ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਰੈਵੀਨਿਊ ਵਿਭਾਗ ਦੇ ਸੀਨੀਅਰ ਕਾਨੂੰਗੋ ਨੰਦ ਲਾਲ ਨੇ ਨਹਿਰੀ ਪਾਣੀ ਦੀ ਨਿਸ਼ਾਨਦੇਹੀ ਪਿੰਡ ਪੂਰੋਵਾਲ ਜੱਟਾਂ ਅਤੇ ਮੰਗਲ ਸੈਣ ਵਿਖੇ ਕੀਤੀ ਗਈ |
ਇਸ ਸਬੰਧੀ ਨੰਦ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਅਰਸੇ ਤੋਂ ਬੰਦ ਪਏ ਹੋਏ ਨਹਿਰੀ ਖਾਲ ਨੂੰ ਮੁੜ ਸੁਰਜੀਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਕਿ ਕਈ ਕਿਸਾਨਾਂ ਨੇ ਇੰਨ੍ਹਾਂ ਖਾਲਾਂ ਨੂੰ ਆਪਣੇ ਖੇਤਾਂ ਵਿੱਚ ਮਿਲਾ ਲਿਆ ਹੈ | ਕਿਉਂਕਿ ਬੀਤੇ ਕਾਫੀ ਸਮੇਂ ਤੋਂ ਨਹਿਰੀ ਪਾਣੀ ਪੰਜਾਬ ਵਿੱਚ ਨਹੀਂ ਛੱਡਿਆ ਜਾ ਰਿਹਾ | ਜਿਸ ਕਰਕੇ ਝੋਨੇ ਦੀ ਬਿਜਾਈ ਨੂੰ ਮੱਦੇਨਜਰ ਰੱਖਦੇ ਹੋਏ ਕਿਸਾਨ ਬੰਬੀਆ ਰਾਹੀਂ ਪਾਣੀ ਕੱਢ ਕੇ ਆਪਣੀ ਝੋਨੇ ਦੀ ਫਸਲ ਪਾਲਦੇ ਹਨ | ਜਿਸ ਨਾਲ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚੱਲਿਆ ਗਿਆ ਹੈ | ਪੰਜਾਬ ਸਰਕਾਰ ਦਾ ਇਹ ਸੰਕਲਪ ਹੈ ਕਿ ਨਹਿਰੀ ਖਾਲਾ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਇੰਨ੍ਹਾਂ ਰਾਹੀਂ ਪਾਣੀ ਛੱਡ ਕੇ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਲਈ ਦਿੱਤਾ ਜਾਵੇ ਤਾਂ ਜੋ ਧਰਤੀ ਹੇਠਲਾਂ ਪਾਣੀ ਬਚ ਸਕੇ | ਇਸ ਮਨੋਰਥ ਨੂੰ ਲੈ ਕੇ ਅਸੀ ਨਹਿਰੀ ਖਾਲਾਂ ਦੀਆੰ ਨਿਸ਼ਾਨਦੇਹੀਆਂ ਕਰ ਰਹੇ ਹਾਂ ਤਾਂ ਜੋ ਕਿਸਾਨ ਝੋਨੇ ਦੀ ਫਸਲਵਿੱਚ ਇਸਦਾ ਪਾਣੀ ਲੈ ਕੇ ਆਪਣੀ ਫਸਲ ਨੂੰ ਉਗਾ ਸਕਣ ਅਤੇ ਧਰਤੀ ਹੇਠਲਾਂ ਪਾਣੀ ਬਚ ਸਕੇ | ਇਸ ਮੌਕੇ ਯੂ.ਬੀ.ਡੀ.ਸੀ ਦੇ ਕਰਮਚਾਰੀ ਵੀ ਮੌਜੂਦ ਸਨ |


