ਡੇਰਾ ਬਾਬਾ ਵਡਭਾਗ ਸਿੰਘ ਹਿਮਾਚਲ ਪ੍ਰਦੇਸ਼ ਵਿਖੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਦੇ ਸੰਤਾਂ ਵੱਲੋਂ ਲੰਗਰ ਲਾਉਣ ਅਤੇ ਲੜੀਵਾਰ ਅਖੰਡ ਪਾਠਾਂ ਰਾਹੀਂ ਗੁਰਬਾਣੀ ਨਾਲ ਜੋੜਨਾ ਚੰਗੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਫਿਲੌਰ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਹੋਲੇ ਮੁਹੱਲੇ ਤੇ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਸ਼ਰਧਾ ਭਾਵਨਾਵਾਂ ਨਾਲ ਅਨੰਦਪੁਰ ਸਾਹਿਬ ਵਿਖੇ ਨਕਮਸਤ ਹੁੰਦੀਆਂ ਹਨ ਤੇ ਆਪਣੇ ਮਨੁੱਖੀ ਜੀਵਨ ਨੂੰ ਸਫ਼ਲ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ ਅਤੇ ਇਨ੍ਹਾਂ ਦੀ ਸੇਵਾ ਲਈ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਵੱਡੇ ਵੱਡੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕੀ ਸੰਤਾਂ ਮਹਾਪੁਰਸ਼ਾਂ ਵੱਲੋਂ ਵੱਡੇ ਵੱਡੇ ਧਾਰਮਿਕ ਸਮਾਗਮ ਕਰਕੇ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ, ਇਸੇ ਤਰ੍ਹਾਂ ਹੋਲੇ ਮਹੱਲੇ ਤੇ ਡੇਰਾ ਬਾਬਾ ਵਡਭਾਗ ਸਿੰਘ ਜੀ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਾ ਸ੍ਰੀ ਯਾਦਗਾਰ ਸਾਹਿਬ ਵਿਖੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਪ੍ਰਉਪਕਾਰੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ ਡੇਰਾ ਬਾਬਾ ਵਡਭਾਗ ਸਿੰਘ ਹਿਮਾਚਲ ਪ੍ਰਦੇਸ਼ ਵਿਖੇ ਲੰਗਰ ਲਗਾਉਣ ਤੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚਲਾਉਣ ਸਬੰਧੀ ਇਕ ਵਧੀਆ ਧਾਰਮਿਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਧਾਰਮਿਕ ਲਹਿਰ ਦੀ ਕੜੀ ਤਹਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਸੁਖਵਿੰਦਰ ਸਿੰਘ ਤੇ ਸੰਤ ਜਰਨੈਲ ਸਿੰਘ ਵੱਲੋਂ ਡੇਰਾ ਵਡਭਾਗ ਸਿੰਘ ਗੁਰਦੁਆਰਾ ਯਾਦਗਰ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ 12 ਮਾਰਚ ਤੋਂ ਲੈਕੇ 16 ਮਾਰਚ ਤੱਕ ਲੱਖਾਂ ਸ਼ਰਧਾਲੂਆਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਸਬੰਧੀ ਅਖੰਡ ਪਾਠਾਂ ਦੀਆਂ ਲੜੀਆਂ ਲਗਾਤਾਰ ਚਲਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਤੇ ਲੱਖਾਂ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਵਾਲਾ ਸ਼ਲਾਘਾਯੋਗ ਧਰਮੀ ਕਾਰਜ਼ ਕੀਤਾ ਗਿਆ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੰਤਾਂ ਮਹਾਪੁਰਸ਼ਾਂ ਵੱਲੋਂ ਕੀਤੇ ਧਰਮੀ ਕਾਰਜ਼ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਅਰਦਾਸ ਕਰਦੀ ਹੈ ਕਿ ਮਹਾਪੁਰਸ਼ਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਅਜਿਹੇ ਕਾਰਜ ਲਈ ਉਦਮ ਤੇ ਬਲ ਬਖਸ਼ਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ 12 ਮਾਰਚ ਤੋਂ ਇਹ ਸਮਾਗਮ ਗੁਰਦੁਆਰਾ ਸ੍ਰੀ ਯਾਦਗਾਰ ਸਾਹਿਬ ਡੇਰਾ ਬਾਬਾ ਵਡਭਾਗ ਹਿਮਾਚਲ ਪ੍ਰਦੇਸ਼ ਵਿਖੇ ਅਰੰਭ ਕੀਤੇ ਗਏ ਸਨ ਭਾਈ ਖਾਲਸਾ ਨੇ ਦੱਸਿਆ ਸਮਾਗਮ ਦੀ ਆਖਰੀ ਲੜੀ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਗਏ ਜਿਸ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਆਪਣੇ ਜਥੇ ਸਮੇਤ ਸ਼ਬਦ ਗੁਰਬਾਣੀ ਕੀਰਤਨ ਦੀ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਸੰਗਤਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਹੋਲੇ ਮਹੱਲੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਭਾਈ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਸੰਤਾਂ ਵਲੋਂ ਲੱਖਾਂ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਕੀਤੀ ਗਈ, ਇਸ ਮੌਕੇ ਤੇ ਭਾਈ ਹਰਜੀਤ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਰਿੰਕੂ, ਬਾਬਾ ਦਾਰਾ ਸਿੰਘ, ਭਾਈ ਗੁਰਪ੍ਰੀਤ ਸਿੰਘ, ਬਾਬਾ ਏਕਮ ਸਿੰਘ, ਬਾਬਾ ਭਜਨ ਸਿੰਘ, ਭਾਈ ਮੋਹਨ ਸਿੰਘ ਤੇ ਭਾਈ ਮਨਜੀਤ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਤੇ ਸਮੂਹ ਸੇਵਾਦਾਰਾਂ ਦਾ ਪ੍ਰਬੰਧਕਾ ਵੱਲੋਂ ਸਨਮਾਨ ਕੀਤਾ ਗਿਆ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

Leave a Reply

Your email address will not be published. Required fields are marked *