ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ)– ਅੰਮ੍ਰਿਤਸਰ ਪੁਲਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ,ਜੋ ਜਾਅਲੀ ਅਸਲਾ ਲਾਇਸੈਂਸ ਤੇ ਅਧਾਰ ਕਾਰਡ ਬਣਾਉਣ ਦੇ ਗੈਰ ਕਾਨੂੰਨੀ ਗੌਰਖ ਧੰਦੇ ਰਾਹੀਂ ਮੋਟੀ ਕਮਾਈ ਕਰ ਰਿਹਾ ਸੀ ਅਤੇ ਇਸ ਦਾ ਮੁੱਖ ਮੁਲਜ਼ਮ ਸੇਵਾ ਕੇਂਦਰਾਂ ਦਾ ਮੈਨੇਜਰ ਸੂਰਜ ਭੰਡਾਰੀ ਦੱਸਿਆ ਜਾ ਰਿਹਾ ਹੈ ਜੋ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਪੁਲਸ ਥਾਣਾ ਹਕੀਮਾਂ ਵਾਲਾ ਨੇ ਇਸ ਗ੍ਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਮੁੱਖ ਮੁਲਜ਼ਮ ਸੇਵਾ ਕੇਂਦਰਾਂ ਦਾ ਮੈਨੇਜਰ ਸੂਰਜ ਭੰਡਾਰੀ ਭੱਜ ਗਿਆ, ਇਨ੍ਹਾਂ ਕੋਲੋਂ ਕੁਝ ਹਥਿਆਰ, ਜ਼ਾਹਲੀ ਲਾਇਸੈਂਸ, ਕੰਪਿਊਟਰ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਅਤੇ ਪੁੱਛ ਗਿੱਛ ਤੋਂ ਬਾਅਦ ਬਹੁਤ ਕੁਝ ਬਰਾਮਦ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੂਰਜ ਭੰਡਾਰੀ ਮੈਨੇਜਰ ਦਾ ਇਹ ਜ਼ਾਹਲੀ ਨੈਟਵਰਕ ਅੰਮ੍ਰਿਤਸਰ ਦੇ ਵੱਖ ਵੱਖ ਸੇਵਾ ਕੇਂਦਰਾਂ ਤੋਂ ਇਲਾਵਾ ਮੌਹਾਲੀ ਵਿਚ ਵੀ ਚੱਲ ਰਿਹਾ ਸੀ ਜਿਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਅੰਮ੍ਰਿਤਸਰ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਸੇਵਾ ਕੇਂਦਰਾਂ ਦੇ ਮੈਨੇਜਰ ਦਾ ਇਸ ਗੋਰਖਧੰਦੇ ਵਿਚ ਸ਼ਾਮਿਲ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਗ੍ਰੋਹ ਵਿਚ ਕਈ ਸਰਕਾਰੀ ਤੇ ਗੈਰਸਰਕਾਰੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਉਣ ਦਾ ਮੁੱਖ ਲੋੜ ਦੇ ਨਾਲ ਨਾਲ ਫੜੇ ਗਏ ਮੁਲਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਪੁਲਸ ਵੱਲੋਂ ਜ਼ਾਅਲੀ ਲਾਇਸੈਂਸ ਬਣਵਾਉਣ ਵਾਲੇ ਅੱਠ ਮੈਂਬਰਾਂ ਨੂੰ ਕਾਬੂ ਕਰਨ ਦੇ ਨਾਲ ਨਾਲ ਹਥਿਆਰ ਤੇ ਜ਼ਾਅਲੀ ਦਸਤਾਵੇਜ਼ ਬਰਾਮਦ ਕਰਨ ਦੀ ਸ਼ਲਾਘਾ ਅਤੇ ਇਸ ਵਿੱਚ ਹੋਰ ਸਰਕਾਰੀ ਤੇ ਗੈਰਸਰਕਾਰੀ ਸ਼ਾਮਲ ਕਾਲੀਆਂ ਭੇਡਾਂ ਨੂੰ ਲੋਕਾਂ ਸਹਾਮਣੇ ਲਿਆਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਦੱਸਿਆ ਸੇਵਾ ਕੇਂਦਰਾਂ ਦਾ ਮੈਨੇਜਰ ਸੂਰਜ ਭੰਡਾਰੀ ਇਸ ਸਾਰੇ ਜਾਲੀ ਨੈਟਵਰਕ ਨੂੰ ਚਲਾ ਰਿਹਾ ਸੀ ਅਤੇ ਉਸ ਦੇ ਅੰਮ੍ਰਿਤਸਰ ਤੋਂ ਇਲਾਵਾ ਮੋਹਾਲੀ ਵਿੱਚ ਵੀ ਏਜੰਟ ਕੰਮ ਕਰਦੇ ਸਨ ਅਤੇ ਇਨ੍ਹਾਂ ਦਾ ਕੰਮ ਹੁੰਦਾ ਸੀ ਕਿ ਕੇਵੇ ਲੋਕਾਂ ਨੂੰ ਫਸਾਉਣਾ, ਉਨ੍ਹਾਂ ਨੂੰ ਲਾਲਚ ਦੇਣਾ ਕਿ ਤੁਸੀਂ ਇਵੇਂ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਢਦੇ ਫਿਰਦੇ ਰਹੋਗੇ ਤੇ ਕੰਮ ਫਿਰ ਵੀ ਨਹੀਂ ਬਣਨਾ, ਭਾਈ ਖਾਲਸਾ ਨੇ ਦੱਸਿਆ ਇਹ ਏਜੰਟ ਵੀ ਕਮਿਸ਼ਨ ਲੈਂਦੇ ਸਨ ਜਦੋਂ ਕਿ ਮੁੱਖ ਮੁਲਜ਼ਮ ਸੂਰਜ ਭੰਡਾਰੀ ਇੱਕ ਜ਼ਾਅਲੀ ਅਸਲਾ ਲਾਇਸੈਂਸ ਦਾ ਡੇਢ ਲੱਖ ਰੁਪਏ ਬਟੋਰਦਾ ਸੀ। ਭਾਈ ਖਾਲਸਾ ਨੇ ਦੱਸਿਆ ਸਥਾਨਕ ਅੰਮ੍ਰਿਤਸਰ ਪੁਲਸ ਥਾਣਾ ਹਕੀਮਾਂ ਵਾਲਾ ਨੇ ਵੱਡੀ ਪ੍ਰਾਪਤੀ ਵਾਲਾਂ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਕਿ ਇਸ ਨਾਲ ਹਥਿਆਰਾ ਦੇ ਜ਼ਾਅਲੀ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ ਅਤੇ ਸੂਬੇ ਵਿੱਚ ਜਾਅਲੀ ਹਥਿਆਰ ਨਾਲ ਹੋਣ ਵਾਲੀਆਂ ਵਾਰਦਾਤਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਪੁਲਿਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਗੋਰਖਧੰਦੇ ਵਿਚ ਸਰਕਾਰੀ ਤੇ ਗੈਰਸਰਕਾਰੀ ਸ਼ਾਮਲ ਕਾਲੀਆਂ ਭੇਡਾਂ ਦਾ ਪਤਾ ਲਾ ਕੇ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਆਦਿ ਆਗੂ ਹਾਜਰ ਸਨ ।।


