6 ਮਈ ਦੀ ਮਹੱਤਤਾ ਬਾਰੇ ਖੁਲਾਸਾ ਕਰਦੇ ਹਨ ਮੁਖਵਿੰਦਰ ਚੋਹਲਾ ਮਰਹੂਮ ਅਤੇ ਚਲੰਤ ਜਸਪਾਲ ਬਾਸਰਕੇ

ਗੁਰਦਾਸਪੁਰ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਅੱਜ ਦਾ ਵਿਚਾਰ (6 ਮਈ) ਦੋ ਦੇਸ਼ਾਂ ਵਿਚਕਾਰ ਸਬੰਧ ਸਵਾਰਥ ਨਾਲ ਨਹੀਂ ਸਗੋਂ ਆਪਸੀ ਸਮਝ ਨਾਲ ਸਥਾਪਤ ਹੁੰਦੇ ਹਨ। ਅੱਜ ਦੇ ਦਿਨ :6-5-1856 ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਜਨਮ।1840 ਇੰਗਲੈਂਡ ਵਿੱਚ ਪਹਿਲੀ ਡਾਕ ਟਿਕਟ ਜਾਰੀ।1856 ਰਾਬਰਟ ਪੈਰੀ ਉਤਰੀ ਧਰੁਵ ਤੇ ਪਹੁੰਚਣ ਵਾਲਾ ਪਹਿਲਾ ਅਮਰੀਕਨ ਵਿਅਕਤੀ ਬਣਿਆ।1861 ਪੰਡਿਤ ਮੋਤੀ ਲਾਲ ਨਹਿਰੂ ਦਾ ਜਨਮ।1889 ਫਰਾਂਸ ਦਾ ਈਫਾਲ ਟਾਵਰ ਲੋਕਾਂ ਲਈ ਖੋਲਿਆ ਗਿਆ।1910 ਜਾਰਜ ਪੰਚਮ ਆਪਣੇ ਪਿਤਾ ਐਡਵਾਰਡ ਸਤਵਾਂ ਦੀ ਮੌਤ ਉਪਰੰਤ ਇੰਗਲੈਂਡ ਦਾ ਬਾਦਸ਼ਾਹ ਬਣਿਆ।1952 ਡਾ ਰਜਿੰਦਰ ਪ੍ਰਸਾਦ ਪਹਿਲੇ ਰਾਸ਼ਟਰਪਤੀ ਬਣੇ।1967 ਡਾਕਟਰ ਜਾਕਰ ਹੁਸੈਨ ਰਾਸ਼ਟਰਪਤੀ ਬਣੇ।
ਸਿਗਮੰਡ ਫਰਾਇਡ ਦਾ ਨਾਂ ਅਧੁਨਿਕ ਸੰਸਾਰ ਦੇ ਤਿੰਨ ਮਹਾਨ ਚਿੰਤਕਾਂ ਵਿੱਚ ਗਿਣਿਆਂ ਜਾਂਦਾ ਹੈ, ਦੂਜੇ ਦੋ ਚਿੰਤਕ ਡਾਰਵਿਨ ਅਤੇ ਆਈਨਸਟੀਨ ਹਨ।ਸਿਗਮੰਡ ਫਰਾਇਡ ਦਾ ਜਨਮ 6 ਮਈ,1856 ਕਸਬੇ ਮੋਰਵੀਆ, ਚੈਕੋਸਲੋਵਾਕੀਆ ਵਿੱਚ ਹੋਇਆ ਜੋ ਪਹਿਲਾਂ ਆਸਟਰੀਆ ਵਿੱਚ ਸੀ।ਫਰਾਇਡ ਨੇ ਇਕ ਮੱਧ-ਸ਼੍ਰੇਣੀ ਦੇ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਸ ਦੀ ਮਾਂ ਉਸ ਦੇ ਪਿਤਾ ਦੀ ਦੂਜੀ ਪਤਨੀ ਸੀ। ਫਰਾਇਡ ਉਪਰੰਤ ਉਸ ਦੀ ਮਾਂ ਨੇ ਸੱਤ ਹੋਰ ਪੁੱਤਰਾਂ ਧੀਆਂ ਨੂੰ ਜਨਮ ਦਿੱਤਾ। ਜਦੋਂ ਫਰਾਇਡ ਦਾ ਜਨਮ ਹੋਇਆ ਤਾਂ ਉਸ ਦਾ ਪਿਤਾ, ਜੈਬਰ ਫਰਾਇਡ, ਚਾਲੀ ਸਾਲਾਂ ਤੋਂ ਵੱਡਾ ਸੀ ਅਤੇ ਉਸ ਦੇ ਵਪਾਰੀ ਵੱਜੋਂ ਉਸ ਦੀ ਆਮਦਨ ਸਧਾਰਨ ਪ੍ਰਕਾਰ ਦੀ ਸੀ, ਫਰਾਇਡ ਦੀ ਮਾਂ ਦੀ ਉਮਰ ਫਰਾਇਡ ਦੇ ਜਨਮ ਸਮੇਂ ਅੱਧੀ ਸੀ ਭਾਵ ਕੇਵਲ ਵੀਹ ਵਰ੍ਹੇ ਸੀ।ਫਰਾਇਡ ਦੇ ਮਨ ਵਿੱਚ ਆਪਣੇ ਪਿਤਾ ਪ੍ਰਤੀ ਸਾੜੇ,ਨਫ਼ਰਤ,ਤਰਸ ਅਤੇ ਪਿਆਰ ਦੇ ਮਿਲੇ-ਜੁਲੇ ਭਾਵ ਸਨ। ਉਹ ਆਪਣੀ ਮਾਂ ਵੱਲ ਵਧੇਰੇ ਝੁਕਿਆ ਹੋਇਆ ਸੀ।ਆਪਣੇ ਸਕੂਲ ਵਿਚਲੇ ਅੱਠਾਂ ਸਾਲਾਂ ਵਿੱਚੋਂ ਅੰਤਲੇ ਛੇ ਵਰ੍ਹੇ ਫਰਾਇਡ ਸਦਾ ਆਪਣੀ ਜਮਾਤ ਵਿੱਚ ਪਹਿਲੇ ਨੰਬਰ ਤੇ ਰਿਹਾ। ਵਿਆਨਾ ‘ਚ ਯਹੂਦੀਆਂ ਲਈ ਕੰਮ ਧੰਦਿਆਂ ਦੀ ਚੋਣ ਬੜੀ ਸੀਮਤ ਸੀ।ਫਰਾਇਡ ਨੇ ਮਨੋਚਕਿਤਸਾ ਵਿਗਿਆਨ ਦਾ ਖੇਤਰ ਚੁਣਿਆ।ਬਚਪਨ ਵਿੱਚ ਫਰਾਇਡ ਦੇ ਮਨ ਵਿੱਚ ਮਾਨਵ ਜਾਤੀ ਦੇ ਦੁੱਖਾਂ-ਕਲੇਸ਼ਾਂ ਪ੍ਰਤੀ ਧਿਆਨ ਦੇਣ ਦੀ ਬਿਰਤੀ ਨਹੀਂ ਸੀ,ਪਰ ਜਵਾਨੀ ਵਿੱਚ ਇਹ ਭਾਵਨਾ ਉਤਪੰਨ ਹੋ ਚੁੱਕੀ ਸੀ ਅਤੇ ਉਸ ਦੇ ਮਨ ਵਿੱਚ ਮਾਨਵ ਜਾਤੀ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਜਗਿਆਸਾ ਸੀ ਇਸ ਜਗਿਆਸਾ ਨਾਲ ਉਹ 1873 ਤੋਂ 1881 ਤੱਕ ਚਕਿਤਸਾ-ਵਿਗਿਆਨ ਦਾ ਅਧਿਐਨ ਕਰਦਾ ਰਿਹਾ।ਉਹ ਇੱਕ ਨਿਪੁੰਨ ਲੇਖਕ ਸੀ ਅਤੇ ਆਪਣੀ ਲੇਖਣੀ ਨਾਲ ਉਸ ਨੇ ਆਪਣੇ ਵਿਚਾਰਾਂ ਨੂੰ ਆਧੁਨਿਕ ਯੁੱਗ ਦਾ ਇਕ ਵਾਦ ਬਣਾ ਦਿੱਤਾ।ਉਸ ਦਾ ਮਨੋ- ਵਿਸ਼ਲੇਸ਼ਣ ਉਸ ਦੇ ਆਪਣੇ ਮਨ,ਮਨ ਵਿਚਲੇ ਡਰਾਂ ਅਤੇ ਭੈਣਾਂ,ਅਤ੍ਰਿਪਤ ਇੱਛਾਵਾਂ, ਦੱਬੀਆਂ,ਘੁੱਟੀਆਂ ਖ਼ਾਹਿਸ਼ਾਂ, ਹਾਰ ਗਈਆਂ ਤਾਂਘਾਂ-ਉਮੰਗਾਂ ਦਾ ਹੀ ਵਿਸ਼ਲੇਸ਼ਣ ਹੈ।ਭਾਵੇ ਉਸ ਦੇ ਆਪਣੇ ਸਮਕਾਲੀਆਂ ਅਤੇ ਸਾਥੀਆਂ ਨਾਲ ਵਿਚਾਰਾਂ ਦੇ ਪੱਖੋਂ ਮਤਭੇਦ ਪੈਦਾ ਹੋਏ ਤੇ ਐਡਲਰ, ਯੁੰਗ,ਰੈਂਕ,ਸਟੈਕਲ ਆਦਿ ਉਸ ਦਾ ਸਾਥ ਛੱਡ ਗਏ ਪਰ ਫਰਾਇਡ ਆਪਣੇ ਵਿਚਾਰਾਂ ਦੇ ਪੱਖੋਂ ਦ੍ਰਿੜ ਰਿਹਾ।ਹਰ ਨਵੇਂ ਮਨੋ-ਵਿਗਿਆਨੀ ਨੂੰ ਪਹਿਲਾਂ ਇਹ ਸਪੱਸ਼ਟ ਕਰਨਾ ਪੈਂਦਾ ਹੈ ਕਿ ਉਹ ਫਰਾਇਡ ਦੇ ਪੱਖ ਵਿੱਚ ਖਲੋਤਾ ਹੈ ਜਾਂ ਵਿਰੋਧ ਵਿੱਚ। 23 ਸਤੰਬਰ 1939 ਨੂੰ ਇਹ ਮਨੋਵਿਗਿਆਨੀ ਸੰਸਾਰ ਨੂੰ ਤਿਆਗ ਗਿਆ।
ਸਿਕੰਦਰਾਬਾਦ ਅਤੇ ਹੈਦਰਾਬਾਦ ਦੋਵੇਂ ਜੁੜਵੇਂ ਸ਼ਹਿਰ ਹਨ। ਬਸ ਹੁਸੈਨ ਸਾਗਰ ਝੀਲ ਨੇ ਹੀ ਇਨ੍ਹਾਂ ਨੂੰ ਅਲੱਗ ਕੀਤਾ ਹੋਇਆ ਹੈ। ਹੈਦਰਾਬਾਦ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਮੁਸਲਮਾਨ ਵੱਸੋਂ ਵੱਧ ਹੈ ਅਤੇ ਤਹਿਜ਼ੀਬ ਵੀ ਉਹੀ ਹੈ, ਜਦੋਂਕਿ ਸਿਕੰਦਰਾਬਾਦ ਆਧੁਨਿਕ ਸ਼ਹਿਰ ਹੈ। ਦੋਵੇਂ ਆਬਾਦੀ, ਰਹਿਣ ਸਹਿਣ, ਤੌਰ ਤਰੀਕਿਆਂ ਅਤੇ ਚਾਲ ਢਾਲ ਤੋਂ ਬਿਲਕੁਲ ਅਲੱਗ ਅਲੱਗ ਹਨ। ਹੈਦਰਾਬਾਦ ਇਕ ਵੱਡਾ ਸ਼ਹਿਰ ਹੈ ਜੋ ਮੂਸੀ ਦਰਿਆ ਕਿਨਾਰੇ ਵੱਸਿਆ ਹੋਇਆ ਹੈ। ਆਬਾਦੀ ਪੱਖੋਂ ਇਹ ਭਾਰਤ ਦਾ ਚੌਥਾ ਵੱਡਾ ਸ਼ਹਿਰ ਹੈ। 1591 ਵਿੱਚ ਮੁਹੰਮਦ ਕੁਲੀ ਕੁਤਬ ਸ਼ਾਹ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ। ਇਸ ਹਕੂਮਤ ਅਧੀਨ ਇਸ ਸ਼ਹਿਰ ਨੇ ਮੁਗ਼ਲਾਂ ਅਤੇ ਨਿਜ਼ਾਮਸ਼ਾਹੀ ਵੀ ਆਪਣੇ ਪਿੰਡੇ ’ਤੇ ਹੰਢਾਈ ਹੋਈ ਹੈ। 1948 ਵਿੱਚ ਇਸ ਰਿਆਸਤ ਨੂੰ ਭਾਰਤ ਵਿੱਚ ਸ਼ਾਮਲ ਕਰ ਲਿਆ ਗਿਆ। ਫਿਰ 1956 ਵਿੱਚ ਇਸ ਨੂੰ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਬਣਾ ਦਿੱਤਾ ਗਿਆ ਅਤੇ 2014 ਵਿੱਚ ਆਂਧਰਾ ਪ੍ਰਦੇਸ਼ ਨੂੰ ਵੰਡ ਕੇ ਤਿਲੰਗਾਨਾ ਨਵਾਂ ਸੂਬਾ ਬਣਾ ਦਿੱਤਾ ਗਿਆ ਅਤੇ ਹੈਦਰਾਬਾਦ ਹੁਣ ਨਵੇਂ ਬਣੇ ਰਾਜ ਤਿਲੰਗਾਨਾ ਦੀ ਰਾਜਧਾਨੀ ਹੈ।ਸਿਕੰਦਰਾਬਾਦ ਸ਼ਹਿਰ ਦਾ ਨਾਂ ਆਸਿਫ਼ ਸ਼ਾਹੀ ਖ਼ਾਨਦਾਨ ਦੇ ਤੀਜੇ ਨਿਜ਼ਾਮ ਸਿਕੰਦਰ ਜਾਹ ਦੇ ਨਾਂ ’ਤੇ ਪਿਆ। 1806 ਵਿੱਚ ਇਸ ਦੀ ਸਥਾਪਨਾ ਅੰਗਰੇਜ਼ੀ ਛਾਉਣੀ ਵੱਜੋਂ ਹੋਈ। ਇਸ ਸ਼ਹਿਰ ਦਾ ਸਭ ਤੋਂ ਦਿਲਖਿੱਚ ਪੱਖ ਇਸ ਦਾ ਰੇਲਵੇ ਸਟੇਸ਼ਨ ਹੈ ਜੋ ਰੇਲ ਹੱਬ ਹੈ ਅਤੇ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਰੇਲਵੇ ਸਟੇਸ਼ਨ ਦੇ ਦਸ ਪਲੇਟਫਾਰਮ ਹਨ ਅਤੇ ਭੀੜ ਇੰਨੀ ਜਿਵੇਂ ਸਾਰਾ ਦੇਸ਼ ਇੱਥੇ ਘੁੰਮ ਰਿਹਾ ਹੋਵੇ। ਅੰਗਰੇਜ਼ੀ ਰਾਜ ਵੇਲੇ 1874 ਵਿੱਚ ਹੈਦਰਾਬਾਦ ਦੇ ਨਿਜ਼ਾਮ ਨੇ ਇਸ ਨੂੰ ਬਣਾਇਆ। ਇਸ ਦੀ ਸ਼ਕਲ ਇਕ ਕਿਲ੍ਹੇ ਵਰਗੀ ਹੈ ਅਤੇ ਸੈਲਾਨੀਆਂ ਲਈ ਸਭ ਤੋਂ ਢੁਕਵੀਂ, ਦਿਲਚਸਪ ਅਤੇ ਆਕਰਸ਼ਕ ਜਗ੍ਹਾ ਹੈ।
ਸਰਕਾਰੀ ਪੈਮਾਨੇ ਮੁਤਾਬਕ ਹੈਦਰਾਬਾਦ ਅਤੇ ਸਿਕੰਦਰਾਬਾਦ ਸ਼ਹਿਰਾਂ ਵਿੱਚ ਅੱਠ ਕਿਲੋਮੀਟਰ ਦੀ ਦੂਰੀ ਹੈ ਪਰ ਉਂਜ ਇਹ ਜੁੜਵੇਂ ਹੀ ਹਨ। ਇਨ੍ਹਾਂ ਵਿਚਾਲਿਉਂ ਲੰਘਦੀ ਹੁਸੈਨ ਸਾਗਰ ਝੀਲ ਹੀ ਇਨ੍ਹਾਂ ਨੂੰ ਅੱਡ ਕਰਦੀ ਹੈ। ਸਿਕੰਦਰਾਬਾਦ ਹੈਦਰਾਬਾਦ ਦਾ ਹੀ ਹਿੱਸਾ ਹੈ ਅਤੇ ਦੋਵੇਂ ਇਕ ਹੀ ਮਿਉਂਸਪਲ ਇਕਾਈ ‘ਗਰੇਟਰ ਹੈਦਰਾਬਾਦ ਮਿਊੁਂਸਪਲ ਕਾਰਪੋਰੇਸ਼ਨ’ ਅਧੀਨ ਆਉਂਦੇ ਹਨ।

Leave a Reply

Your email address will not be published. Required fields are marked *