ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– 12/13 ਮਾਰਚ ਦੀ ਰਾਤ ਸਮੇਂ ਰਜਿੰਦਰ ਹਸਪਤਾਲ ਦੇ ਬਾਹਰ ਇੱਕ ਇੰਡੀਅਨ ਆਰਮੀ ਦੇ ਕਰਨਲ ਤੇ ਉਸ ਦੇ ਪੁੱਤਰ ਨੂੰ ਡਾਂਗਾਂ ਤੇ ਬੇਸਬਾਲਾਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਜ਼ਖ਼ਮੀ ਵਾਲੇ ਸਬ ਇੰਸਪੈਕਟਰ,ਏ ਐਸ ਆਈਜ ਤੇ ਹੋਰਾਂ ਵਿਰੁੱਧ ਪਟਿਆਲਾ ਦੇ ਐਸ ਐਸ ਪੀ ਡਾਕਟਰ ਸ੍ਰ ਨਾਨਕ ਸਿੰਘ ਜੀ ਨੇ ਸਖ਼ਤ ਕਾਰਵਾਈ ਕਰਦਿਆਂ 12 ਪੁਲਸ ਮੁਲਾਜ਼ਮਾ ਨੂੰ ਸਸਪੈਡ ਕਰ ਦਿੱਤਾ ਗਿਆ ਅਤੇ 45 ਦਿਨਾਂ ਵਿਚ ਪੂਰੀ ਜਾਂਚ ਪੜਤਾਲ ਕਰਨ ਦਾ ਦਾਅਵਾ ਕੀਤਾ ਹੈ, ਇਸ ਘਟਨਾ ਦੀ ਸਾਬਕਾ ਉੱਚ ਮਿਲਟਰੀ ਅਫਸਰ ਨੇ ਕਰੜੇ ਸ਼ਬਦਾਂ’ਚ ਨਿੰਦਾ ਅਤੇ ਉਸ ਦੀ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਤੇ ਨਿੰਦਣਯੋਗ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਇਸ ਸਾਰੇ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਕੇ ਲੋਕਾਂ ਨੂੰ ਪੂਰੇ ਮਾਮਲੇ ਸਚਾਈ ਲਿਆਂਦੀ ਜਾਵੇ ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਸਾਰੀਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਮਾਮਲਾ ਵਿਗੜ ਵੀ ਸਕਦਾ ਹੈ ਜਿਸ ਲਈ ਪੰਜਾਬ ਪੁਲਸ ਹੀ ਹੋਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 12/13 ਦੀ ਦਰਮਿਆਨੀ ਰਾਤ ਨੂੰ ਰਜਿੰਦਰਾ ਹਸਪਤਾਲ ਦੇ ਬਾਹਰ ਇੱਕ ਇੰਡੀਅਨ ਆਰਮੀ ਦੇ ਕਰਨਲ ਤੇ ਉਸ ਦੇ ਪੁੱਤਰ ਨੂੰ ਨੂੰ ਸਥਾਨਕ ਇੰਸਪੈਕਟਰਾਂ ਸਬ ਇੰਸਪੈਕਟਰ ਸਮੇਤ 15 ਪੁਲਸ ਮੁਲਾਜ਼ਮਾਂ ਵੱਲੋਂ ਕੁੱਟ ਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਵਾਲੀ ਮੰਦਭਾਗੀ ਤੇ ਨਿੰਦਣਯੋਗ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ,ਡਾ ਐਸ ਐਸ ਪੀ ਨਾਨਕ ਸਿੰਘ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਥੋੜੀ ਹੈ ਭਾਈ ਖਾਲਸਾ ਨੇ ਦੱਸਿਆ ਮਿਲਟਰੀ ਕਰਨਲ ਦੇ ਪ੍ਰਵਾਰਕ ਮੈਂਬਰਾਂ ਤੇ ਸਾਬਕਾ ਮਿਲਟਰੀ ਅਫਸਰਾਂ ਨੇ ਵੀ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਇਸ ਘਟਨਾ ਲਈ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਭਾਈ ਖਾਲਸਾ ਨੇ ਦੱਸਿਆ ਐਸ ਐਸ ਪੀ ਪਟਿਆਲਾ ਡਾ: ਨਾਨਕ ਸਿੰਘ ਨੇ ਵੀ ਘਟਨਾ ਦੀ ਨਿੰਦਾ ਤੇ ਕਿਹਾ ਇਹ ਘਟਨਾ ਨਹੀਂ ਹੋਣੀ ਚਾਹੀਦੀ ਸੀ ਮੈਂ ਇਸ ਦੀ ਮੁਵਾਫੀ ਵੀ ਮੰਗਦਾਂ ਹਾਂ ਅਤੇ ਘਟਨਾ ਦੇ ਜੁਮੇਵਾਰ ਪੁਲਸ ਇੰਸਪੈਕਟਰ ਸਬ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮ ਨੂੰ ਸਸਪੈਡ ਕਰ ਦਿੱਤਾ ਗਿਆ ਅਤੇ 45 ਦਿਨਾਂ’ਚ ਇਸ ਦੀ ਪੂਰੀ ਜਾਂਚ ਕਰਕੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਪੂਰਾ ਇਨਸਾਫ ਕੀਤਾ ਜਾਵੇਗਾ ਅਤੇ ਜੁੰਮੇਵਾਰ ਪੁਲਸ ਮੁਲਾਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਈ ਖਾਲਸਾ ਦੱਸਿਆ ਕਰਨਲ ਬਾਠ ਜੋ ਸਿਵਲ ਵਰਦੀ ਵਿੱਚ ਰਜਿੰਦਰ ਹਸਪਤਾਲ ਦੇ ਬਾਹਰ ਹਰਬੰਸ ਢਾਬੇ ਤੇ ਸਨ ਅਤੇ ਪੁਲਸ ਵਾਲੇ ਵੀ ਸਾਰੇ ਸਿਵਲ ਵਰਦੀ’ਚ ਸਨ, ਭਾਈ ਖਾਲਸਾ ਨੇ ਦੱਸਿਆ ਇਹ ਘਟਨਾ 13/14 ਦੀ ਦਰਮਿਆਨੀ ਰਾਤ ਦੀ ਹੈ ਅਤੇ ਪਹਿਲਾਂ ਸਥਾਨਕ ਪੁਲਸ ਨੇ ਪ੍ਰਵਾਰ ਦੇ ਕਹਿਣ ਤੇ ਕੋਈ ਕਾਰਵਾਈ ਨਹੀਂ ਕੀਤੀ , ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਿਲਟਰੀ ਦੇ ਸਾਬਕਾ ਅਫਸਰਾਂ ਤੇ ਸਿਆਸੀਆਂ ਨੇ ਪੰਜਾਬ ਸਰਕਾਰ ਤੇ ਪੁਲਸ ਦੀ ਘੁੰਡ ਗਰਦੀ ਸਖ਼ਤ ਨੋਟਿਸ ਲਿਆ ਅਤੇ ਤੋਏ ਤੋਏ ਕੀਤੀ ਤਾਂ ਐਸ ਐਸ ਪੀ ਨਾਨਕ ਸਿੰਘ ਨੇ ਹੁਣ ਨਿੰਦਾ,ਮੁਵਾਫੀ ਤੇ 45 ਦਿਨਾਂ’ਚ ਇਨਸਾਫ਼ ਦੇਣ ਦੀ ਗੱਲ ਕਰ ਦਿੱਤੀ ਹੈ, ਭਾਈ ਖਾਲਸਾ ਨੇ ਦੱਸਿਆ ਅਗਰ ਕਿਸੇ ਹੋਰ ਇਸ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਤਾਂ ਉਹ ਅੰਦਰ ਹੁੰਦੇ, ਪਰ ਪੁਲਸ ਮੁਲਾਜ਼ਮ ਹੋਣ ਕਰਕੇ ਪਹਿਲਾਂ ਘਟਨਾ ਨੂੰ ਦੁਬਾਉਣ ਦੀ ਪੂਰੀ ਚਲਾਕੀ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਜਦੋਂ ਘਟਨਾ ਸਬੰਧੀ ਸਰਕਾਰ ਨੂੰ ਲਾਹਨਤਾਂ ਪਾਈਆਂ ਕਿ ਇੱਕ ਐਡਾਂ ਵੱਡਾ ਅਫਸਰ ਚਾਰ ਕੰਪਨੀਆਂ ਦੇ 1000/1200 ਫ਼ੌਜਾਂ ਦਾ ਜੁਮੇਵਾਰ ਅਫਸਰ ਹੀ ਸੂਬੇ’ਚ ਸੇਫ ਨਹੀਂ ਤਾਂ ਆਮ ਨਾਗਰਿਕ ਕੀ ਹਾਲ ਹੋਵੇਗਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੁਲਸ ਵੱਲੋਂ ਪਟਿਆਲਾ ਵਿਖੇ ਕਰਨਲ ਬਾਠ ਸਾਹਿਬ ਅਤੇ ਉਹਨਾਂ ਦੇ ਪੁੱਤਰ ਦੀ ਸਥਾਨਕ ਸਿਵਲ ਕੱਪੜੀ ਪੁਲਸ ਵੱਲੋਂ ਕੁੱਟ ਮਾਰ ਕਰਕੇ ਜ਼ਖ਼ਮੀ ਕਰਨ ਵਾਲੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਐਸ ਐਸ ਪੀ ਡਾਕਟਰ ਨਾਨਕ ਸਿੰਘ ਵੱਲੋਂ ਘਟਨਾ ਦੀ ਨਿੰਦਾ,ਮੁਵਾਫੀ ਅਤੇ ਸਖ਼ਤ ਕਾਰਵਾਈ ਰਾਹੀਂ 12 ਪੁਲਸ ਮੁਲਾਜ਼ਮ ਨੂੰ ਸਸਪੈਡ ਕਰਨ ਦੇ ਨਾਲ-ਨਾਲ 45 ਦਿਨਾਂ’ਚ ਇਸ ਜਾਂਚ ਕਰਕੇ ਇਨਸਾਨ ਦੇਣ ਵਾਲੀ ਪੁਲਸ ਨੀਤੀ ਦੀ ਸ਼ਲਾਘਾ ਕਰਦੀ ਹੋਈ ਇਸ ਨੂੰ ਦੂਰ ਆਏ ਦਰੁਸਤ ਆਏ ਨਾਲ ਜੋੜਦੀ ਹੈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਬਲਿਕ ਦੇ ਰਾਖੇ ਆਪ ਹੀ ਪਬਲਿਕ ਨੂੰ ਕੁੱਟਣ ਵਾਲੇ ਇਨ੍ਹਾਂ ਪੁਲਸ ਮੁਲਾਜ਼ਮ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਦੂਸਰੇ ਪੁਲਸ ਮੁਲਾਜ਼ਮ ਲਈ ਪ੍ਰੇਰਣਾ ਸਰੋਤ ਬਣੇ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਨੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਭਾਈ ਸੁਖਦੇਵ ਸਿੰਘ ਫ਼ੌਜੀ, ਭਾਈ ਇੰਦਰਜੀਤ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ।
