ਕੁਲਵੰਤ ਸਿੰਘ ਦਾ ਘਰ ਢਾਉਣ ਵਾਲੇ ਵਿਅਕਤੀਆਂ ਵਿਰੁੱਧ ਐਸਸੀ ਐਸਟੀ ਐਕਟ ਲਾਇਆ ਜਾਵੇ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ


ਗੁਰਦਾਸਪੁਰ, 18 ਦਸੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ ,ਮਜ਼ਦੂਰ ਮੁਕਤੀ ਮੋਰਚਾ ਅਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਥਾਣਾ ਕਲਾਨੌਰ ਦੇ ਪਿੰਡ ਭਡਵਾਂ ਵਿਖੇ ਕੁਲਵੰਤ ਸਿੰਘ ਦਾ ਘਰ ਢਾਉਣ ਵਾਲੇ ਵਿਅਕਤੀਆਂ ਵਿਰੁੱਧ ਐਸਸੀ ਐਸਟੀ ਐਕਟ ਲਾਇਆ ਜਾਵੇ। ਵਫਦ ਵਿੱਚ ਸ਼ਾਮਿਲ ਸੁਖਦੇਵ ਸਿੰਘ ਭਾਗੋ ਕਾਵਾਂ, ਵਿਜੇ ਸੋਹਲ, ਅਸ਼ਵਨੀ ਕੁਮਾਰ ਲੱਖਣ ਕਲਾਂ ,ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨੂੰ ਦੱਸਿਆ ਕਿ ਕੁਲਵੰਤ ਸਿੰਘ ਮਜਬੀ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦਾ ਘਰ ਹੋਰ ਕਈ ਪਰਿਵਾਰਾਂ ਦੀ ਤਰ੍ਹਾਂ ਲਾਲਕੀਰ ਦੇ ਅੰਦਰ ਸ਼ਾਮਲਾਟ ਥਾਂ ਵਿੱਚ ਸੀ। ਕੁਲਵੰਤ ਸਿੰਘ ਦਾ ਘਰ ਆਉਣ ਵਾਲਿਆਂ ਵਿੱਚ ਗੁਰਵਿੰਦਰ ਸਿੰਘ, ਪਰਗਣ ਸਿੰਘ, ਲਵਪ੍ਰੀਤ ਸਿੰਘ ਅਤੇ ਰਮਿੰਦਰ ਸਿੰਘ ਕਾਕਾ ਸ਼ਾਮਿਲ ਸਨ ਜਿਨ੍ਹਾਂ ਨੇ ਇਸ ਪਰਿਵਾਰ ਦਾ ਘਰ ਇਸ ਕਰਕੇ ਢਾਇਆ ਕਿਉਂਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਅਤੇ ਪੰਚਾਇਤ ਚੋਣ ਵਿਚ ਸੰਬੰਧਿਤ ਦੋਸ਼ੀਆਂ ਦੇ ਕਹਿਣ ਅਨੁਸਾਰ ਵੋਟਾਂ ਨਹੀਂ ਸਨ ਪਾਈਆਂ। ਇਸ ਕਾਰਨ ਕਰਕੇ ਐਸੀ ਪਰਿਵਾਰ ਨੂੰ ਸਜ਼ਾ ਦੇਣ ਲਈ ਦੋਸ਼ੀਆਂ ਨੇ ਕਰਾਏ ਤੇ ਜੇਸੀਪੀ ਲਿਆ ਕੇ ਘਰ ਨੂੰ ਤੈਸ ਨੈਸ ਕਰ ਦਿੱਤਾ। ਜਦੋਂ ਜੇਸੀਪੀ ਮਾਲਕ ਨੇ ਘਰ ਢਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਰਵਿੰਦਰ ਸਿੰਘ ਨੇ ਖੁਦ ਜੇਸੀਪੀ ਚਲਾ ਕੇ ਕੁਲਵੰਤ ਸਿੰਘ ਦੇ ਪਰਿਵਾਰ ਦਾ ਘਰ ਅਤੇ ਘਰ ਵਿੱਚ ਪਰਿਵਾਰ ਦੇ ਵਰਤਨ ਯੋਗ ਪਿਆ ਸਮਾਨ ਸਾਰਾ ਬਰਬਾਦ ਕਰ ਦਿੱਤਾ, ਘਰ ਢਾਹਣ ਸਮੇ ਦੋਸ਼ੀ ਐਸੀ ਪਰਿਵਾਰ ਨੂੰ ਜਾਤੀ ਗਾਲੀ ਗਲੋਚ ਵੀ ਕਰਦੇ ਰਹੇ ,ਭਾਵੇਂ ਇਸ ਸਬੰਧੀ ਓਪਰੋਕਤ ਚਾਰ ਦੋਸ਼ੀਆਂ ਦੇ ਵਿਰੁੱਧ 14 ਦਸੰਬਰ ਨੂੰ 0122 ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਪਰ ਐਫਆਈਆਰ ਵਿੱਚ ਲਾਈਆਂ ਗਈਆਂ ਧਰਾਵਾਂ ਜਮਾਨਤ ਯੋਗ ਹਨ। ਇਸ ਕੇਸ ਵਿੱਚ ਐਸੀ ਐਸਟੀ ਐਕਟ ਲਾਉਣਾ ਕਾਨੂੰਨੀ ਤੌਰ ਤੇ ਜਰੂਰੀ ਬਣਦਾ ਸੀ ਪਰ ਪੁਲਿਸ ਨੇ ਇਸ ਧਾਰਾ ਨੂੰ ਐਫਆਈਆਰ ਵਿੱਚ ਨਹੀਂ ਜੋੜਿਆ ਜੋ ਸਰਾ ਸਰ ਇਨਸਾਫ ਨਾਲ ਧੋਖਾ ਹੈ ।ਵਫਦ ਵਿੱਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਐਸੀ ਐਸਟੀ ਐਕਟ ਫੌਰੀ ਤੌਰ ਤੇ ਨਾ ਲਾਇਆ‌ ਤਾਂ ਸਾਡੀਆਂ ਜਥੇਬੰਦੀਆਂ ਹੋਰ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਗੀਆਂ। ਇਸ ਸਮੇਂ ਪੀੜਤ ਕੁਲਵੰਤ ਸਿੰਘ ਦਾ ਪਰਿਵਾਰ, ਦਲਬੀਰ ਭੋਲਾ ਮਲਕਵਾਲ, ਬਚਨ ਸਿੰਘ ਤੇਜਾ ਕਲਾਂ, ਨੰਬਰਦਾਰ ਧਰਮਿੰਦਰਜੀਤ ਸਿੰਘ ਭੰਡਵਾਂ ,ਦਲਜੀਤ ਸਿੰਘ ਰਣਜੀਤ ਬਾਗ, ਰਣਜੀਤ ਸਿੰਘ ਭੰਡਵਾਂ,ਪ੍ਰੇਮ ਮਸੀਹ ਸੋਨਾ, ਸੁਖਦੇਵ ਬਿੱਟਾ, ਬਲਬੀਰ ਸਿੰਘ ਉੱਚਾ ਧਕਾਲਾ, ਸੁਖਵੰਤ ਸਿੰਘ ਹਜਾਰਾ, ਸੁਰਜੀਤ ਸਿੰਘ ਡਡਵਾਂ ਹਾਜ਼ਰ ਸਨ।

Leave a Reply

Your email address will not be published. Required fields are marked *