ਗੁੱਜਰਾਂ ਦੇ ਡੇਰਿਆਂ ਤੇ ਸਿੱਧੀ ਪਹੁੰਚ ਕਰਕੇ ਗਿੱਲ ਨੇ ਸੁਣਵੇ ਕਈਆਂ ਦੇ ਦੁਖੜੇ

ਗੁਰਦਾਸਪੁਰ

ਨਜ਼ਰ ਅੰਦਾਜ਼ ਕੀਤੇ ਭਾਈਚਾਰੇ ਦੀ ਨੈਸ਼ਨਲ ਯੂਥ ਪਾਰਟੀ ਨੇ ਫੜੀ ਬਾਂਹ

ਤਾਲਿਬ ਹੁਸੈਨ ਨੂੰ ਪਾਰਲੀਮਾਨੀ ਹਲਕੇ ‘ਚ ਲਿਆਉਂਣ ਤੇ ਚਰਚਾ

ਸ਼੍ਰੀ ਹਰਗੋਬਿੰਦਪੁਰ, ਗੁਰਦਾਸਪੁਰ 8 ਫਰਵਰੀ (ਸਰਬਜੀਤ ਸਿੰਘ )– ਮੁਸਲਿਮ ਤੇ ਗੁੱਜਰ ਭਾਈਚਾਰੇ ਦਿਆਂ ਟੱਬਰਾਂ ਦੇ ਦੁਖੜੇ ਸੁਣਨ ਲਈ ਅੱਜ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਸਮੇਤ ਤਿੰਨ ਮੈਂਬਰਾਂ ਨੇ ਜਿਲਾ ਗੁਰਦਾਸਪੁਰ ਦੇ ਪਿੰਡ ਸੰਤੋਸ਼ ਨਗਰ ਦਾ ਦੌਰਾ ਕੀਤਾ ।

ਇਸ ਮੌਕੇ ਸਤਨਾਮ ਸਿੰਘ ਗਿੱਲ, ਉਕਾਂਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਕਲਿਆਣ ਨੇ ਤਾਲਬ ਹੂਸੈਨ ਨੂੰ ਨਾਲ ਲੈਕੇ ਲਣਗਭਗ ਸੰਤੋਸ਼ ਨਗਰ ਦੇ 20 ਦੇ ਕਰੀਬ ਡੇਰਿਆਂ ਦਾ ਦੌਰਾ ਕੀਤਾ । ਨੈਸ਼ਨਲ ਯੂਥ ਪਾਰਟੀ ਨੇ ਮੁਸਲਿਮ ਤੇ ਗੁੱਜਰ ਭਾਈਚਾਰੇ ਦੀ ਬਾਂਹ ਫੜਦੇ ਹੋਏ ਭਰੌਸਾ ਦਿੱਤਾ ਕਿ ਘੱਟ ਗਿਣਤੀ ਕੌਮਾਂ ਦੇ ਹੱਕ ਲਈ ਸਰਕਾਰ ਤਰਫੋਂ ਮਨਜੂਰ ਹੋਈ ਰਾਸ਼ੀ ਜਿਸ ਦੇ ਨਾਲ ਸੰਤੋਸ਼ ਨਗਰ ਦੇ 20 ਡੇਰਿਆਂ ਦੇ ਗੰਦੇਂ ਪਾਣੀ ਦੇ ਨਿਕਾਸ ਲਈ ਸੀਵਰੇਜ਼ ਸਿਸਟਮ ਦੀ ਜਰੂਰਤ ਨੂੰ ਪੂਰਾ ਨਾ ਕਰਕੇ ਬਹੁ ਗਿਣਤੀ ਪਰਿਵਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਹੋਇਆ ਹੈ।

ਤਾਲਬ ਹੂਸੈਨ ਨੇ ਸ ਸਤਨਾਮ ਸਿੰਘ ਗਿੱਲ ਨੂੰ ਦੱਸਿਆ ਕਿ ਵਕਫ ਬੋਰਡ ਨੇ ਇੱਕ ਕਿੱਲਾ ਜਮੀਨ ਸਾਨੂੰ ਕਬਰਸਤਾਨ ਲਈ ਦਿਤੀ ਗਈਂ ਹੈ,ਪਰ ਜਿਲਾ ਪ੍ਰਸਾਸ਼ਨ ਨੇ ਸਾਨੂੰ ਅਜੇ ਤੱਕ ਅਲਾਟ ਹੋਈ ਜਮੀਨ ਦੇ ਮਾਲਕੀ ਹੱਕ ਨਹੀ ਦਿਤੇ ਹਨ। ਮੁਹੰਮਦ ਸਫੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡੇ ਆਪਣੇ ਟੱਬਰ ਦੀਆਂ 70 ਵੋਟਾਂ ਨਵੀਆਂ ਬਣਨ ਵਾਲੀਆਂ ਹਨ,ਪਰ ਬੀ ਐਲ ਓ ਸਾਡੀਆਂ ਵੋਟਾਂ ਤੱਕ ਨਹੀ ਬਣਾ ਰਹੇ ਹਨ।

ਪਰੈਸ ਨਾਲ ਗੱਲਬਾਤ ਕਰਦੇ ਹੋਏ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਵਿਜਟ ਦੌਰਾਨ ਪਤਾ ਲੱਗਾ ਹੈ ਕਿ ਇਥੇਂ ਜਿਥੇ ਅੱਜ ਅਸੀਂ ਦੌਰਾ ਕਰਕੇ ਇਹ ਮੌਕਾ ਮੁਆਇਨਾ ਕੀਤਾ ਹੈ ਕਿ ਗੁਜ਼ਰਾਂ ਨੂੰ ਅਜੇ ਤੱਕ ਜਲ ਸਪਲਾਈ ਯੋਜਨਾ ਤਹਿਤ ਪੀਣ ਵਾਲਾ ਸ਼ੱਧ ਪਾਣੀ ਨਸੀਬ ਨਹੀਂ ਹੋ ਸਕਿਆ ਹੈ। ਉਨਾ ਨੇ ਕਿਹਾ ਕਿ ਸਾਡੇ ਧਿਆਨ ‘ਚ ਇਹ ਵੀ ਆਇਆ ਹੈ ਕਿ ਇਸ ਭਾਈ ਚਾਰੇ ਨੂੰ ਭਲਾਈ ਸਕੀਮ ਦੇ ਘੇਰੇ ਹੇਠ ਨਾ ਲਿਆ ਕੇ ਸਥਾਨਕ ਪ੍ਰਸਾਸ਼ਨ ਨੇ ਵੱਡੇ ਪੱਧਰ ਤੇ ਲੋੜਵੰਦਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ । ਉਨਾ ਨੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੈਸ਼ਨਲ ਯੂਥ ਪਾਰਟੀ ਵਲੋਂ ਚੁੱਕੇ ਮੁੱਦਿਆਂ ਦਾ ਫੌਰੀ ਤੌਰ ‘ਤੇ ਨੋਟਿਸ ਲੈਕੇ ਇਸ ਭਾਈਚਾਰੇ ਦੀ ਪੁਸ਼ਤ ਪਨਾਹੀ ਕੀਤੀ ਜਾਵੇ।

Leave a Reply

Your email address will not be published. Required fields are marked *