ਮਾਨਸਾ, ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਭਗਵੰਤ ਮਾਨ ਸਰਕਾਰ ਵਲੋਂ ਚੋਣ ਵਾਅਦੇ ਅਤੇ ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਵੱਖ-ਵੱਖ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਮਨਰੇਗਾ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕਰਵਾਉਣ ਲਈ ਅੱਜ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵੱਲੋ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਵਿਸ਼ਾਲ ਮਜ਼ਦੂਰਾਂ ਦੇ ਧਰਨੇ ਵਿੱਚ ਐੱਸ ਡੀ ਐਮ ਮਾਨਸਾ ਨੂੰ ਸੌਪਿਆ ਗਿਆ। ਅਤੇ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਕੇਂਦਰੀ ਕਮੇਟੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਸ਼ਾਮਿਲ ਹੋਏ।
ਪ੍ਰੈਸ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਤੇ ਮਜ਼ਦੂਰਾਂ ਦੀਆਂ ਸਹੂਲਤਾਂ ਤੇ ਵੀ ਵੱਡੀ ਪੱਧਰ ਤੇ ਕੱਟ ਲਾਇਆ ਗਿਆ ਇਹਨਾਂ ਸਰਕਾਰਾਂ ਤੋਂ ਤੰਗ ਆਕੇ ਜੇਕਰ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਕੇ ਵੱਡੀ ਲੀਡ ਤੇ ਜਿਤਾਇਆ ਗਿਆ ਪਰ ਫਿਰ ਵੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਆਗੂਆਂ ਨੇ ਕਿਹਾ ਜੋ ਔਰਤਾਂ ਨਾਲ ਪ੍ਰਤੀ ਮਹੀਨਾ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਰਾਸ ਨਹੀਂ ਆਇਆਂ ਤੇ ਹੁਣ ਮੁੜਕੇ ਦੁਆਰਾ ਨਵੀ ਸਰਕਾਰ ਬਣਨ ਦਾ ਸਮਾਂ ਆ ਗਿਆ ਅਤੇ ਰਹਿੰਦੀ ਕਸਰ ਹੁਣ ਮਨਰੇਗਾ ਸਕੀਮ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਕੱਢ ਦਿੱਤੀ ਜਿਸ ਨਾਲ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਅਤੇ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤੇ ਆਗੂਆਂ ਨੇ ਕਿਹਾ ਹੁਣ ਬਿਜਲੀ ਬਿੱਲ ਸੋਧਾਂ ਨਾਲ ਦੁਆਰਾ ਗਰੀਬਾਂ ਨੂੰ ਹਜ਼ਾਰਾਂ ਦੇ ਬਿੱਲ ਆਉਣ ਲੱਗ ਗਏ ਅਤੇ ਮੀਹਾਂ ਤੇ ਹੜਾਂ ਨਾਲ ਮਾਲ ਪਸ਼ੂਆਂ ਦੇ ਨੁਕਸਾਨ ਦੀ ਵੀ ਹਲ ਤੱਕ ਸਹੀ ਨਿਸ਼ਾਨ ਦੇਈ ਨਹੀਂ ਕੀਤੀ ਗਈ ਤੇ ਪੀੜਤ ਦਫ਼ਤਰਾਂ ਵਿਚ ਗੇੜੇ ਮਾਰ ਰਹੇ ਹਨ ਆਗੂਆਂ ਨੇ ਇਸ ਧਰਨੇ ਵਿੱਚ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀ ਮੰਗਾਂ ਤੇ ਗੌਰ ਨਾ ਕੀਤੀ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਹਿਸਾਬ ਦੇਣਾ ਪਵੇਗਾ ਅਤੇ ਪਿੰਡਾਂ ਵਿਚ ਆਮ ਆਦਮੀ ਦੇ ਨੁਮਾਇੰਦਿਆਂ ਨੂੰ ਵੀ ਸਰਕਾਰ ਦੀਆਂ ਸਕੀਮਾਂ ਨਾ ਲਾਗੂ ਹੋਣ ਤੇ ਘੇਰਿਆ ਜਾਵੇਗਾ।
ਇਸ ਧਰਨੇ ਵਿੱਚ ਪਾਰਟੀ ਦੇ ਜਿਲ੍ਹਾ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨ ਬੀਬੜੀਆਂ, ਕਾਮਰੇਡ ਧਰਮਪਾਲ ਨੀਟਾ,ਭੀਖੀ,ਜਸਵੰਤ ਸਿੰਘ ਭੀਖੀ, ਕਾਮਰੇਡ ਬਲਵਿੰਦਰ ਕੌਰ ਖਾਰਾ,ਜਥੇਬੰਦੀ ਦੇ ਜ਼ਿਲ੍ਹਾ ਆਗੂ ਕਾਮਰੇਡ ਤਰਸੇਮ ਸਿੰਘ ਖਾਲਸਾ ਬਹਾਦਰਪੁਰ,ਭੋਲਾ ਸਿੰਘ ਬਹਾਦਰਪੁਰ, ਕਾਮਰੇਡ ਭੋਲਾ ਸਿੰਘ ਗੜੱਦੀ , ਕਾਮਰੇਡ ਬੂਟਾ ਸਿੰਘ ਭੁਪਾਲ, ਵਿਦਿਆਰਥੀ ਆਗੂ ਕਾਮਰੇਡ ਸੁਰਜੀਤ ਸਿੰਘ ਰਾਮਾਨੰਦੀ, ਕਾਮਰੇਡ ਦਨੇਸ ਭੀਖੀ, ਕਾਮਰੇਡ ਹਰਮੇਸ ਭੰਮੇ ਖੁਰਦ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਹਿਰੀ ਪ੍ਰਧਾਨ ਕਰਮ ਸਿੰਘ ਮਾਨਸਾ, ਕਾਮਰੇਡ ਅੰਗਰੇਜ਼ ਸਿੰਘ ਘਰਾਂਗਣਾਂ, ਕਾਮਰੇਡ ਅਜੈਬ ਸਿੰਘ ਭੈਣੀਬਾਘਾ, ਕਾਮਰੇਡ ਦਰਸ਼ਨ ਦਾਨੇਵਾਲਾ,ਕਾਮਰੇਡ ਹਾਕਮ ਸਿੰਘ ਖਿਆਲਾ, ਆਟੋ ਰਿਕਸ਼ਾ ਯੂਨੀਅਨ ਦੇ ਆਗੂ ਕਾਮਰੇਡ ਨਿਰਮਲ ਸਿੰਘ,ਮੇਟ ਰਣਜੀਤ ਸਿੰਘ ਆਕਲੀਆਂ,ਮਨਜੀਤ ਕੌਰ ਆਕਲੀਆਂ ਮੇਟ ਕਿਰਨਪਾਲ ਕੌਰ ਲਾਲਿਆਵਾਲੀ, ਆਦਿ ਆਗੂਆਂ ਨੇ ਸੰਬੋਧਨ ਕੀਤਾ।



