ਮਾਲੇਰਕੋਟਲਾ, ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)– ਗੁਰਦੁਆਰਾ ਸਾਹਿਬ ਸਹੀਦ ਸਿੰਘਾ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਮਾਲੇਰਕੋਟਲਾ ਦੇ ਬਾਨੀ ਸੰਚਖੰਡ ਵਾਸੀ ਸੰਤ ਬਾਬਾ ਜੰਗ ਸਿੰਘ ਜੀ ਵੱਲੋਂ ਹਰ ਦਸਵੀਂ ਮੌਕੇ ਸੰਗਤਾਂ ਵੱਲੋਂ ਰਖਵਾਏ ਲੜੀਵਾਰ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਇਕ ਧਾਰਮਿਕ ਲਹਿਰ ਚਲਾਈ ਹੋਈ ਹੈ। ਇਸੇ ਲਹਿਰ ਦੀ ਕੜੀ ਤਹਿਤ ਇਸ ਮਹਿਨੇ ਸੰਤ ਬਾਬਾ ਜੰਗ ਸਿੰਘ ਜੀ ਦੀ ਯਾਦ ਅਤੇ ਗੁਰਦੁਆਰਾ ਸਾਹਿਬ ਦੇ 26 ਵੇ ਨੀਂਹ ਪੱਥਰ ਨੂੰ ਸਮਰਪਿਤ ਪਰਸੋਂ ਦੇ ਰੋਜ਼ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਹੋਈ ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਦੀ ਦਸਵੀਂ ਮੌਕੇ ਤੇ ਕਥਾ ਵਾਚਕਾਂ ਨੇ ਆਈ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਤੇ ਐਸ ਪੀ ਐਸ ਹਸਪਤਾਲ ਦੇ ਡਾਕਟਰਾਂ ਵੱਲੋਂ ਕਈ ਰੋਗਾਂ ਦੀਆਂ ਬਿਮਾਰੀਆਂ ਦੀ ਫ੍ਰੀ ਚੈਕਿੰਗ ਕੀਤੀ ਤੇ ਦਵਾਈਆਂ ਦਿੱਤੀਆਂ, ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸੰਤ ਬਾਬਾ ਜੰਗ ਸਿੰਘ ਜੀਆਂ ਵੱਲਾ ਚਲਾਈ ਮਰਯਾਦਾ ਤੇ ਪਹਿਰਾ ਦੇਂਦਿਆਂ ਦਸਵੀਂ ਸਬੰਧੀ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਅਤੇ ਠੀਕ 11 ਵਜੇ ਗੁਰਦੁਆਰਾ ਮੁਖੀ ਭਾਈ ਮਨਪ੍ਰੀਤ ਸਿੰਘ ਜੀ ਦੀ ਅਗਵਾਈ ‘ਚ ਐਸ ਪੀ ਐਸ ਦੀ ਡਾਕਟਰੀ ਟੀਮ ਵੱਲੋਂ ਹੱਡੀਆਂ ਅਤੇ ਜਿਗਰ ਦੇ ਰੋਗਾਂ ਦੇ ਮਾਹਿਰ ਡਾਕਟਰ ਸਿਮਰਨ ਕੌਰ, ਡਾਕਟਰ ਚੇਤਨ ਸ਼ਰਮਾ, ਡਾਕਟਰ ਆਸੀਆ ਦੀ ਟੀਮ ਵੱਲੋਂ ਹਜ਼ਾਰਾਂ ਮਰੀਜ਼ਾਂ ਦੀ ਫਰੀ ਚੈੱਕ ਅਪ ਕੀਤੀ ਗਈ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ, ਇਸ ਮੌਕੇ ਤੇ ਵਾਤਾਵਰਨ ਪ੍ਰੇਮੀ ਟੀਮ ਵੱਲੋਂ ਹਜ਼ਾਰਾਂ ਸੰਗਤਾਂ ਬੂਟੇ ਵੀ ਵੰਡੇ ਗਏ , ਇਸ ਮੌਕੇ ਤੇ ਕੈਂਪ ਇਨਚਾਰਜ ਗੁਰਪ੍ਰੀਤ ਸਿੰਘ ਜੋਤੀ ਕੁੱਪ ਕਲਾਂ, ਚੇਅਰਮੈਨ ਹਰਫੂਲ ਸਿੰਘ ਸਰੋਦ,ਰਾਜ ਸਿੰਘ ਕਾਕੜਾ,ਮਲੋਦ ਰੀਟਾਰਡ ਖੇਤੀ ਬਾੜੀ ਵਿਭਾਗ ਪੰਜਾਬ,ਪੋਸੂ ਜ਼ਿਲ੍ਹਾ ਪ੍ਰਧਾਨ ਮਾਸਟਰ, ਸਰਬੰਸ ਸਿੰਘ ਦੋਦ ਰਾਜਵਿੰਦਰ ਸਿੰਘ ਸੋਹੀਆਂ, ਹਰਜੀਤ ਸਿੰਘ ਰਟੌਲ ਤੋਂ ਇਲਾਵਾ ਸੈਂਕੜੇ ਹਾਜ਼ਰ ਸਨ ਇਸ ਮੌਕੇ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਡਾਕਟਰ ਟੀਮ ਸਮੇਤ ਸਨਮਾਨ ਯੋਗ ਹਸਤੀਆਂ ਦਾ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਸਨਮਾਨ ਕੀਤਾ ਗਿਆ ।


