ਕੇਂਦਰ ਸਰਕਾਰ ਵੱਲੋਂ ਦੇਸ਼ ਵਿਚੋਂ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਵਰਗੇ ਮਸਲੇ ਹੱਲ ਕਰਨ ਦੀ ਬਜਾਏ ਦੇਸ਼ ਦੇ ਸੰਵਿਧਾਨ ਨੂੰ ਤੋੜਿਆਂ ਭੰਨਿਆ ਜਾ ਰਿਹਾ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਅੱਜ ਏਟਕ,ਸੀਟੂ, ਏਕਟੂ ਅਤੇ ਸੀ ਟੀ ਯੂ ਪੰਜਾਬ ਅਧਾਰਿਤ ਐਕਸ਼ਨ ਕਮੇਟੀ ਵੱਲੋਂ ਬੱਸ ਸਟੈਂਡ ਬਟਾਲਾ ਵਿਖੇ ਮਈ ਦਿਵਸ ਵਿਜੇ ਕੁਮਾਰ ਸੋਹਲ, ਮਹਿੰਦਰ ਸਿੰਘ ਕਾਹਲੋ, ਜਗੀਰ ਸਿੰਘ ਕਿਲਾ ਲਾਲ ਸਿੰਘ ਅਤੇ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।

ਇਸ ਸਮੇਂ ਬੋਲਦਿਆਂ ਮਾ ਰਘਬੀਰ ਸਿੰਘ, ਗੁਲਜ਼ਾਰ ਸਿੰਘ ਬਸੰਤ ਕੋਟ, ਰਣਬੀਰ ਸਿੰਘ ਵਿਰਕ‌ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਇਸ ਸਾਲ ਦੇ ਮਈ ਦਿਵਸ ਮੌਕੇ ਦੇਸ਼ ਦੇ ਹਾਲਾਤ ਮੋਦੀ ਸਰਕਾਰ ਨੇ ਬਹੁਤ ਹੀ ਖਤਰਨਾਕ ਸਥਿਤੀ ਵਿਚ ਪੁਹਚਾ ਦਿਤੇ ਹਨ, ਮੋਦੀ ਸਰਕਾਰ ਵੱਲੋਂ ਦੇਸ਼ ਵਿਚੋਂ ਬੇਰੁਜ਼ਗਾਰੀ, ਗਰੀਬੀ, ਮਹਿੰਗਾਈ ਵਰਗੇ ਮਸਲੇ ਹੱਲ ਕਰਨ ਦੀ ਬਜਾਏ ਦੇਸ਼ ਦੇ ਸੰਵਿਧਾਨ ਨੂੰ ਤੋੜਿਆਂ ਭੰਨਿਆ ਜਾ ਰਿਹਾ ਹੈ, ਆਪਣੇ ਸਿਆਸੀ ਵਿਰੋਧੀਆਂ ਨੂੰ ਮੋਦੀ ਸਰਕਾਰ ਵੱਲੋਂ ਈ ਡੀ, ਸੀਬੀਆਈ,ਐਨ ਆਈ ਏ ਅਤੇ ਹੋਰ ਏਜੰਸੀਆਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਪੰਜਾਬ ਦੀ ਮਾਨ ਸਰਕਾਰ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਕੇ ਪੰਜਾਬ ਵਿਚ ਖਾਲਿਸਤਾਨ ਦੇ ਨਾਂ ਹੇਠ ਪੰਜਾਬ ਦਾ ਮਾਹੌਲ ਵਿਗਾੜ ਰਹੀ ਹੈ ਜਦੋਂ ਕਿ ਪੰਜਾਬ ਦੇ ਲੋਕ ਮਨਰੇਗਾ ਦਾ ਰੋਜ਼ਗਾਰ, ਠੇਕੇ ਦੇ ਮੁਲਾਜ਼ਮ ਪੱਕੇ ਕਰਨ,ਕਚੇ ਮਕਾਨ ਪੱਕੇ ਕਰਨ ਅਤੇ ਬੇਘਰਿਆਂ ਨੂੰ ਪਲਾਟ ਦੇਣ, ਬੇਰੁਜ਼ਗਾਰਾ ਨੂੰ ਬੇਰੁਜ਼ਗਾਰੀ ਭੱਤਾ ਦੇਣ ਅਤੇ ਕਿਸਾਨਾਂ ਨੂੰ ਐਮ ਐਸ ਪੀ ਦੇਣ ਵਰਗੇ ਮਸਲੇ ਹੱਲ ਕਰਨ ਅਤੇ ਚੋਣਾਂ ਦੌਰਾਨ ਕੀਤੀਆਂ ਗਰੰਟੀਆ ਪੂਰੀਆਂ ਕਰਨ ਦੀ ਲੋੜ ਹੈ । ਇਸ ਸਮੇਂ ਮਤਾ ਪਾਸ ਕਰਕੇ ਲੁਧਿਆਣਾ ਦੇ ਗਿਆਸਪੁਰਾ ਏਰੀਏ ਵਿੱਚ ਵਾਪਰੇ ਗੈਸ ਕਾਂਡ ਦੇ ਮਿਰਤਕਾਂ ਦੇ ਪ੍ਰੀਵਾਰਾਂ ਨਾਲ ਦੁਖ ਸਾਂਝਾ ਕਰਦਿਆਂ ਸਰਕਾਰ ਤੋਂ ਪ੍ਰਤੀ ਪਰਿਵਾਰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।ਇਕ ਹੋਰ ਮਤੇ ਰਾਹੀਂ ਦਿਲੀ ਵਿਚ ਚਲ‌ ਰਹੇ ਪਹਿਲਵਾਨਾਂ ਦੇ ਮੋਰਚੇ ਨਾਲ ਇਕਮੁੱਠਤਾ ਪ੍ਰਗਟ ਕੀਤੀ ਗਈ।
ਸਮਾਗਮ ਵਿੱਚ ਸੋਮ ਲਾਲ, ਸੁਖਦੇਵ ਸਿੰਘ ਭਾਗੋਕਾਵਾਂ, ਡਾਕਟਰ ਅਨੂਪ ਸਿੰਘ, ਗੁਲਜ਼ਾਰ ਸਿੰਘ ਭੁੰਬਲੀ,ਜਨਕ ਰਾਜ, ਅਸ਼ਵਨੀ ਕੁਮਾਰ ਲੱਖਣਕਲਾਂ‌, ਹਜ਼ਾਰਾਂ ਸਿੰਘ ਗਿੱਲ, ਅਮਰਜੀਤ ਲਿਖੀਆਂ,ਵਰਗਾ ਗਿੱਲ,ਮੋਹਣ ਲਾਲ

Leave a Reply

Your email address will not be published. Required fields are marked *