ਬਟਾਲਾ, ਗੁਰਦਾਸਪੁਰ,30 ਅਪ੍ਰੈਲ (ਸਰਬਜੀਤ ਸਿੰਘ)– ਸਿੱਖਿਆ ਵਿਭਾਗ, ਪੰਜਾਬ ਵੱਲੋਂ ਕਰਵਾਈ ਗਈ ਸਕੂਲ ਆਫ਼ ਅੇਮੀਨੈਂਸ ਅਤੇ ਮੈਰੀਟੋਰੀਅਸ ਦਾਖ਼ਲਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਖਪੁਰ ਦੇ 22 ਬੱਚਿਆਂ ਨੇ ਇਹ ਪ੍ਰੀਖਿਆ ਪਾਸ ਕਰਕੇ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਧ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ 22 ਵਿਦਿਆਰਥੀ ਹੁਣ ਗਿਆਰਵੀਂ ਜਮਾਤ ਵਿੱਚ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਦਾਖ਼ਲਾ ਲੈ ਸਕਦੇ ਹਨ।ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਜੈਦੀਪ ਸਿੰਘ,ਵੀਰਪਾਲ ਕੌਰ,ਸੁਖਵਿੰਦਰ ਕੁਮਾਰ,ਗੁਰਜੋਤ ਸਿੰਘ, ਸੁਖਪ੍ਰੀਤ ਸਿੰਘ ,ਸਮੀਰ ਸਿੰਘ,ਪ੍ਰਦੀਪ ਕੌਰ, ਲਕਸ਼ਮਣ ਸਿੰਘ , ਸ਼ਿਵਮ ਕੁਮਾਰ, ਮਹਿਕਪ੍ਰੀਤ ਕੌਰ, ਨਵਦੀਪ ਸਿੰਘ, ਕ੍ਰਿਸਟੀਨਾ,ਸੰਜਨਾ,ਸੁਖਮਨਜੀਤ ਕੌਰ, ਜਸ਼ਨਦੀਪ ਸਿੰਘ, ਰੋਸ਼ਨਦੀਪ ਸਿੰਘ, ਰਜਵੰਤ ਕੌਰ, ਗੁਰਕੀਰਤ ਸਿੰਘ, ਸੁਖਬੀਰ ਸਿੰਘ, ਕਿਰਨਜੀਤ ਕੌਰ, ਜਸਨਪ੍ਰੀਤ ਕੌਰ, ਮਹਿਕਪ੍ਰੀਤ ਕੌਰ ਹਨ। ਪ੍ਰਿੰਸੀਪਲ ਸੰਧੂ ਨੇ ਗਾਇਕ ਅਧਿਆਪਕ ਮਲਵਿੰਦਰ ਕੌਰ, ਗੁਰਪਾਲ ਸਿੰਘ ,ਭੁਪਿੰਦਰ ਸਿੰਘ, ਨਿਸ਼ਾ ਦੇਵੀ, ਸੰਦੀਪ ਬੰਮਰਾਹ, ਸੁਨੀਲ ਕੁਮਾਰ, ਕੋਮਲਪ੍ਰੀਤ ਸਿੰਘ, ਰਮਨਦੀਪ ਕੌਰ, ਬਿਕਰਮਜੀਤ ਕੌਰ, ਸੁਖਦੀਪ ਸਿੰਘ, ਰਜਨੀ, ਸਾਕਸ਼ੀ ਸੈਣੀ, ਅਮਨਪ੍ਰੀਤ ਕੌਰ, ਰਿਪਨਦੀਪ ਕੌਰ ਨੂੰ ਵਧਾਈ ਦਿੱਤੀ ਜਿਨ੍ਹਾਂ ਦੁਆਰਾ ਕੀਤੀ ਮਿਹਨਤ ਨਾਲ ਬੱਚਿਆਂ ਵੱਲੋਂ ਪ੍ਰੀਖਿਆ ਪਾਸ ਕੀਤੀ ਗਈ ਹੈ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ ਰਾਜੇਸ਼ ਕੁਮਾਰ ਸ਼ਰਮਾਂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਲਖਵਿੰਦਰ ਸਿੰਘ ਵੱਲੋਂ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।