ਫਿਰਕੂ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਲਈ ਕਮਿਉਨਿਸਟ ਲਹਿਰ ਦੀ ਮਜਬੂਤੀ ਅਤਿ ਜਰੂਰੀ- ਕਾਮਰੇਡ ਅਰਸੀ

ਮਾਲਵਾ

30 ਦਸੰਬਰ ਦੀ ਵਿਸ਼ਾਲ ਰਾਜਸੀ ਰੈਲੀ ਵਿੱਚ ਲੱਗਭਗ 5000 ਮਿਹਨਤਕਸ ਲੋਕ ਸਮੂਲੀਅਤ ਕਰਨਗੇ- ਚੌਹਾਨ, ਉੱਡਤ ਝੁਨੀਰ/ ਸਰਦੂਲਗੜ੍ਹ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਸਥਾਨਿਕ ਬਾਬਾ ਧਿਆਨ ਦਾਸ ਦੇ ਡੇਰੇ ਤੇ ਸੀਪੀਆਈ ਸਬ ਡਵੀਜ਼ਨ ਸਰਦੂਲਗੜ੍ਹ ਦੀ ਇੱਕ ਅਹਿਮ ਜਰਨਲਬਾਡੀ ਮੀਟਿੰਗ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿੱਚ ਵਿਛੜੇ ਸਾਥੀਆਂ ਨੂੰ ਮੌਨ ਧਾਰਨ ਕਰਕੇ ਸਰਧਾਜਲੀ ਭੇਟ ਕੀਤੀ ਗਈ । ਮੀਟਿੰਗ ਵਿੱਚ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸ਼ਲ ਰਾਜਸੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ , ਇਸ ਰੈਲੀ ਨੂੰ ਸੰਬੋਧਨ ਕਰਨ ਲਈ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਐਨੀ ਰਾਜਾ ਵਿਸੇਸ ਤੌਰ ਤੇ ਸਿਰਕਤ ਕਰਨਗੇ। ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਦੇਸ ਅਜਾਦੀ ਤੋਂ ਬਾਅਦ ਸਭ ਤੋ ਬੂਰੇ ਦੌਰ ਵਿੱਚੋ ਗੁਜਰ ਰਿਹਾ ਹੈ ਤੇ ਫਿਰਕੂ ਫਾਸੀਵਾਦੀ ਸੰਘੀ ਤਾਕਤਾ ਦੀ ਚੜ ਮੱਚੀ ਹੋਈ ਹੈ , ਫਿਰਕੂ ਤਾਕਤਾਂ ਆਪਣੀ ਪਿਛਾਖੜੀ ਜਹਿਰੀਲੀ ਫਿਰਕੂ ਸੋਚ ਤਹਿਤ ਦੇਸ ਦੇ ਟੁਕੜੇ- ਟੁਕੜੇ ਕਰਨ ਤੇ ਭਾਰਤੀ ਸੰਵਿਧਾਨ ਦੀ ਮੂਲ ਧਾਰਨਾ ਧਰਮਨਿਰਪੱਖਤਾ ਨੂੰ ਖਤਮ ਕਰਨ ਤੇ ਤੁਲੀਆਂ ਹੋਈਆ ਹਨ। ਕਾਮਰੇਡ ਅਰਸੀ ਨੇ ਕਿਹਾ ਕਿ ਫਿਰਕੂ ਫਾਸੀਵਾਦੀ ਤਾਕਤਾਂ ਨੂੰ ਦੇਸ ਦੀ ਸੱਤਾ ਤੋ ਬੇਦਖਲ ਕਰਨ ਲਈ ਕਮਿਉਨਿਸਟ ਲਹਿਰ ਦੀ ਮਜਬੂਤੀ ਅਤਿ ਜਰੂਰੀ ਹੈ।ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਮਾਨਸਾ ਦੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਇਸ ਵਿੱਚ ਲੱਗਭੱਗ 5000 ਹਜਾਰ ਮਿਹਨਤਕਸ ਲੋਕ ਸਮੂਲੀਅਤ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ 30 ਦਸੰਬਰ ਦੀ ਮਾਨਸਾ ਰੈਲੀ ਵਿੱਚ ਸਬ ਡਵੀਜਨ ਸਰਦੂਲਗੜ੍ਹ ਤੋ ਇੱਕ ਹਜਾਰ ਪਾਰਟੀ ਵਰਕਰ ਤੇ ਹਮਦਰਦ ਸਮੂਲੀਅਤ ਕਰਨਗੇ ਤੇ ਇਸ ਦੀ ਤਿਆਰੀ ਹਿੱਤ ਸਰਦੂਲਗੜ੍ਹ ਹਲਕੇ ਵਿੱਚ ਵਿਸੇਸ ਸੰਪਰਕ ਮੁਹਿੰਮ ਚਲਾਈ ਜਾਵੇਗੀ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਪੂਰਨ ਸਿੰਘ ਸਰਦੂਲਗੜ੍ਹ , ਜਰਨੈਲ ਸਿੰਘ ਸਰਦੂਲਗੜ੍ਹ , ਗੁਰਪਿਆਰ ਸਿੰਘ ਫੱਤਾ , ਜੱਗਾ ਸਿੰਘ ਰਾਏਪੁਰ, ਕਾਲਾ ਖਾਂ ਭੰਮੇ, ਲਾਭ ਸਿੰਘ ਭੰਮੇ , ਸੁਖਦੇਵ ਸਿੰਘ ਛਾਪਿਆਂਵਾਲੀ , ਬਲਵਿੰਦਰ ਸਿੰਘ ਕੋਟਧਰਮੂ , ਦੇਸਰਾਜ ਸਿੰਘ ਕੋਟਧਰਮੂ , ਜੰਟਾ ਖਾਂ ਕੋਟਧਰਮੂ , ਨਾਜਰ ਸਿੰਘ, ਕਰਨੈਲ ਸਿੰਘ ਮਾਖਾ , ਸੰਕਰ ਜਟਾਣਾਂ, ਬਲਦੇਵ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਜੀਵਨ ਸਿੰਘ ਕੁਸਲਾ , ਚਰਨਜੀਤ ਭੁੱਲਰ, ਗੁਰਪ੍ਰੀਤ ਸਿੰਘ ਹੀਰਕੇ , ਰਾਜ ਸਿੰਘ ਧਿੰਗੜ , ਗੁਰਤੇਜ ਸਿੰਘ ਚਾਹਿਲਾਵਾਲਾ , ਬਿੱਕਰ ਸਿੰਘ ਚਾਹਿਲਾਵਾਲੀ , ਜਸਗੀਰ ਸਿੰਘ ਝੁਨੀਰ , ਰਾਜਿੰਦਰ ਸਿੰਘ ਝੁਨੀਰ , ਬੂਟਾ ਸਿੰਘ ਬਾਜੇਵਾਲਾ, ਸੁਖਵਿੰਦਰ ਸਿੰਘ ਬਾਜੇਵਾਲਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *