ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਾ ਐਲਾਨ ਕੀਤਾ ਗਿਆ ਹੈ ਜਿਸ ਤੋਂ ਬਾਦ ਕਾਂਗਰਸ ਦੇ ਵਰਕਰਾਂ ਵਲੋਂ ਆਤਿਸ਼ਬਾਜ਼ੀ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ।
ਇਸ ਮੋਕੇ ਬੋਲਦੇ ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੈਅਰਮੈਨ ਰਾਜਿੰਦਰ ਪੱਪੂ ਨੇ ਕਿਹਾ ਕਿ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਜਿਨਾ ਸੁਖਜਿੰਦਰ ਰੰਧਾਵਾ ਨੂੰ ਟਿਕਟ ਦੇਕੇ ਭੇਜਿਆ ਹੈ।ਰੰਧਾਵਾ ਵਡੇ ਕਾਂਗਰਸੀ ਹਨ ਤੇ ਹਲਕੇ ਵਿੱਚ ਚੰਗਾ ਰਸੂਖ ਰੱਖਦੇ ਹਨ ਰੰਧਾਵਾ ਦੀ ਜਿੱਤ ਯਕੀਨੀ ਹੈ।