ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਪਿੰਡ ਲੁਕਮਾਨੀਆਂ ਵਿਖੇ ਹੋਈ।ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੀਟਿੰਗ ਵਿੱਚ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਉੱਤੇ ਵਿਚਾਰਾਂ ਹੋਈਆਂ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸੰਘਰਸ਼ ਨੂੰ ਹੋਰ ਵਧੇਰੇ ਪੁਖਤਾ ਢੰਗ ਨਾਲ ਚਲਾਉਣ ਸਬੰਧੀ ਵਿਚਾਰ ਚਰਚਾ ਹੋਈ।ਉਪਰੰਤ ਜਗਦੀਪ ਸਿੰਘ ਜੱਗੀ ਲੁਕਮਾਨੀਆਂ ਨੂੰ ਸਰਬਸੰਮਤੀ ਨਾਲ ਜਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ, ਦਲਜਿੰਦਰ ਸਿੰਘ ਨੂੰ ਸਰਕਲ ਵਡਾਲਾ ਬਾਂਗਰ ਦੇ ਪ੍ਰਧਾਨ,ਸਤਨਾਮ ਸਿੰਘ,ਸੁਖਰਾਜ ਸਿੰਘ,ਜਗਪ੍ਰੀਤ ਸਿੰਘ,ਤਰਲੋਕ ਸਿੰਘ,ਰਵਿੰਦਰ ਸਿੰਘ,ਸੁਖਵਿੰਦਰ ਸਿੰਘ ਨੂੰ ਸਰਕਲ ਵਡਾਲਾ ਬਾਂਗਰ ਦੇ ਮੈਬਰ,ਸੁਖਵਿੰਦਰ ਸਿੰਘ ਪੈੜੂਵਾਲ ਕਲਾਨੌਰ ਬਲਾਕ ਮੀਤ ਪ੍ਰਧਾਨ,ਅਵਤਾਰ ਸਿੰਘ ਭੰਗਵਾਂ ਸਰਕਲ ਮੀਤ ਪ੍ਰਧਾਨ,ਅਤੇ ਹਰਮੀਤ ਸਿੰਘ ਨੂੰ ਇਕਾਈ ਵਡਾਲਾ ਬਾਂਗਰ ਦਾ ਪ੍ਰਧਾਨ ਚੁਣਿਆ ਗਿਆ।ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਜਥੇਬੰਧੀ ਦੇ ਬੈਜ਼ ਲਗਾਏ ਅਤੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਨਵੇਂ ਅਹੁਦੇਦਾਰਾਂ ਨੂੰ ਜੀ ਆਇਆਂ ਆਖਦਿਆਂ ਹੋਇਆਂ ਜਥੇਬੰਧੀ ਦੇ ਸਵਿਧਾਨ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਖਾਸਾਵਾਲਾ, ਜਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ, ਜਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਕਾਹਲੋ,ਸੂਬਾਈ ਆਗੂ ਰਜਿੰਦਰ ਸਿੰਘ,ਸਤਿੰਦਰ ਸਿੰਘ ਭਗਠਾਣਾਂ,ਰਜਿੰਦਰ ਸਿੰਘ ਕਾਜੀਪੁਰ,ਮਲੂਕ ਸਿੰਘ ਮੁਸਤਫਾਪੁਰ ਸ਼ਾਮਿਲ ਰਹੇ।