ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੇ ਨਿੰਦਣਯੋਗ ਗੰਭੀਰ ਦੋਸ਼ ਕਿਸੇ ਸਾਜ਼ਿਸ਼ ਅਧੀਨ ਲਾਏ ਜਾ ਰਹੇ ਹਨ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ


ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ 9 ਸਾਲ ਪੁਰਾਣੇ ਪ੍ਰਵਾਰਕ ਮਾਮਲੇ ਵਿਚ ਇੱਕ ਵਿਅਕਤੀ ਉਹਨਾਂ ਤੇ ਗੰਭੀਰ ਦੋਸ਼ ਲਾ ਰਿਹਾ ਹੈ ਜੋ ਉਨ੍ਹਾਂ ਦੇ ਉੱਚ ਧਾਰਮਿਕ ਆਹੁਦੇ ਵਾਲੇ ਅਕਸ ਨੂੰ ਖਰਾਬ ਕਰਨ ਦੀ ਘਟਿਆ ਚਾਲ ਇੱਕ ਅਕਾਲੀ ਆਗੂ ਰਾਹੀਂ ਤਿਆਰ ਕੀਤੀ ਗਈ ਹੈ ਅਤੇ ਉਸੇ ਅਕਾਲੀ ਆਗੂ ਵੱਲੋਂ ਇੱਕ ਹੋਰ ਵੀਡੀਓ ਵਾਇਰਲ ਹੋਣ ਸਬੰਧੀ ਉਹਨਾਂ ਸਪੱਸ਼ਟ ਕੀਤਾ ਕਿ ਡੇਢ ਘੰਟੇ ਦੀ ਵੀਡੀਓ’ਚ ਸਿਰਫ ਮੇਰੇ ਸ਼ਬਦਾਂ ਨੂੰ ਹੀ ਵੀਡੀਓ ਰਾਹੀਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਉਹ ਡੇਢ ਘੰਟੇ ਵਾਲੀ ਸਾਰੀ ਵੀਡੀਓ ਰਿਕਾਰਡਿੰਗ ਸੰਗਤਾਂ ਸਾਹਮਣੇ ਲਿਆਓ, ਉਨ੍ਹਾਂ (ਜਥੇਦਾਰ ਸਾਹਿਬ) ਨੇ ਇਹ ਵੀ ਕਿਹਾ ਉਹ ਸਾਰੀ ਵੀਡੀਓ ਰਿਕਾਰਡਿੰਗ ਵੇਖਣ ਤੋਂ ਬਾਅਦ ਲੋਕ ਆਪਣੇ ਆਪ ਕਹਿਣਗੇ ਕਿ ਇਸ ਬੰਦੇ ਨੂੰ ਜੁੱਤੀ ਕਿਉਂ ਨਹੀਂ ਫ਼ੇਰੀਆਂ, ਉਨ੍ਹਾਂ ਇਹ ਵੀ ਕਿਹਾ ਉਹ ਇਨ੍ਹਾਂ ਝੂਠੇ ਇਲਜਾਮਾਂ ਸਬੰਧੀ ਬਿਲਕੁਲ ਅਸਤੀਫਾ ਨਹੀਂ ਦੇਣਗੇ, ਸ਼੍ਰੋਮਣੀ ਕਮੇਟੀ ਨੇ ਜੋਂ ਕਾਰਵਾਈ ਕਰਨੀ ਹੈ ਕਰ ਸਕਦੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਗਿਣੀ ਮਿਥੀ ਸਾਜਸ਼ ਤਹਿਤ ਲਾਏ ਗਏ ਗੰਭੀਰ ਦੋਸ਼ਾਂ ਦੀ ਨਿੰਦਾ ਕਰਦੀ ਹੈ ਅਤੇ ਇੱਕ ਹੋਰ ਅਕਾਲੀ ਆਗੂ ਵੱਲੋਂ ਉਨ੍ਹਾਂ ਤੇ ਗਾਲ ਕੱਢਣ ਵਾਲੀ ਦੋ ਮਿੰਟ ਦੀ ਵੀਡੀਓ ਪੂਰੀ ਡੇਢ਼ ਘੰਟੇ ਦੀ ਵੀਡੀਓ ਦਿਖਾਉਣ ਦੀ ਮੰਗ ਕਰਦੀ ਹੈ, ਇੰਨਾ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਬੰਧੀ ਗੰਭੀਰ ਦੋਸ਼ਾਂ ਵਾਲੀ ਵੀਡੀਓ ਤੇ ਇੱਕ ਹੋਰ ਅਕਾਲੀ ਆਗੂ ਵੱਲੋਂ ਭਾਜਪਾ ਨਾਲ ਸਬੰਧ ਹੋਣ ਦੇ ਦੋਸ਼ਾਂ ਵਾਲੀ ਵੀਡੀਓ ਦੇਖਣ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਇਹ ਬਿਲਕੁਲ ਸੱਚ ਤੇ ਸ਼ਰੇਆਮ ਪਤਾ ਲੱਗ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਅਕਾਲੀ ਆਗੂ ਦੀ ਸ਼ਹਿ ਤੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਨੌ ਸਾਲ ਪੁਰਾਣੇ ਪ੍ਰਵਾਰਕ ਮਾਮਲੇ ਨੂੰ ਇੱਕ ਅਕਾਲੀ ਆਗੂ ਦੀ ਸ਼ਹਿ ਤੇ ਇੱਕ ਕਰੈਕਟਰਲੈਸ ਬੰਦੇ ਦੀਆਂ ਵੱਖ ਵੱਖ ਚਾਇਨਲਾ ਰਾਹੀਂ ਸਾਡੇ ਵਿਰੁੱਧ ਇੰਟਰਵਿਊ ਕਰਵਾਏ ਗਏ ਤਾਂ ਕਿ ਉਨ੍ਹਾਂ ਨੂੰ ਆਹੁਦੇ ਤੋਂ ਅਸਤੀਫਾ ਦੇਣ ਦੀ ਲਈ ਮਜਬੂਰ ਕੀਤਾ ਸਕੇ ,ਪਰ ਮੈਂ ਕਦੇ ਵੀ ਇਸਤੀਫਾ ਨਹੀਂ ਦੇਵੇਗਾ,ਭਾਈ ਖਾਲਸਾ ਨੇ ਦੱਸਿਆ ਇਸ ਮਾਮਲੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸੱਸ ਨੇ ਵੀ ਇੱਕ ਚਾਇਨਲ ਤੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਤੇ (ਜਥੇਦਾਰ ਸਾਹਿਬ) ਤੇ ਇਲਜਾਮ ਲਾਉਣ ਵਾਲਾ ਕਰੈਕਟਰਲੈਸ ਬੰਦਾ ਹੈ ਜਦੋਂ ਕਿ ਸਾਡਾ ਜੁਵਾਈ ਤਾਂ ਬਹੁਤ ਹੀ ਨੇਕ ਤੇ ਧਰਮੀ ਪੁਰਸ਼ ਹੈ, ਗਿਆਨੀ ਹਰਪ੍ਰੀਤ ਜੀ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਹਿੱਤ ਇਹ ਸਭ ਕੁਝ ਇਕ ਅਕਾਲੀ ਆਗੂ ਦੀ ਸ਼ਹਿ ਤੇ ਹੋ ਰਿਹਾ ਪਰ ਉਹ ਅਸਤੀਫਾ ਬਿਲਕੁਲ ਨਹੀਂ ਦੇਣਗੇ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ, ਉਨ੍ਹਾਂ ਇਹ ਵੀ ਸਪਸ਼ਟ ਕੀਤਾ ਇਸੇ ਅਕਾਲੀ ਆਗੂ ਵੱਲੋਂ ਇੱਕ ਹੋਰ ਡੇਢ਼ ਘੰਟੇ ਦੀ ਵੀਡੀਓ ਰਿਕਾਰਡਿੰਗ ਸਿਰਫ ਦੋ ਮਿੰਟ ਦੀ ਵਾਇਰਲ ਕਰਵਾਕੇ ਉਨ੍ਹਾਂ ਦੇ ਉੱਚ ਧਾਰਮਿਕ ਅਕਸ ਨੂੰ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋਂ ਕਿਸੇ ਹਾਲਾਤ ਵਿਚ ਵੀ ਬਰਦਾਸ਼ਤ ਨਹੀਂ ਹੋ ਸਕਦਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲਾਏ ਗਏ ਗੰਭੀਰ ਦੱਸੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਉਹ ਡੇਢ ਘੰਟੇ ਵਾਲੀ ਅਕਾਲ ਤਖ਼ਤ ਸਾਹਿਬ ਤੇ ਹੋਈ ਇਕੱਤਰਤਾ ਵਾਲੀ ਵੀਡੀਓ ਰਿਕਾਰਡਿੰਗ ਸੰਗਤਾਂ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਸਿੱਖ ਕੌਮ ਨੂੰ ਅਸਲ ਸੱਚਾਈ ਦਾ ਪਤਾ ਲੱਗ ਸਕੇ, ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *