ਰਿਹਾਅ ਨਾ ਕਰਨ ਦੀ ਸੂਰਤ ਵਿੱਚ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ
ਬਲਾਚੋਰ,ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)— ਕੌਮੀ ਇਨਸਾਫ ਮੋਰਚਾ ਵਲੋਂ ਬੰਦੀ ਸਿੰਘਾਂ ਅਤੇ ਸਿਆਸੀ ਕਾਰਕੁਨਾਂ ਦੀ ਰਿਹਾਈ ਲਈ ਦੇਸ਼ ਭਰ ਦੇ ਟੋਲ ਪਲਾਜਿਆ ਨੂੰ ਫਰੀ ਕਰਨ ਦੇ ਦਿੱਤੇ ਸੱਦੇ ਨਾਲ ਨਾਲ ਇਕਮੁੱਠਤਾ ਜਾਹਿਰ ਕਰਦਿਆ ਸੰਯੁਕਤ ਕਿਸਾਨ ਮੋਰਚੇ ਵਲੋ ਕਾਠਗੜ੍ਹ ਟੋਲ ਪਲਾਜ਼ਾ ਨੂੰ ਤਕਰੀਬਨ ਤਿੰਨ ਘੰਟੇ ਫਰੀ ਕੀਤਾ ਗਿਆ ਇਸ ਸਮੇਂ ਇਕੱਤਰਤਾ ਨੂੰ ਵੱਖ-ਵੱਖ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਕਿਸਾਨ ਯੂਨੀਅਨਾਂ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਸੁਰਿੰਦਰ ਸਿੰਘ ਬੈਂਸ,ਬਾਬਾ ਜਰਨੈਲ ਸਿੰਘ, ਕੁਲਵਿੰਦਰ ਸਿੰਘ ਚਾਹਲ,ਸੁਖਵੰਤ ਸਿੰਘ, ਪਵਨ ਸ਼ਰਮਾ,ਕੁਲਵੀਰ ਸਿੰਘ ਸ਼ਾਹਪੁਰ,ਨਿਰਮਲ ਸਿੰਘ ਔਜਲਾ,ਸਵਰਨ ਸਿੰਘ, ਰਣਬੀਰ ਸਿੰਘ ਭੱਟੀ,ਡਾ ਕਸ਼ਮੀਰ ਸਿੰਘ ਢਿੱਲੋ,ਦਰਸ਼ਨ ਸਿੰਘ,ਅਵਤਾਰ ਸਿੰਘ ਤਾਰੀ,ਨਿਰਮਲ ਜੰਡੀ, ਗੁਰਬਖਸ਼ ਸਿੰਘ ਖਾਲਸਾ,ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਅਤੇ ਚੰਦਰ ਸ਼ੇਖਰ ਨੇ ਕਿਹਾ ਕਿ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਸਿਆਸੀ ਕਾਰਕੁਨਾਂ ਅਤੇ ਪੰਜਾਬ ਦੇ ਵੱਡੀ ਪੱਧਰ ਤੇ ਬੰਦੀ ਸਿੰਘਾਂ ਅਤੇ ਸਿਆਸੀ ਕਾਰਕਨਾਂ ਨੂੰ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਪਿਛਲੇ 30-35 ਸਾਲਾਂ ਤੋਂ ਜੇਲਾਂ ਵਿੱਚ ਡੱਕਿਆ ਹੋਇਆ ਹੈ ਅਤੇ ਉਹਨਾਂ ਅਦਾਲਤਾਂ ਵਲੋ ਦਿਤੀਆ ਸਜ਼ਾਵਾਂ ਨੂੰ ਪੂਰੀਆ ਕਰਨ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਹੁਣ ਆਰ ਐਸ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਦੀ ਸਰਕਾਰ ਵੱਲੋਂ ਦੇਸ਼ ਦੇ ਬੁੱਧੀਜੀਵੀਆਂ,ਜੁਝਾਰੂ ਵਿਦਿਆਰਥੀਆਂ ਅਤੇ ਸਰਕਾਰ ਨੂੰ ਸਵਾਲ ਕਰਨ ਵਾਲਿਆਂ ਨੂੰ ਬਗੈਰ ਕਿਸੇ ਜੁਰਮ ਦੇ ਜੇਲਾਂ ਵਿੱਚ ਸਾਲਾਂ ਬੱਧੀ ਡੱਕਿਆ ਡੱਕਿਆ ਹੋਇਆ ਹੈ ਅਤੇ ਅਦਾਲਤਾਂ ਵੀ ਉਹਨਾਂ ਨੂੰ ਇਨਸਾਫ ਨਹੀਂ ਦੇ ਰਹੀਆਂ ਸਗੋਂ ਆਰ ਐਸ ਐਸ ਦੀਆ ਹੱਥ ਠੋਕਾ ਬਣੀਆ ਹੋਈਆ ਨੇ। ਇਸ ਸਮੇਂ ਸਰਪੰਚ ਸਤਨਾਮ ਸਿੰਘ ਚੱਕ ਗੁਰੂ, ਸਰਪੰਚ,ਰਾਮਜੀਦਾਸ ਸਿੰਘ ਦੇਨੋਵਾਲ ਕਲਾਂ,ਕੁਲਵਿੰਦਰ ਸਿੰਘ, ਹਾਜ਼ਰ ਸਨ।


