ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)–ਅੱਜ ਵਿਰੋਧੀ ਧਿਰ ਦੇ ਆਗੂ ਤੇ ਹਲਕਾ ਵਿਧਾਇਕ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕਰਨੈਲ ਸਿੰਘ ਈਸੜੂ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੇ ਪਿੰਡ ਈਸੜੂ ਵਿਖੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।

ਕਰਨੈਲ ਸਿੰਘ ਈਸੜੂ ਜੀ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਗੋਆ ਦੀ ਆਜ਼ਾਦੀ ਲਈ ਹੋਏ ਸੰਘਰਸ਼ ਵਿੱਚ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਦੇਸ਼ ਦੇ ਤਿਰੰਗੇ ਝੰਡੇ ਦੀ ਆਨ ਬਰਕਾਰ ਰੱਖਦਿਆਂ ਵਿਰੋਧੀ ਸੈਨਾ ਦੀਆਂ ਗੋਲੀਆਂ ਹਿੱਕ ‘ਚ ਵੱਜਣ ਕਾਰਨ ਸ਼ਹੀਦੀ ਪ੍ਰਾਪਤ ਕਰ ਗਏ। ਦੇਸ਼ ਪ੍ਰੇਮ ਪ੍ਰਤੀ ਇਹ ਲਾਮਿਸਾਲ ਕੁਰਬਾਨੀ ਹੈ।


