ਮੱਖੂ, ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ)– ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਯਾਦ’ਚ ਬਣੇ ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮੱਖੂ ਵਿਖੇ ਹਰ ਸਾਲ ਦੀ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਚੱਲ ਰਹੇ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੇ ਦੂਜੇ ਗੇੜ’ਚ ਪੰਜ ਪਿਆਰਿਆਂ ਦੀ ਅਗਵਾਈ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਸ਼੍ਰੀ ਮਾਨ ਸੰਤ ਮਹਾਂਪੁਰਸ਼ ਬਾਬਾ ਘੋਲਾ ਸਿੰਘ ਜੀ ਮੁਖੀ ਕਾਰਸੇਵਾ ਬਾਬਾ ਤਾਰਾ ਸਿੰਘ ਸਰਹਾਲੀ ਵਾਲਿਆਂ ਤੇ ਬਾਬਾ ਅਵਤਾਰ ਸਿੰਘ ਚੰਦ ਮੁੱਖ ਪ੍ਰਬੰਧਕ ਸ਼ਹੀਦੀ ਸਮਾਗਮ ਦੀ ਦੇਖ ਰੇਖ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਹੈ, ਜੋਂ ਪੰਦਰਾਂ ਪੜਾਵਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਪਹੁੰਚਿਆ, ਜਿੱਥੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੀ ਅਰਦਾਸ ਹੈਂਡ ਗ੍ਰੰਥੀ ਭਾਈ ਅਵਤਾਰ ਸਿੰਘ ਵੱਲੋਂ ਕੀਤੀ ਗਈ , ਨਗਰ ਕੀਰਤਨ’ਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ , ਵੱਖ ਵੱਖ ਪੜਾਵਾਂ ਤੇ ਨਗਰ ਕੀਰਤਨ ਨੂੰ ਰੋਕ ਕੇ ਰੁਮਾਲੇ ਸਾਹਿਬ ਭੇਂਟ ਕੀਤੇ ਗਏ, ਉਥੇ ਸੰਗਤਾਂ ਲਈ ਚਾਹ, ਕੌਫੀ, ਦੁੱਧ ਬਿਸਕੁਟ ਤੇ ਹੋਰ ਕਈ ਪ੍ਰਕਾਰ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਬਾਬਾ ਚੰਦ ਵੱਲੋਂ ਗੁਰੂ ਸਾਹਿਬ ਜੀ ਨੂੰ ਰੁਮਾਲੇ ਸਾਹਿਬ ਭੇਂਟ ਕਰਨ ਤੇ ਲੰਗਰਾਂ ਦੀ ਸੇਵਾ ਕਰਨ ਵਾਲਿਆਂ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤੇ ਗਏ,

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਗਰ ਕੀਰਤਨ’ਚ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ( ਭਾਈ ਖਾਲਸਾ) ਨੇ ਦੱਸਿਆ ਹਰ ਸਾਲ ਪ੍ਰਬੰਧਕਾਂ ਵੱਲੋਂ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਇੱਕ ਮਹੀਨਾ ਲੜੀਵਾਰ ਅਖੰਡ ਪਾਠਾਂ ਦੀ ਲੜੀ ਚਲਾ ਕੇ ਤਿੰਨ ਰੋਜੇ ਸ਼ਹੀਦੀ ਸਮਾਗਮ ਰਾਹੀਂ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਦੀ ਮਹਾਨ ਲਸਾਨੀ ਸ਼ਹਾਦਤ ਸਬੰਧੀ ਜਾਗਰੂਕ ਕਰਨ ਦੀ ਚਲਾਈ ਲਹਿਰ ਤਹਿਤ ਇਸ ਵਾਰ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ 26 ਨਵੰਬਰ ਤੋਂ ਲੜੀਵਾਰ ਅਖੰਡ ਪਾਠਾਂ ਦੀ ਲੜੀ ਚਲਾਈ ਗਈ ,ਭਾਈ ਖਾਲਸਾ ਨੇ ਦੱਸਿਆ ਸਹੀਦੀ ਸਮਾਗਮ ਦੇ ਸਬੰਧ’ਚ ਚੱਲ ਰਹੀ ਅਖੰਡ ਪਾਠਾਂ ਦੀ ਆਖਰੀ ਲੜੀ 24 ਤੋਂ 26 ਦੇ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਦੇ ਦੂਜੇ ਗੇੜ’ਚ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਨਗਰ ਕੀਰਤਨ ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮੱਖੂ ਤੋਂ ਅਰੰਭ ਹੋਇਆ ਤੇ ਪਹਿਲਾਂ ਪੜਾਅ ਸ੍ਰ ਸੁਰਜੀਤ ਸਿੰਘ ਬੁਲੋਕੇ, ਦੂਜਾ ਕਾਰਜ ਸਿੰਘ ਐਮ ਸੀ, ਤੀਜਾ ਦਰਸ਼ਨ ਸਿੰਘ ਐਮ ਸੀ, ਗੁਰਦੁਆਰਾ ਬਾਠਾਂ ਅਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਇਲਾਵਾ ਟੋਟਲ 15 ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਾਂ ਨੇੜੇ ਰੇਲਵੇ ਸਟੇਸ਼ਨ ਮੱਖੂ ਪਹੁੰਚਿਆ ਤੇ ਛੁਕਰਾਨੇ ਦੀ ਅਰਦਾਸ ਕੀਤੀ ,ਇਸ ਮੌਕੇ ਤੇ ਬੋਲਦਿਆਂ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚੰਦ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕੱਲ ਦੇ ਰਾਤਰੀ ਦੀਵਾਨ ਅਤੇ 26 ਦਸੰਬਰ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ ,ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਮਖੂ ਪੁਲਿਸ ਦੇ ਏ ਐਸ ਆਈ ਸ੍ਰ ਸੁਖਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਨਗਰ ਕੀਰਤਨ ਨੂੰ ਹਰ ਤਰ੍ਹਾਂ ਦਾ ਪੂਰਾ ਸੰਯੋਗ ਰਿਹਾ, ਇਸ ਮੌਕੇ ਤੇ ਬਾਬਾ ਗਿਆਨ ਸਿੰਘ ਮਨੀਹਾਲੇਵਾਲੇ, ਬਾਬਾ ਦਿਲਬਾਗ ਸਿੰਘ ਆਰਫਕੇ,ਠੇਕੇਦਾਰ ਗੁਰਮੀਤ ਸਿੰਘ ਮਖੂ, ਇਨਸਪੈਕਟਰ ਅਜੈਬ ਸਿੰਘ ਮਖੂ, ਸ੍ਰ ਸਰਵਣ ਸਿੰਘ ਸੱਮਾ,ਜੱਜ ਸਿੰਘ ਸਰਪੰਚ, ਬਾਬਾ ਸੁਖਦੇਵ ਸਿੰਘ, ਹੈਂਡ ਗ੍ਰੰਥੀ ਭਾਈ ਅਵਤਾਰ ਸਿੰਘ, ਬਾਬਾ ਮਹਾਂਵੀਰ ਸਿੰਘ, ਰੇਸ਼ਮ ਸਿੰਘ ਨਾਮ ਸਿਮਰਨ ਮਾਸਟਰ, ਲਾਡੀ ਸੇਵਾਦਾਰ ਤੇ ਲਾਂਗਰੀ ਜੋਗਿੰਦਰ ਸਿੰਘ ਤੋਂ ਇਲਾਵਾ ਪੰਜ ਦਰਜਨ ਸੇਵਾਦਾਰਾਂ ਨੂੰ ਸ਼ਹੀਦੀ ਸਮਾਗਮ ਦੇ ਮੁੱਖ ਪ੍ਰਬੰਧਕ ਨਿਯੁਕਤ ਕੀਤਾ ਗਿਆ ਜੋਂ ਸਾਵਧਾਨੀ ਤੇ ਸਰਧਭਾਵਨਾਵਾ ਨਾਲ ਆਪਣੀ ਇਸ ਸੇਵਾ ਨੂੰ ਬਾਖੋਬੀ ਨਾਲ ਨਿਭਾਉਣਗੇ।
ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭਤਾ ਦੀ ਅਰਦਾਸ ਮੌਕੇ, ਨਗਰ ਕੀਰਤਨ ਦੇ ਅਗਵਾਈ ਤੇ ਜਲਪਾਣੀ ਛਕਦੇ ਪੰਜ ਪਿਆਰੇ, ਨਗਰ ਕੀਰਤਨ ਨਾਲ ਠਾਠਾ ਮਾਰਦਾ ਸੰਗਤਾਂ ਦਾ ਇਕੱਠ, ਕੌਫੀ ਤੇ ਲੰਗਰ ਛਕਦੀਆਂ ਸੰਗਤਾਂ ,ਪੰਜ ਪਿਆਰਿਆਂ ਨੂੰ ਚਿੱਟੇ ਸਿਰੋਪਾਓ ਭੇਂਟ ਕਰਦੇ ਸ਼ਰਧਾਲੂ ।



