ਗੁਰਦਾਸਪੁਰ, 29 ਜੂਨ (ਸਰਬਜੀਤ)–ਹਸਤਪਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਵੱਲੋਂ ਵਰਤੀ ਗਈ ਲਾਪਰਵਾਹੀ ਦੇ ਕਾਰਨ ਮਹਿਲਾ ਅਧਿਆਪਕ ਦੀ ਹੋਈ ਮੌਤ ਦੇ ਮਾਮਲੇ ਵਿੱਚ ਤਿੰਨ ਡਾਕਟਰਾਂ ਸਮੇਤ 6 ਲੋਕਾਂ ਖਿਲਾਫ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਸੁਖਰਾਜ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ 125/13 ਸਹੀਦ ਭਗਤ ਸਿੰਘ ਨਗਰ ਜੇਲ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਸਦੀ ਪੱਤਨੀ ਪਰਿਮਲਦੀਪ ਕੌਰ (46) ਜੋ ਗੋਰਮਿੰਟ ਟੀਚਰ ਪਿੰਡ ਪਾਹੜਾ ਵਿਖੇ ਨੌਕਰੀ ਕਰਦੀ ਸੀ। 28 ਜੂਨ ਨੂੰ ਉਹ ਆਪਣੀ ਪਤਨੀ ਨੂੰ ਭਾਟੀਆ ਹਾਸਪਤਾਲ ਗੁਰਦਾਸਪੁਰ ਵਿਖੇ ਪਿੱਤੇ ਦੀ ਪੱਥਰੀ ਦਾ ਇਲਾਜ ਕਰਾਉਣ ਲਈ ਲੈ ਕੇ ਆਇਆ ਸੀ।ਉਸਦੀ ਪਤਨੀ ਨੂੰ ਉਪਰੇਸ਼ਨ ਥੀਏਟਰ ਵਿੱਚ ਲੈ ਗਏ ਸੀ ਅਤੇ ਸਟਾਫ ਨਰਸ ਨੇ ਆ ਕੇ ਦੱਸਿਆ ਕਿ ਤੁਹਾਡੀ ਪਤਨੀ ਦੇ ਸਾਹ ਘੱਟ ਆ ਰਹੇ ਹਨ ਜਦੋਂ ਉਨਾਂ ਉਪਰੇਸਨ ਥੀਏਟਰ ਅੰਦਰ ਜਾ ਕੇ ਆਪਣੀ ਪਤਨੀ ਦੀ ਨਵਜ ਚੈਕ ਕਰਕੇ ਵੇਖਿਆ ਕਿ ਉਸਦੀ ਮੌਤ ਹੋ ਚੁੱਕੀ ਸੀ। ਉਨਾਂ ਕਿਹਾ ਕਿ ਡਾ. ਹਰਭਜਨ ਸਿੰਘ ਭਾਟੀਆ, ਡਾ. ਮਨਜੀਤ ਸਿੰਘ ਬੱਬਰ, ਡਾ. ਸਾਹਿਨ ਵਾਸੀਆਂਨ ਗੁਰਦਾਸਪੁਰ ਅਤੇ ਤਿੰਨ ਅਣਪਛਾਤੇ ਵਿਅਕਤੀਆਵਲੋਂ ਉਪਰੇਸਨ ਦੋਰਾਂਨ ਵਰਤੀ ਲਾਪ੍ਰਵਾਹੀ ਕਾਰਨ ਉਸਦੀ ਪਤਨੀ ਦੀ ਮੌਤ ਹੋਈ ਹੈ।


