ਖਡੂਰ ਸਾਹਿਬ, ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਡਿਬਰੂਗੜ੍ਹ ਜੇਲ੍ਹ’ਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਬਾਦਲਾਂ ਨੇ ਆਪਣਾ ਉਮੀਦਵਾਰ ਖੜਾਂ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ’ਚ ਬੰਦ ਸਿੰਘਾਂ ਦੀ ਰਿਹਾਈ ਨੂੰ ਸੱਚੇ ਮਨੋਂ ਨਹੀਂ ਚਾਹੁੰਦੇ ? ਉਹ ਤਾਂ ਬੀਤੇ ਸਮੇਂ’ਚ ਆਪਣੀ ਅਸਮਾਨ ਤੋਂ ਜ਼ਮੀਨ ਤੇ ਆਈ ਸਿੱਖ ਸਿਆਸਤ ਨੂੰ ਦਰੁਸਤ ਕਰਨ ਤੇ ਆਪਣੇ ਆਪ ਨੂੰ ਪੰਥਕ ਵਾਰਸ ਦੱਸਣ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਐਸ ਜੀ ਪੀ ਸੀ,ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਰਾਹੀਂ ਡਰਾਮੇਬਾਜ਼ੀ ਕਰ ਰਹੇ ਸਨ ਅਗਰ ਉਹਨਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੁੰਦਾ ਤਾਂ10 ਸਾਲ ਭਾਜਪਾ ਨਾਲ ਗੱਠਜੋੜ ਸਮੇਂ ਨਾਂ ਕਰਾ ਦਿੰਦੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੋਕ ਸਭਾ ਹਲਕਾ ਤੋਂ ਅਜ਼ਾਦ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਬਾਦਲਾਂ ਵੱਲੋਂ ਉਮੀਦਵਾਰ ਖੜਾਂ ਕਰਨ ਵਾਲ਼ੀ ਨੀਤੀ ਦੀ ਨਿੰਦਾ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾਂ ਉਮੀਦਵਾਰ ਵਾਪਸ ਲੈਣ ਵਾਲੀ ਨੀਤੀ ਦੀ ਸ਼ਲਾਘਾ ਅਤੇ ਬਾਦਲਕਿਆਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਿਤੀ ਹਾਰ ਮੁਤਾਬਕ ਲੋਕ ਸਭਾ ਦੀਆਂ ਚੋਣਾਂ’ਚ ਵੱਡੀ ਹਾਰ ਦੇਣ ਦੀ ਲੋਕਾਂ ਨੂੰ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਅਕਾਲੀ ਦਲ ਅੰਮ੍ਰਿਤਸਰ ਵਾਂਗ ਅਕਾਲੀ ਦਲ ਬਾਦਲ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਹਮਾਇਤ ਦਿੰਦਾ ਤੇ ਉਨ੍ਹਾਂ ਦੇ ਜੇਲ’ਚ ਬਾਹਰ ਆਉਣ ਦਾ ਰਸਤਾ ਪੱਧਰਾ ਹੋ ਜਾਂਦਾ,ਪਰ ਬਾਦਲਾਂ ਨੇ ਅਜਿਹਾ ਨਾਂ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਪੰਥ ਵਿਰੋਧੀ ਫੈਸਲਾ ਲਿਆ ਹੈ, ਭਾਈ ਖਾਲਸਾ ਨੇ ਕਿਹਾ ਸਿੱਖ ਕੌਮ ਵਿੱਚ ਬਾਦਲਕਿਆਂ ਦੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਬੀਤੇ ਤਿੰਨ ਮਹੀਨਿਆਂ ਤੋਂ ਬਾਦਲਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਬਦਲੀ ਕਰਵਾਉਣ, ਭੁੱਖ ਹੜਤਾਲ ਖਤਮ ਕਰਾਉਣ ਹਿੱਤ ਸਿੱਖਾ ਦੀ ਮਿੰਨੀ ਪਾਰਲੀਮੈਂਟ ਐਸ ਜੀ ਪੀ ਸੀ, ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਾਹਿਬਾਨਾਂ ਨੂੰ ਵਰਤਿਆ ਗਿਆ, ਉਸ ਤੋਂ ਸਾਫ਼ ਜ਼ਾਹਰ ਸੀ ਕਿ ਬਾਦਲਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਖੰਡੂਰ ਸਾਹਿਬ ਤੋਂ ਹਮਾਇਤ ਕਰਨਗੇ, ਪਰ ਬਾਦਲਕਿਆਂ ਨੇ ਲੋਕਾਂ ਦੀਆਂ ਆਸਾਂ ਤੇ ਸੋਚ ਨੂੰ ਮੁੱਢੋਂ ਹੀ ਰੱਦ ਕਰ ਕੇ ਅੰਮ੍ਰਿਤਪਾਲ ਵਿਰੁੱਧ ਉਮੀਦਵਾਰ ਸਾਬਕਾ ਫੈਡਰੇਸ਼ਨ ਆਗੂ ਭਾਈ ਵਿਰਸਾ ਸਿੰਘ ਵਲਟੋਹਾ ਨੂੰ ਖੜ੍ਹਾਂ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੱਚੇ ਮਨੋਂ ਨਹੀਂ ਸੀ ? ਭਾਈ ਖਾਲਸਾ ਨੇ ਕਿਹਾ ਭਾਈ ਵਿਰਸਾ ਸਿੰਘ ਵਲਟੋਹਾ ਵੀ ਲੰਮਾ ਸਮਾਂ ਜੇਲ੍ਹਾਂ ਵਿੱਚ ਰਹਿ ਚੁੱਕੇ ਹਨ ਅਤੇ ਉਹ ਇਸ ਮਾਮਲੇ’ਚ ਕਹੇਂ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਤਾਂ ਅਜੇ ਇੱਕ ਸਾਲ ਹੋਇਆ, ਪਰ ਮੈਂ ਕਈ ਸਾਲਾਂ ਤੱਕ ਜੇਲ੍ਹ ਕੱਟੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਾਦਲਕਿਆਂ ਦੀ ਇਸ ਨੀਤੀ ਦੀ ਨਿੰਦਾ ਕਰਦੀ ਹੈ ਤੇ ਸਿਮਰਨਜੀਤ ਸਿੰਘ ਵੱਲੋਂ ਲੈਂ ਪੈਂਤੜੇ ਦੀ ਹਮਾਇਤ ਕਰਦੀ ਹੋਈ ਬਾਦਲਕਿਆਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਅਕਾਲਤਖਤ ਸਾਹਿਬ ਅਜ਼ਾਦ ਕਰਾਉਣ ਲਈ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਦਿੱਤਾ ਹਾਰ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਦੁਹਰਾਇਆ ਜਾਵੇ ਤਾਂ ਕਿ ਬਾਦਲਕਿਆਂ ਨੂੰ ਸਿੱਖ ਪੰਥ ਵਿਰੋਧੀ ਹੋਣ ਦਾ ਸਬਕ ਸਿਖਾਇਆ ਜਾ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਤੇ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਆਦਿ ਆਗੂ ਹਾਜਰ ਸਨ।