ਕਾਨੂੰਗੋਆ ਅਤੇ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਮੁਲਾਜਮਾਂ ਵਿਰੁੱਧ ਲਾਏ ਗਏ ਐਸਮਾ ਕਾਨੂੰਨ ਦੀਆਂ ਕਾਪੀਆਂ ਸਾੜੀਆਂ

ਗੁਰਦਾਸਪੁਰ

ਪੰਜਾਬ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਗੁਰਦਾਸਪੁਰ, 9 ਸਤੰਬਰ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੇ ਮੁਲਾਜਮਾਂ ਵਿਰੁੱਧ ਲਾਏ ਗਏ ਐਸਮਾ ਕਾਨੂੰਨ ਦੇ ਵਿਰੋਧ ਵਿੱਚ ਤਹਿਸੀਲ ਪੱਧਰ ਤੇ ਕਾਨੂੰਗੋਆ ਅਤੇ ਪਟਵਾਰੀਆਂ ਵੱਲੋਂ ਕੋਰਟ ਕੰਪਲੈਕਸ ਵਿਖੇ ਐਸਮਾ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆ।

ਤਹਿਸੀਲ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਵਰਿਆਮ ਸਿੰਘ ਮਠੋਲਾ ਨੇ ਆਪਣੇ ਪਟਵਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਕੋਈ ਵੀ ਆਪਣੀ ਡਿਊਟੀ ਤੋਂ ਕੁਤਾਹੀ ਨਹੀਂ ਵਰਤੇਗਾ। ਆਪਣੇ-ਆਪਣੇ ਪੱਕੇ ਸਰਕਲ ਦਾ ਕੰਮ ਤਨਦੇਹੀ ਨਾਲ ਕਰੇਗਾ। ਹੜ੍ਹ ਨਾਲ ਸਬੰਧਤ ਸਾਰੇ ਕੰਮ ਦਿਨ ਰਾਤ ਇੱਕ ਕਰਕੇ ਫਸਲਾਂ ਤੇ ਹੋਇਆ ਨੁਕਸਾਨ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਵਾਧੂ ਸਰਕਲਾਂ ਦਾ ਕੰਮ ਕਿਸੇ ਵੀ ਸੂਰਤ ਵਿੱਚ ਨਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਵੇਲੇ ਪੰਜਾਬ ਵਿੱਚ 4716 ਪੋਸਟਾਂ ਹਨ। ਜਿਨ੍ਹਾਂ ਵਿੱਚੋਂ ਸਿਰਫ 1533 ਪੋਸਟਾਂ ਤੇ ਹੀ ਪਟਵਾਰੀ ਤਾਇਨਾਤ ਹਨ। ਜੋ ਕਿ ਪੰਜਾਬ ਵਿੱਚ 12 ਤੋਂ 23 ਜਿਲ੍ਹੇ ਬਣ ਚੁੱਕੇ ਹਨ। ਪਰ ਸਾਡੀਆੰ ਪੋਸਟਾਂ 4716 ਹੀ ਹਨ। ਜੋਕਿ ਤਕਰੀਬਨ 8000 ਤੋਂ ਵੱਧ ਪੋਸਟਾਂ ਬਣਦੀਆਂ ਹਨ। ਇੰਨੀਂ ਘੱਟ ਗਿਣਤੀ ਦੇ ਹੁੰਦਿਆ ਵੀ ਮਾਲ ਵਿਭਾਗ ਦੇ ਰੋਜਾਨਾ ਦੇ ਕੰਮ ਜਿਵੇ ਕਿ ਇੰਤਕਾਲ, ਗਿਰਦਾਵਰੀਆ, ਜਮਾਬੰਦੀ ਦੀਆਂ ਤਿਆਰੀਆਂ, ਕਰਜੇ ਦੀ ਰਿਪੋਰਟਾਂ, ਅਦਾਲਤੀ ਹੁਕਮ, ਮਸ਼ਨ ਲਾਲ ਲਕੀਰ ਦਾ ਕੰਮ, ਨਿਸ਼ਾਨਦੇਹੀ, ਇਲੈਕਸ਼ਨ ਡਿਊਟੀ, ਨੈਸ਼ਨਲ ਹਾਈਵੇ ਦਾ ਕੰਮ, ਅਧਾਰ ਕਾਰਡ ਵੈਰੀਫਿਕੇਸ਼ਨ ਆਦਿ ਵਰਗੇ ਕੰਮਾਂ ਨੂੰ ਸਮਾਬੱਧ ਨੇਪਰੇ ਚਾੜਨਾ ਬਹੁਤ ਸਾਰੇ ਪਟਵਾਰੀਆ ਤੋਂ ਤਿੰਨ ਤੋਂ ਚਾਰ ਸਰਕਲਾਂ ਦਾ ਕੰਮ ਲਿਆ ਜਾ ਰਿਹਾ ਹੈ। ਇਥੋ ਤੱਕ ਕਿ ਬਹੁਤੇ ਪਟਵਾਰੀਆਂ ਕੋਲ ਆਪਣਾ ਬੈਠਣ ਨੂੰ ਦਫਤਰ ਵੀ ਨਹੀਂ ਹੈ। ਪ੍ਰਾਈਵੇਟ ਬਿਲਡਿੰਗਾਂ ਕਿਰਾਏ ਤੇ ਲੈ ਕੇ ਬੈਠਣ ਨੂੰ ਮਜਬੂਰ ਹਨ। ਇਸ ਸਮੇਂ ਜਿਲਾ ਪ੍ਰਧਾਨ ਦਵਿੰਦਰ ਸਿੰਘ, ਰਜਿੰਦਰ ਸਿੰਘ ਨੱਤ, ਬਲਕਾਰ ਸਿੰਘ ਕਾਨੂੰਗੋ, ਖਜਾਨਚੀ ਸੁਰਜੀਤ ਸਿੰਘ ਸੈਣੀ, ਨੰਦ ਲਾਲ ਕਾਨੂੰਗੋ ਜੋੜਾ ਛੱਤਰਾਂ, ਬਲਕਾਰ ਸਿੰਘ ਕਾਨੂੰਗੋ, ਸਤਨਾਮ ਸਿੰਘ ਕਾਨੂੰਗੋ, ਜਸਵਿੰਦਰ ਸਿੰਘ ਕਾਨੂੰਗੋ, ਗੁਰਦੀਪ ਸਿੰਘ ਕਾਨੂੰਗੋ, ਜਸਬੀਰ ਸਿੰਘ ਕਾਨੂੰਗੋ, ਕੁਲਵੰਤ ਸਿੰਘ ਕਾਨੂੰਗੋ, ਕੁਲਵੰਤ ਰਾਏ ਕਾਨੂੰਗੋ, ਹਰਜਿੰਦਰ ਸਿੰਘ, ਅਰਮਿੰਦਰ ਸਿੰਘ, ਰਜਿੰਦਰ ਸਿੰਘ, ਸੰਦੀਪ ਸਿੰਘ, ਗੁਰਪ੍ਰੀਤਸਿੰਘ, ਸੁਖਜਿੰਦਰ ਸਿੰਘ, ਜੰਗ ਬਹਾਦਰ ਸਿੰਘ, ਸਤਬੀਰ ਸਿੰਘ, ਗੁਰਪ੍ਰੀਤ ਸਿੰਘ,ਗੁਰਮਿਲਾਪ ਸਿੰਘ, ਰਛਪਾਲ ਸਿੰਘ,ਸਰਵਨ ਸਿੰਘ ਆਦਿ ਪਟਵਾਰੀ ਹਾਜਰ ਸਨ।

Leave a Reply

Your email address will not be published. Required fields are marked *