ਜਲੰਧਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)–ਅੱਜ ਗੁਰਾਇਆ ਫਿਲੌਰ ਵਿਚਕਾਰ ਇੱਕ ਮੋਟਰਸਾਈਕਲ ਸਵਾਰ ਦੀ ਟਰਾਲੇ ਨਾਲ਼ ਟੱਕਰ ਹੋਣ ਕਰਕੇ ਮੌਤ ਹੋ ਗਈ ਜਦੋਂ ਕਿ ਨਾਲ ਜਾਂ ਰਹੀ ਸਾਲੀ ਅਤੇ ਉਸ ਦੀ ਲੜਕੀ ਨੂੰ ਫੱਟੜ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਖ਼ਬਰ ਮੁਤਾਬਕ ਗੁਰਦੀਪ ਸਿੰਘ ਨਾਮਕ ਵਿਅਕਤੀ ਆਪਣੀ ਸਾਲੀ ਅਤੇ ਉਸ ਲੜਕੀ ਸਮੇਤ ਲੁਧਿਆਣਾ ਵੱਲ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਅਤੇ ਗੁਰਾਇਆ ਫਿਲੌਰ ਜੀ ਟੀ ਰੋਡ ਤੇ ਇੱਕ ਖੜ੍ਹੇ ਟਰਾਲੇ ਨਾਲ ਟਕਰਾ ਗਏ, ਮੋਟਰਸਾਈਕਲ ਨੂੰ ਪੁਲਿਸ ਨੇ ਮੱਦਦ ਨਾਲ ਟਰਾਲੇ ਥੱਲਿਓਂ ਕੱਢਿਆ ਅਤੇ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ, ਜਿਥੇ ਡਾਕਟਰਾਂ ਨੇ ਮੋਟਰਸਾਈਕਲ ਚਾਲਕ ਗੁਰਦੀਪ ਸਿੰਘ ਨੂੰ ਮਿਰਤਕ ਐਲਾਨ ਕੀਤਾ ਗਿਆ ਅਤੇ ਸਾਲੀ ਬੱਚੀ ਨੂੰ ਗੰਭੀਰ ਸੱਟਾਂ ਕਰਕੇ ਜਲ਼ੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ,ਇਸ ਘਟਨਾ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਸਾਰੇ ਮਾਮਲੇ ਦੀ ਜਾਂਚ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਢੁਕਵੀਂ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਘਟਨਾ ਤੇ ਦੁਖ ਦਾ ਪ੍ਰਗਟਾਵਾ ਤੇ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਵਿਚ ਦਿੱਤੀ, ਭਾਈ ਖਾਲਸਾ ਨੇ ਕਿਹਾ ਜਨਮ ਮਰਨ ਦੋਹੇਂ ਭਾਵੇਂ ਪ੍ਰਮਾਤਮਾ ਦੇ ਹੱਥ ਹਨ ਪਰ ਕਈ ਵਾਰ ਅਜਿਹੀਆਂ ਐਕਸੀਡੈਂਟ ਵਾਲੀਆਂ ਘਟਨਾਵਾਂ ਦੁਖਦਾਈ ਤੇ ਸਦਾ ਯਾਦ ਰੱਖਣਯੋਗ ਬਣ ਜਾਂਦੀਆਂ ਹਨ ਜੋ ਲੰਮਾਂ ਸਮਾਂ ਭੁੱਲ ਨਹੀਂ ਸਕਦੀਆਂ, ਭਾਈ ਖਾਲਸਾ ਅਜਿਹੀ ਘਟਨਾ ਇਸ ਗੁਰਦੀਪ ਸਿੰਘ ਨਾਮਕ ਵਿਅਕਤੀ ਨਾਲ਼ ਬੀਤੀ, ਜਿਥੇ ਉਸ ਦੇ ਸਾਲੇ ਦਾ ਸਾਰੀ ਉਮਰ ਦਾ ਉਲਾਂਭਾ ਉਥੇ ਪਤਨੀ ਕਹੇਂ ਗੀ ਕੇ ਮੇਰੇ ਪਤੀ ਦੀ ਮੌਤ ਦਾ ਕਾਰਨ ਮੇਰੀ ਭੈਣ ਬਣ ਗਈ, ਦੂਸਰੇ ਪਾਸੇ ਸਾਲੀ ਅਤੇ ਸਾਲੀ ਦੀ ਲੜਕੀ ਵੀ ਗੰਭੀਰ ਜਖਮੀ ਦੱਸੇ ਜਾਂਦੇ ਹਨ, ਉਹਨਾਂ ਦਾ ਪਤੀ ਵੀ ਇਲਜ਼ਾਮ ਲਾਏਗਾ ਕੇ ਮੇਰਾ ਘਰ ਮੇਰੇ ਸਾਂਢੂ ਨੇ ਬਰਬਾਦ ਕਰ ਦਿਤਾ, ਭਾਵੇਂ ਕਿ ਅਜੇ ਇਸ ਬਾਰੇ ਪੂਰੀ ਸਚਾਈ ਸਾਹਮਣੇ ਨਹੀਂ ਆਈ ਪਰ ਸਾਲੀ ਸਮੇਂਤ ਲੜਕੀ ਨੂੰ ਮੋਟਰਸਾਈਕਲ ਤੇ ਲੈ ਕੇ ਜਾਣਾ ਮਿਰਤਕ ਜੀਜੇ ਗੁਰਦੀਪ ਸਿੰਘ ਵਿਅਕਤੀ ਦਾ ਦੁਖਦਾਈ ਤੇ ਵੱਡੇ ਇਤਿਹਾਸਕ ਸਦਮੇਂ ਦਾ ਕਾਰਨ ਬਣ ਗਿਆ ਜੋ ਕਾਫੀ ਸਮਾਂ ਨਾਂ ਭੁਲਣ ਵਾਲਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਦੁਖਦਾਈ ਹਾਦਸੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਤੇ ਫੱਕੜ ਸਾਲੀ ਅਤੇ ਉਸ ਦੀ ਬੱਚੀ ਦਾ ਫ੍ਰੀ ਇਲਾਜ ਕਰਨ ਦੀ ਮੰਗ ਕਰਦੀ ਹੈ ।


