ਮੱਸਿਆ ਦੇ ਸ਼ੁੱਭ ਦਿਹਾੜੇ ਤੇ ਗੁਰੂਦੁਆਰਾ ਸੰਤਸਰ ਸਾਹਿਬ ਸੁਭਾਨਪੁਰ ਵਿਖੇ ਹਜ਼ਾਰਾਂ ਸੰਗਤਾਂ ਨੇ ਧਾਰਮਿਕ ਦੀਵਾਨ ‘ਚ ਹਾਜ਼ਰੀ ਭਰਕੇ ਮਨੁੱਖੀ ਜੀਵਨ ਸਫ਼ਲ ਬਣਾਇਆਂ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਸੁਭਾਨਪੁਰ , ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– ਮੱਸਿਆ ਦੇ ਸ਼ੁੱਭ ਦਿਹਾੜੇ ਤੇ ਗੁਰਦੁਆਰਾ ਸੰਤਸਰ ਸਾਹਿਬ ਰਮੀਦੀ ਸੁਭਾਨਪੁਰ ਕਪੂਰਥਲਾ ਵਿਖੇ ਲੱਗੇ ਧਾਰਮਿਕ ਦੀਵਾਨ’ਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਦਾ ਢੁਕਵਾਂ ਉਪਰਾਲਾ ਕੀਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧਾਰਮਿਕ ਦੀਵਾਨ’ਚ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਦੱਸਿਆ ਹਰ ਮਹੀਨੇ ਦੀ ਮੱਸਿਆ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਸ਼ਮੀਰਾ ਸਿੰਘ ਰਮੀਦੀ ਅਤੇ ਸੈਕਟਰੀ ਕੇਵਲ ਸਿੰਘ ਸਮੇਤ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬਾਨਾਂ ਨਾਲ ਸਾਰੇ ਹੀ ਦਿਨ ਦਿਹਾੜੇ ਮਨਾਉਣ ਦੇ ਨਾਲ ਨਾਲ ਹਰ ਐਤਵਾਰ ਨੂੰ ਅਖੰਡ ਪਾਠਾਂ ਦੇ ਭੋਗਾਂ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ।
ਭਾਈ ਖਾਲਸਾ ਨੇ ਦੱਸਿਆ ਇਥੇ ਹੀ ਬੱਸ ਨਹੀਂ ਕਮੇਟੀ ਵੱਲੋਂ ਹਰ ਮਹੀਨੇ ਦੀ ਮੱਸਿਆ ਤੇ ਭਾਰੀ ਧਾਰਮਿਕ ਦੀਵਾਨ ਸਜਾਕੇ ਸ਼ਰਧਾਵਾਨ ਸੰਗਤਾਂ ਨੂੰ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਦੀ ਇੱਕ ਧਾਰਮਿਕ ਲਹਿਰ ਚਲਾਈ ਹੋਈ ਹੈ ਭਾਈ ਖਾਲਸਾ ਨੇ ਦੱਸਿਆ ਇਸੇ ਕੜੀ ਤਹਿਤ ਇਸ ਮਹੀਨੇ ਦੇ ਧਾਰਮਿਕ ਦੀਵਾਨਾਂ ਹਿੱਤ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਧਰਮਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਇੱਕ ਘੰਟਾ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਭਾਈ ਸਤਨਾਮ ਸਿੰਘ ਜੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਰਾਹੀਂ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਇਸ ਮੌਕੇ ਤੇ ਬੋਲਦਿਆਂ ਜਿਥੇ ਅਕਾਲੀ ਦਲ ਦੀ ਹੱਥਠੋਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਵੱਲੋਂ ਅਕਾਲਤਖਤ ਸਾਹਿਬ ਤੇ ਪਹੁੰਚਣ ਵਾਲੀਆਂ ਸਕਾਇਤਾ ਦੀ ਛਾਣਬੀਣ ਕਰਨ ਲਈ ਸਲਾਹਕਾਰ ਬੋਰਡ ਬਣਾਉਣ ਵਾਲੀ ਨੀਤੀ ਦੀ ਜ਼ੋਰ ਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਅਜਿਹਾ ਜਥੇਦਾਰ ਸਾਹਿਬ ਜੀ ਦੀਆਂ ਤਾਕਤਾਂ ਤੇ ਸ਼ਕਤੀਆਂ ਨੂੰ ਕਮਜ਼ੋਰ ਕਰਨ ਲਈ ਬਣਾਇਆ ਜਾ ਰਿਹਾ ਹੈ ਇਸ ਨਾਲ ਭ੍ਰਿਸ਼ਟਾਚਾਰ ਵਧਜਾਵੇਗਾਅਤੇ ਪਾਰਦਰਸ਼ੀ ਢੰਗ ਨਾਲ ਫੈਸਲੇ ਨਹੀਂ ਹੋ ਸਕਣਗੇ ਜੋ ਸੰਗਤਾਂ ਨੂੰ ਪ੍ਰਵਾਨ ਨਹੀਂ ਇਸ ਮੌਕੇ ਤੇ ਸੈਕਟਰੀ ਕੇਵਲ ਸਿੰਘ ਤੇ ਪ੍ਰਧਾਨ ਨੇ ਧਾਰਮਿਕ ਦੀਵਾਨ’ਚ ਹਾਜ਼ਰੀਆਂ ਭਰਨ ਵਾਲੇ ਸਾਰੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਦਾ ਸਨਮਾਨ ਕੀਤਾ, ਸੈਕਟਰੀ ਕੇਵਲ ਸਿੰਘ ਨੇ ਸੰਗਤਾਂ ਨੂੰ ਬੰਦ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਘਰ ਦੀਆਂ ਚੱਲ ਰਹੀਆਂ ਕਈ ਸੇਵਾਵਾਂ’ਚ ਤਨੋਂ ਮਨੋਂ ਤੇ ਧਨੋ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਗਈ, ਸਮੂਹ ਸ਼ਰਧਾ ਵਾਨ ਸੰਗਤਾਂ ਨੂੰ ਗੁਰੂ ਕੇ ਲੰਗਰ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿੱਚ ਬੈਠ ਕੇ ਛਕਾਏ ਗਏ ।

Leave a Reply

Your email address will not be published. Required fields are marked *