ ਮਾਮਲੇ ਵਿੱਚ 5 ਲੋਕਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਤਲਵੰਡੀ ਬਥੁੰਨਗੜ ਨੇ ਦੱਸਿਆ ਕਿ 17 ਅਗਸਤ ਨੂੰ ਉਸਦਾ ਨਾਮ ਲੈ ਕੇ ਗਾਲੀ ਗਲੋਚ ਕਰਦੇ ਹੋਏ ਰਣਜੋਧ ਸਿੰਘ, ਪ੍ਰਭਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰਾਂਨ ਤਰਸੇਮ ਸਿੰਘ, ਜੱਗਾ ਪੁੱਤਰ ਪਿਆਰਾ ਸਿੰਘ, ਤਰਸੇਮ ਸਿੰਘ ਪੁੱਤਰ ਨਾਜਰ ਉਸਦੇ ਘਰ ਵਿਹੜੇ ਵਿੱਚ ਡਰਾਇੰਗ ਰੂਮ ਦੀ ਜਾਲੀ ਕੋਲ ਖਲੋ ਗਏ। ਉਸਨੇ ਜਾਲੀ ਰਾਹੀ ਵੇਖਿਆ ਕਿ ਦੋਸੀ ਰਣਜੋਧ ਸਿੰਘ ਦੇ ਹੱਥ ਵਿੱਚ ਪਿਸਟਲ ਅਤੇ ਬਾਕੀ ਦੋਸੀਆਂ ਦੇ ਹੱਥਾਂ ਵਿੱਚ ਕਿ੍ਰਪਾਨਾ ਅਤੇ ਦਾਤਰ ਸਨ। ਜਦ ਉਸਨੇ ਜਾਲੀ ਰਾਹੀ ਬਾਹਰ ਵੇਖਿਆ ਤਾਂ ਦੋਸੀ ਰਣਜੋਧ ਸਿੰਘ ਨੇ ਮੁਦਈ ਨੂੰ ਵੇਖਦੇ ਹੀ ਉਸ ਵੱਲ ਨੂੰ ਮਾਰ ਦੇਣ ਦੀ ਨਿਯਤ ਨਾਲ ਦਰਵਾਜੇ ਦੀ ਜਾਲੀ ਵਿੱਚੋ ਅੰਦਰ ਨੂੰ ਫਾਇਰ ਕੀਤਾ ਜੋ ਜਾਲੀ ਵਿਚੋ ਹੁੰਦਾ ਹੋਇਆ ਪਰਦੇ ਵਿੱਚ ਦੀ ਲੰਘ ਗਿਆ। ਉਸਨੇ ਕੋਠੇ ਤੇ ਚੜ ਕੇ ਰੋਲਾ ਪਾਇਆ ਤਾਂ ਦੋਸ਼ੀ ਮੇਨ ਸੜਕ ਤੇ ਖੜੀ ਇਨੋਵਾ ਗੱਡੀ ’ਤੇ ਸਵਾਰ ਹੋ ਕੇ ਚਲੇ ਗਏ।


