ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਅਨੋਖੇ ਤੇ ਗੁੰਝਲਦਾਰ ਬਿਆਨ ‘ਚ ਸਪੱਸ਼ਟ ਕੀਤਾ! ਕਿ ਰਾਜ ਦੇ ਆਖਰੀ ਸਮੇਂ ਕੁਝ ਅਫਸਰ ਮੈਨੂੰ ਕਹਿਣ ਲੱਗੇ,ਸਰਕਾਰ ਦੁਬਾਰਾ ਫਿਰ ਬਣਾਈ ਜਾ ਸਕਦੀ ਹੈ ? ਭੱਠਲ ਸਾਹਿਬ ਅਨੁਸਾਰ ਮੈਂ ਕਿਹਾ ਉਹ ਕਿਸ ਤਰ੍ਹਾਂ, ਉਹਨਾਂ ਅਫਸਰਾਂ ਨੇ ਕਿਹਾ ਇਸ ਪਲੇਨ ਨੀਤੀ ਨੂੰ ਕਾਮਯਾਬ ਕਰਨ ਅਤੇ ਰੱਬੀ ਖ਼ਲਕਤ ਰਾਜ ਦੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਬੰਬ ਧਮਾਕੇ ਕਰਨੇ ਪੈਣਗੇ, ਬੀਬੀ ਭੱਠਲ ਜੀ ਨੇ ਆਪਣੇ ਬਿਆਨ ਵਿੱਚ ਕਿਹਾ,ਮੈਂ ਅਜਿਹਾ ਕਰਨ ਤੋਂ ਕੂਰਾ ਇਨਕਾਰ ਕਰ ਦਿੱਤਾ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਗੁੰਝਲਦਾਰ ਬਿਆਨ ਤੇ ਖੁੱਲ੍ਹੇਆਮ ਚਾਇਲਜ ਕਰਦੀ ਹੈ ਅਗਰ ਬੀਬੀ ਭੱਠਲ ਜੀ ਦਾ ਇਹ ਬਿਆਨ ਬਿਲਕੁਲ ਠੀਕ ਅਤੇ ਸੱਚ ਦੇ ਨਾਲ ਨਾਲ ਹੋਰ ਸਰਕਾਰਾਂ ਤੇ ਉਂਗਲੀਆਂ ਚੁੱਕ ਰਿਹਾ ਹੈ ਅਤੇ ਸਪੱਸ਼ਟ ਫਿਰ ਹੈ ਕਿ!ਸਰਕਾਰਾਂ ਅਜਿਹਾ ਕਰਦੀਆਂ ਆਈਆਂ ਹਨ ਅਤੇ ਕਰਦੀਆਂ ਵੀ ਰਹਿਣਗੀਆਂ,ਇਸ ਕਰਕੇ ਬੀਬੀ ਭੱਠਲ ਜੀ ਨੂੰ ਅਜਿਹੇ ਅਫਸਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨਾ ਚਾਹੀਦਾ ਹੈ ਅਤੇ ਰਾਜ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਸੈਂਟਰ ਨਾਲ ਸਬੰਧਤ ਜਾਂ ਫਿਰ ਪੰਜਾਬ ਰਾਜ ਦੇ ਅਫਸਰ ਸਨ, ਅਜਿਹਾ ਕਰਨ ਨਾਲ ਰਾਜ ਵਿੱਚੋ ਭੋਲੇ ਭਾਲੇ ਰੱਬ ਰੂਪੀ ਲੋਕਾਂ ਨੂੰ ਬੁੱਧੂ ਬਣਾਉਣ,ਦਾਹਿਸਤ ਫੈਲਾਉਣ ਜਾਨੀ ਤੇ ਮਾਲੀ ਨੁਕਸਾਨ ਕਰਨ ਦੀਆਂ ਸਾਲਾਹਾ,ਨੀਤੀਆਂ ਘੜਨ ਵਾਲਿਆਂ ਅਧਰਮੀ ਅਫਸਰਾਂ ਦੀ ਪਹਿਚਾਣ ਕੀਤੀ ਜਾਂ ਸਕੇ, ਤਾਂ ਹੀ ਅਜਿਹੀਆਂ ਨੀਤੀਆਂ ਘੜ੍ਹਨ ਵਾਲਿਆਂ ਨੂੰ ਲਗਾਮ ਪਾਈਂ ਜਾ ਸਕਦੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਜੀ ਦੇ ਗੁੰਝਲਦਾਰ ਦਿੱਤੇ ਬਿਆਨ ਦੀ ਉੱਚ ਪੱਧਰ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਵੈਸੇ ਤਾਂ ਗੁਰੂ ਸਾਹਿਬ ਜੀ ਨੇ ਆਸਾਂ ਦੀ ਵਾਰ ਵਿਚ ਫੁਰਮਾਨ ਕੀਤਾ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਦੱਸਿਆ ਹੋਇਆ ਹੈ ਅਤੇ ਇਸੇ ਕਰਕੇ ਸਿਖਾਂ ਨੂੰ ਸੱਚ ਦੀ ਰਾਜਨੀਤੀ ਕਰਨ ਲਈ ਪੀਰੀ ਪੀਰੀ ਸਿਧਾਂਤ ਤੇ ਚੱਲਣ ਲਈ ਪਵਿੱਤਰ ਅਕਾਲਤਖਤ ਸਾਹਿਬ ਜੀ ਨੂੰ ਹੋਂਦ ‘ਚ ਲਿਆਂਦਾ ਸੀ, ਪਰ ਅੱਜ ਬਾਦਲ ਕੇ ਅਕਾਲ ਤਖ਼ਤ ਸਾਹਿਬ ਤੇ ਝੂਠ ਬੋਲ ਕੇ ਪੰਥ ਦੇ ਅਖੌਤੀ ਠੇਕੇਦਾਰ ਬਣੀਂ ਬੈਠੇ ਹਨ,ਲੋਕਾਂ ਨੂੰ ਬੁਧੋ ਬਣਾਉਣ ‘ਚ ਲੱਗੇ ਹੋਏ ਹਨ, ਭਾਈ ਖਾਲਸਾ ਨੇ ਕਿਹਾ ਬੀਬੀ ਭੱਠਲ ਜੀ ਨੂੰ ਇਸ ਸਬੰਧੀ ਜਾਗਰੂਕ ਹੋਣਾ ਬਾਕੀ ਹੈ ਕਿ ਸਭ ਤੋਂ ਪਹਿਲਾਂ ਕਾਂਗਰਸ ਨੇ ਹੀ ਭਿੰਡਰਾਂਵਾਲਿਆਂ ਦੀ ਧਰਮੀ ਲਹਿਰ ਨੂੰ ਬਦਨਾਮ ਕਰਨ ਲਈ ਪੁਲਿਸ ਕੈਟਾਂ ਦੀ ਭਰਤੀ ਕੀਤੀ ਜੋ ਵਰਦੀਆਂ ਤੇ ਡਰੈਸਾ ਰਾਹੀਂ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਤਾਂ ਕਿ ਖਾੜਕੂ ਸਿੰਘਾਂ ਨੂੰ ਬਦਨਾਮ ਕੀਤਾ ਜਾਵੇ ਅਤੇ ਰਾਜ ਦੇ ਲੋਕਾਂ ਨੂੰ ਦਾਹਿਸਤਰਾਹੀ ਬੁੱਧੂ ਬਣਾਇਆ ਜਾ ਸਕੇ ਅਤੇ ਰਾਜ ਭਾਗ ਪਰਾਪਾਤ ਕੀਤਾ ਜਾ ਸਕੇ,ਭਾਈ ਖਾਲਸਾ ਨੇ ਕਿਹਾ ਉਸ ਤੋਂ ਬਾਅਦ ਪੁਲਿਸ ਦੇ ਇਕ ਉੱਚ ਅਫਸਰ ਆਲਮ ਫ਼ੌਜ ਤਿਆਰ ਕੀਤੀ ਗਈ,ਜੋ ਲੱਗਭਗ ਪੁਲਿਸ ਦੀ ਸਰਪ੍ਰਸਤੀ ਹੇਠ ਹੀ ਚਲਦੀ ਸੀ ,ਕਿਉਂਕਿ ਰਾਜ ਦੀ ਪੁਲਿਸ ਅਫਸਰ ਇਹੋ ਜਿਹੇ ਢੇਡੇ ਮੇਡੇ ਉਲਟੇ ਸਿੱਧੇ ਕੰਮ ਕਰਨ ਲਈ ਮੁੱਖ ਮੰਤਰੀ ਤੇ ਹੋਰ ਰਾਜਨੀਤਕ ਨੇਤਾਵਾਂ ਆਦਿ ਨੂੰ ਸਲਾਹਾਂ ਦੇਂਦੇ ਰਹਿੰਦੇ ਹਨ, ਪਰ ਰਾਜੇ ਜਾ ਸਰਕਾਰ ਨੇ ਵੇਖਣ ਹੁੰਦਾ ਹੈ ਰਾਜਨੀਤਕ ਲਾਹਾ ਪਰ!ਧਰਮੀ ਰਾਜਾ ਹੋਏਗਾ, ਉਹ ਤਾਂ ਰਾਜ਼ ਦੇ ਪੁਲਿਸ ਅਫਸਰਾਂ ਦੀ ਅਜਿਹੀ ਸਲਾਹ ਨਹੀਂ ਲਵੇਗਾ ਅਤੇ ਨਾ ਹੀ ਅਜਿਹੇ ਕੰਮ ਕਰਨ ਦਾ ਮੌਕਾ ਨਹੀਂ ਦੇਵੇਗਾ ਜੋ ਅਧਰਮੀ ਹੋਵੇ,ਉਹ ਅਜਿਹਾ ਕਰਨ ਦੀ ਆਗਿਆ ਨਹੀਂ ਦੇਵੇਗਾ? ਭਾਈ ਖਾਲਸਾ ਨੇ ਕਿਹਾ ਜਿਵੇਂ ਬੀਬੀ ਭੱਠਲ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਆਪ ਦੱਸ ਰਹੇ ਹਨ ਕਿ ਮੇਰੇ ਰਾਜ ਦੇ ਆਖਰੀ ਸਮੇਂ ਕੁਝ ਕੂ ਉੱਚ ਅਫਸਰਾਂ ਨੇ ਉਨ੍ਹਾਂ ਨੂੰ ਕਿਹਾ ਤੇ ਸਲਾਹ ਦਿੱਤੀ ਕਿ ਰਾਜ ਵਿੱਚ ਦਾਹਿਸਤ ਫੈਲਾਉਣ ਲਈ ਵੱਡੇ ਵੱਡੇ ਧਮਾਕੇ ਕਰਨੇ ਪੈਣਗੇ ਅਤੇ ਲੋਕਾਂ ਵਿਚ ਦਾਹਿਸਤ ਪੈਦਾ ਕਰਕੇ ਇੱਕ ਵਾਰ ਰਾਜ ਫਿਰ ਪ੍ਰਾਪਤ ਕੀਤਾ ਜਾ ਸਕਦਾ ਹੈ? ਭਾਈ ਖਾਲਸਾ ਨੇ ਦੱਸਿਆ ਬੀਬੀ ਭੱਠਲ ਜੀ ਸਾਬਕਾ ਮੁੱਖ ਮੰਤਰੀ ਅਨੁਸਾਰ ਮੈਂ ਉਨ੍ਹਾਂ ਉੱਚ ਅਫਸਰਾਂ ਨੂੰ ਝਾੜ ਪਾਈ ਤੇ ਕਿਹਾ ਕਿ ਮੈਂ ਰਾਜ ਦੇ ਲੋਕਾਂ ‘ਚ ਦਾਇਸਤਪੈਦਾ ਕਰ ! ਬੇਦੋਸ਼ਿਆਂ ਨੂੰ ਸਜ਼ਾ ਦੇ ਕੇ ਰਾਜ ਨਹੀਂ ਕਰਨਾ ਚਾਹੁੰਦੀ, ਭਾਈ ਖਾਲਸਾ ਨੇ ਕਿਹਾ ਅਗਰ ਬੀਬੀ ਭੱਠਲ ਜੀ ਦਾ ਜੁਮੇਵਾਰਾਨਾਂ ਬਿਆਨ ਬਿਲਕੁਲ ਸੱਚ ਹੈ ਤਾਂ ਬੀਬੀ ਭੱਠਲ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਕਾਲਤਖਤ ਸਾਹਿਬ ਤੋਂ ਸਨਮਾਨ ਲੈਣ ਦੇ ਹੱਕਦਾਰ ਹਨ,ਪਰ ! ਉਦੋਂ ,ਜਦੋਂ ਉਹ (ਬੀਬੀ ਭੱਠਲ ਜੀ)ਉਨ੍ਹਾਂ ਇਨਸਾਨੀਅਤ ਦੇ ਦੂਖੀਆ ਤੇ ਰੱਬੀ ਰੂਪੀ ਰਾਜ ਦੇ ਲੋਕਾਂ ਨੂੰ ਬੁੱਧੋ ਬਣਾਉਣ ਦੀ ਰਾਜਨੀਤਕ ਨੇਤਾਵਾਂ ਨੂੰ ਸਲਾਹ ਦੇਣ ਵਾਲੇ ਉੱਚ ਅਫਸਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨਾ ਦੱਸ ਕੇ ਵਿਖਾਏ, ਭਾਈ ਖਾਲਸਾ ਨੇ ਕਿਹਾ ਬੀਬੀ ਭੱਠਲ ਵੱਲੋਂ ਚੁਕਿਆ ਇਹ ਭਿਆਨਕ ਮੁੱਦਾ ਹੈ ਅਤੇ ਸਿਆਸਤ ਦਾਨਾ ਦੀ ਸਿਆਸੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ,ਇਸੇ ਹੀ ਕਰਕੇ ਸਾਬਕਾ ਜਥੇਦਾਰ ਤੇ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਰੱਖ ਦਿੱਤੀ ਹੈ ਕਿ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਵੱਲੋਂ ਦਿੱਤੇ ਬਿਆਨ ਦੀ ਜਾਂਚ ਹੋਣੀ ਚਾਹੀਦੀ, ਭਾਈ ਖਾਲਸਾ ਨੇ ਕਿਹਾ ਇਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਰਾਜੇ ਅਤੇ ਸਰਕਾਰਾਂ ਤਾਂ ਆਪਣੀਂ ਪ੍ਰਜਾ ਦੀ ਜਾਨਮਾਲ ਦੀ ਰਾਖੀ ਕਰਨ ਲਈ ਸੰਵਿਧਾਨਿਕ ਕਸਮ ਖਾਂਦੇ ਹਨ,ਪਰ ਜੇ ਸਰਕਾਰਾਂ ਹੀ ਰਾਜ ਦੀ ਪਰਜਾ’ਚ ਦਾਹਿਸਤ ਪੈਦਾ ਕਰਨ,ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਤੇ ਪੁੱਜ ਜਾਏ ਤਾਂ ਗੱਲ ਪਰਮਾਤਮਾ ਤੇ ਪਰਜਾ ਦੀ ਰਹਿ ਜਾਂਦੀ ਹੈ , ਭਾਈ ਖਾਲਸਾ ਨੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੰਗ ਕਰਦੀ ਹੈ ਕਿ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਦੀ ਮੰਗ ਅਨੁਸਾਰ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਵਿਵਾਦਿਤ ਬਿਆਨ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਰਾਜ ਦੇ ਲੋਕਾਂ ਨੂੰ ਪੂਰਾ ਪਤਾ ਲੱਗ ਸਕੇ ।


