ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)– ਮਾਂ ਬਗਲਾਮੁਖੀ ਜਯੰਤੀ ਦੇ ਉਤਸਵ ‘ਤੇ ਭਜਨ ਗਾਇਕ ਪੁਨੀਤ ਸਾਗਰ ਅਤੇ ਅਰਪਿਤ ਦੀ ਆਵਾਜ਼ ਵਿੱਚ ਗਾਇਆ ਭਜਨ ” ਮਾਂ ਬਗਲਾ ਮੁਖੀ ਆਏ ਤੇਰੇ ਦਵਾਰ ” ਮਿਊਜ਼ਿਕ ਕੰਪਨੀ “ ਏ ਡਿਵੋਸ਼ਨਲ ਵੇਵਜ਼ “ ( A DEVOTIONAL WAVES) ਵੱਲੋਂ ਰਲੀਜ਼ ਕੀਤਾ ਗਿਆ। ਇਸ ਭਜਨ ਦਾ ਪੋਸਟਰ ਮਾਂ ਬਗਲਾ ਮੁਖੀ ਦਰਬਾਰ ਬਣਖੰਡੀ, ਅਤੇ ਕੋਟਲ਼ਾ , ਹਿਮਾਚਲ ਪ੍ਰਦੇਸ਼ ਵਿਖੇ ਮੰਦਿਰ ਦੇ ਪੁਜਾਰੀਆਂ ਵਲੋਂ ਕੀਤਾ ਗਿਆ । ਗਾਇਕ ਸਾਗਰ ਵਲੋਂ ਦੱਸਿਆ ਗਿਆ ਕਿ ਉਕਤ ਭਜਨ ਵਿੱਚ ਮਾਂ ਬਗਲਾ ਮੁਖੀ ਜੀ ਦੀ ਬਹੁਤ ਸੋਹਣੀ ਰਚਨਾ ਕੀਤੀ ਗਈ ਹੈ । ਇਹ ਭਜਨ ਪੁਨੀਤ ਸਾਗਰ ਵਲੋਂ ਲਿਖਿਆ ਗਿਆ ਹੈ, ਇਸਦਾ ਮਿਊਜ਼ਿਕ ਜੀ-ਅਰਪ ਵੱਲੋਂ ਕੀਤਾ ਗਿਆ ਹੈ , ਇਸਦੀ ਵੀਡਿਓ ਵੀ ਪੁਨੀਤ ਸਾਗਰ ਜੀ ਵੱਲੋਂ ਡਾਇਰੈਕਟ ਕੀਤੀ ਗਈ ਹੈ ।



