ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)–ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਪੱਤਰਕਾਰ ਵੱਲੋਂ ਸੇਵਾਦਾਰ ਤੇ ਪਿਸਤੌਲ ਤਾਨਣਾ ਵੱਡਾ ਗੁਨਾਹ ਤੇ ਗੁਰੂਘਰ ਦੀ ਨਿਰਾਦਰੀ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਵਿੱਚ ਦਾਹਿਸਤ ਦਾ ਮਹੌਲ ਪੈਦਾ ਕਰਨ ਵਾਲਾਂ ਵਰਤਾਰਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਹਰਮੰਦਰ ਸਾਹਿਬ ਵਿਖੇ ਨਕਮਸਤਕ ਹੋਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲੈਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ,ਕਿਉਂਕਿ ਇਸ ਘਟਨਾ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵੱਸ ਰਹੀਆਂ ਸੰਗਤਾਂ ਦੀਆਂ ਮਨ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਉਹ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਵੀ ਕਰ ਰਹੇ ਹਨ, ਕਿਉਂਕਿ ਇਸ ਦੌਰਾਨ ਕੋਈ ਵੱਡੀ ਘਟਨਾ ਵੀ ਹੋ ਸਕਦੀ ਸੀ, ਇਹ ਸ਼ਬਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨੀਂ ਆਪਣੇ ਬੱਚਿਆਂ ਸਮੇਤ ਹਰਮੰਦਰ ਸਾਹਿਬ ਵਿਖੇ ਨਕਮਸਤਕ ਹੋਣ ਆਏ ਪੱਤਰਕਾਰ ਵੱਲੋਂ ਸੇਵਾਦਾਰ ਤੇ ਪਿਸਤੌਲ ਤਾਨਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ ,ਭਾਈ ਖਾਲਸਾ ਨੇ ਸਪਸ਼ਟ ਕੀਤਾ ਪੱਤਰਕਾਰ ਆਪਣੀ ਪਤਨੀ ਤੇ ਇੱਕ ਛੋਟੇ ਸਮੇਤ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ ,ਅਤੇ ਉਹ ਸੰਗਤਾਂ ਵੱਲੋਂ ਨਕਮਸਤਕ ਹੋਣ ਵਾਲੇ ਬਣੇ ਰਸਤੇ ਨੂੰ ਛੱਡ ਕੇ ਇੱਕ ਵਿਸ਼ੇਸ਼ ਰਸਤੇ ਰਾਹੀਂ ਨਕਮਸਤਕ ਹੋਣ ਲਈ ਯਤਨਸ਼ੀਲ ਸੀ ,ਭਾਈ ਖਾਲਸਾ ਨੇ ਦੱਸਿਆ ਜਦੋਂ ਉਥੇ ਸੇਵੇ ਡਿਊਟੀ ਤੇ ਤਾਇਨਾਤ ਸੇਵਾਦਾਰ ਨੇ ਪੱਤਰਕਾਰ ਨੂੰ ਜਾਣ ਤੋਂ ਰੋਕਿਆ ਤਾਂ ਉਸ ਨੇ ਆਪਣਾ ਪਿਸਤੌਲ ਕੱਢ ਕੇ ਸੇਵਾਦਾਰ ਤੇ ਤਾਣ ਦਿਤਾ, ਇਸ ਘਟਨਾ ਨੇ ਸਿੱਖ ਅਤੇ ਹੋਰ ਸ਼ਰਧਾਵਾਨ ਸ਼ਰਧਾਲੂਆਂ ਦੇ ਮਨਾਂ ਤੇ ਗਹਿਰੀ ਠੇਸ ਮਾਰੀ ਹੈ ਅਤੇ ਉਹ ਇਸ ਘਟਨਾ ਸਬੰਧੀ ਪੂਰੀ ਸਚਾਈ ਨੂੰ ਜਾਨਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਇਸ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾਵੇ, ਕਿ ਪੱਤਰਕਾਰ ਨੂੰ ਸੇਵਾਦਾਰ ਤੇ ਪਿਸਤੌਲ ਤਾਨਣ ਦੀ ਕਿਉਂ ਜ਼ਰੂਰਤ ਪਈ, ਭਾਈ ਖਾਲਸਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਜਿਹੜੇ ਸ਼ਰਧਾਲੂਆਂ ਨੂੰ ਆਮ ਸੰਗਤਾਂ ਲਈ ਨਕਮਸਤਕ ਹੋਣ ਲਈ ਬਣੇ ਰਸਤੇ ਵਿੱਚ ਮੁਸ਼ਕਲ ਜਾਪਦੀ ਹੈ, ਕੋਈ ਪ੍ਰੇਸ਼ਾਨੀ ਹੈਂ, ਜਾਂ ਫਿਰ ਉਹ ਜਲਦੀ ਵਿਚ ਹਨ ,ਤਾਂ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬੇਨਤੀ ਕਰਦੀ ਹੈ ,ਕਿ ਉਹ ਕਿਸੇ ਵਿਸ਼ੇਸ਼ ਰਸਤੇ ਰਾਹੀਂ ਨਕਮਸਤਕ ਹੋਣ ਦੇ ਬਜਾਏ ਅਗਰ ਦਰਸ਼ਨੀ ਡਿਊੜੀ ਵਿਚ ਹੀ ਇਕ ਮਨ ਇਕ ਚਿੱਤ ਹੋ ਕੇ ਬਾਹਰ ਤੋਂ ਹੀ ਅਰਦਾਸ ਕਰ ਲਿਆ ਕਰਨ ਅਤੇ ਪੈਸੇ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਗਰੀਬ ਦਾ ਮੂੰਹ ਮੇਰੀ ਗੋਲਕ ਹੈ ਕਿਸੇ ਗਰੀਬ ਦੀ ਸੇਵਾ ਕਰ ਲਿਆ ਕਰਨ,ਤਾਂ ਵੀ ਗੁਰੂ ਰਾਮਦਾਸ ਉਹਨਾਂ ਦੀ ਅਰਦਾਸ ਅਤੇ ਸਰਧਾ ਜ਼ਰੂਰ ਪ੍ਰਵਾਨ ਕਰ ਲੈਣਗੇ ਭਾਈ ਖਾਲਸਾ ਨੇ ਸਪਸ਼ਟ ਕੀਤਾ,ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਰਮੰਦਰ ਸਾਹਿਬ ਕਾਬਜ਼ ਮਸੰਦਾਂ ਨੇ ਨਕਮਸਤਕ ਹੋਣ ਤੋਂ ਰੋਕਿਆ ਸੀ, ਤਾਂ ਗੁਰੂ ਸਾਹਿਬ ਨੇ ਵੀ ਬਾਹਰ ਤੋਂ ਹੀ ਨਮਸਕਾਰ ਕਰ ਲਈ ਸੀ ‘ਤੇ ਗੁਰੂ ਰਾਮਦਾਸ ਨੇ ਉਨ੍ਹਾਂ ਦੀ ਹਾਜ਼ਰੀ ਪ੍ਰਵਾਨ ਕਰ ਲਈ ਸੀ ਭਾਈ ਖਾਲਸਾ ਨੇ ਕਿਹਾ ਸੇਵਾਦਾਰਾਂ ਦਾ ਝਗੜਾ ਕਰਨਾ ਗੁਰ ਮਰਯਾਦਾ ਦੇ ਉਲਟ ਹੈ ਇਸ ਮੌਕੇ ਭਾਈ ਖਾਲਸਾ ਨੇ ਨਾਲ ਕਈ ਫੈਡਰੇਸ਼ਨ ਆਗੂ ਤੇ ਹੋਰ ਮਜੌਦ ਸਨ ।
ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਗਤਕਾ ਦੇ ਮਾਹਰ ਬਾਬਾ ਕਿਲੀਪੀਰ ਤਰਨਦਲ ਬਾਬਾ ਬਕਾਲਾ ਸਾਹਿਬ ਨੂੰ ਟਰਾਫੀ ਦੇ ਕੇ ਸਨਮਾਨਿਤ ਕਰਦੇ ਹੋਏ।