ਗੁਰਦਾਸਪੁਰ 2 ਦਸੰਬਰ (ਸਰਬਜੀਤ ਸਿੰਘ)– ਐਲੀਮੈਂਟਰੀ ਟੀਚਰ ਯੂਨੀਅਨ (ਰਜਿ. ) ਪੰਜਾਬ ਦਾ ਪੰਜਾਬ ਪੱਧਰੀ ਚੋਣ ਇਜਲਾਸ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਬੁਲਾਇਆ ਗਿਆ। ਜਿਸ ਵਿੱਚ ਹਰਜਿੰਦਰ ਪਾਲ ਸਿੰਘ ਪੰਨੂ ਨੂੰ ਚੌਥੀ ਵਾਰ ਪੰਜਾਬ ਪ੍ਰਧਾਨਗੀ ਦੀ ਕਮਾਂਡ ਦਿੱਤੀ ਗਈ। ਇਸੇ ਤਰ੍ਹਾਂ ਤਾਂ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਾਹਨੂੰਵਾਨ 1 ਦੇ ਬੀ.ਪੀ.ਈ.ਓ ਲਖਵਿੰਦਰ ਸਿੰਘ ਸੇਖੋ ਨੂੰ ਐਲੀਮੈਂਟਰੀ ਟੀਚਰ ਯੂਨੀਅਨ ਦੇ ਬੀ.ਪੀ.ਈ.ਓ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਦੇ ਨਾਲ ਪੰਕਜ ਅਰੋੜਾ .ਬੀ.ਪੀ.ਈ.ਓ ਪਠਾਨਕੋਟ ਜਸਵਿੰਦਰ ਸਿੰਘ ਬੀ.ਪੀ.ਈ.ਓ ਤਰਨ ਤਾਰਨ ਅਤੇ ਜਸਪਾਲ ਜਲਾਲਾਬਾਦ ਬੀ.ਪੀ.ਈ.ਓ ਨੂੰ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਅਤੇ ਜਰਨਲ ਸਕੱਤਰ ਸੁਖਦੀਪ ਸਿੰਘ ਜੋਲੀ ਗੁਰਦਾਸਪੁਰ ਵੱਲੋਂ ਸੇਖੋ ਨੂੰ ਪੰਜਾਬ ਪੱਧਰ ਤੇ ਮਿਲਣ ਵਾਲੀ ਇਸ ਜਿੰਮੇਵਾਰੀ ਦੀ ਵਧਾਈ ਦਿੱਤੀ।ਇਸ ਦੌਰਾਨ ਗੱਲਬਾਤ ਕਰਦਿਆਂ ਬੀ.ਪੀ.ਈ.ਓ. ਸੇਖੋਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰਯੋਗ ਹੈ ਕਿ ਲਖਵਿੰਦਰ ਸਿੰਘ ਸੇਖੋਂ ਪਿਛਲੇ 21 ਸਾਲ ਤੋਂ ਐਲੀਮੈਂਟਰੀ ਟੀਚਰ ਯੂਨੀਅਨ (ਰਜਿ.) ਦੇ ਜਿਲ੍ਹਾ ਪ੍ਰਧਾਨ / ਸੂਬਾਈ ਆਗੂ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੁਆਰਾ ਜਥੇਬੰਦੀ ਨੂੰ ਦਿੱਤੀਆਂ ਗਈਆਂ ਸੇਵਾਵਾਂ ਸ਼ਲਾਘਾਯੋਗ ਹਨ। ਇਸ ਮੌਕੇ ਜ਼ਿਲ੍ਹਾ ਖਜਾਨਚੀ ਵਰਿੰਦਰ ਕੋਟਲੀ, ਰਜਿੰਦਰ ਕੁਮਾਰ ਮੁੱਖ ਬੁਲਾਰਾ, ਨਿਸ਼ਾਨ ਸਿੰਘ ਖਾਨਪੁਰ ਪ੍ਰਭਜੋਤ ਸਿੰਘ ਦੂਲਾ ਨੰਗਲ , ਗਗਨਦੀਪ ਸਿੰਘ ਪ੍ਰੈਸ ਸਕੱਤਰ ,ਦਲਜਿੰਦਰ ਸਿੰਘ ਸੰਧੂ ,ਜਸਪਿੰਦਰ ਬਸਰਾ ,ਮਲਕੀਤ ਸਿੰਘ ਕਾਹਨੂੰਵਾਨ ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।