ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਭਾਵੇਂ ਕਿ ਰੱਬ ਵੱਲੋਂ ਦਿੱਤੇ ਸਾਰੇ ਦਿੱਤੇ ਗਏ ਹੱਥ ਪੈਰ ਨੱਕ ਕੰਨ ਤੇ ਹੋਰ ਸਾਰੇ ਅੰਗ ਬਹੁਤ ਹੀ ਕੀਮਤੀ ਅਤੇ ਇਹ ਮਨੁੱਖ ਨੂੰ ਸੰਸਾਰ ਵਿੱਚ ਵਿਚਰਨ ਲਈ ਵੱਡੀ ਸਹਾਇਤਾ ਦੇਂਦੇ ਹਨ, ਪਰ ਜਿੰਨਾਂ ਇਨਸਾਨਾਂ ਦੀਆਂ ਅੱਖਾਂ ਹੋਣ ਦੇ ਬਾਵਜੂਦ ਉਹ ਰੱਬੀ ਦੁਨੀਆਂ ਨੂੰ ਵੇਖਣ ਤੋਂ ਅਸਮਰਥ ਹੋਣ ਅਤੇ ਉਹਨਾਂ ਮਨੁੱਖਾ ਨੂੰ ਅਗਰ ਕੋਈ ਪ੍ਰਉਪਕਾਰੀ ਮਨੁੱਖ ਆਪਣੇ ਮਹਾਨ ਕਾਰਜਾਂ ਨਾਲ ਅੱਖਾਂ ਦੀ ਰੋਸ਼ਨੀ ਦਿਖਾਉਦਾ ਹੈ ਤਾਂ ਉਹ ਪਰਮਾਤਮਾ ਰੂਪੀ ਮਨੁੱਖ ਹੀ ਸਮਝਿਆ ਜਾ ਸਕਦਾ ਹੈ,ਅਜਿਹੇ ਮਨੁੱਖ ਸੰਸਾਰ ਤੇ ਹੋਰਨਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਹਨ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾਕਟਰ ਐਸ਼ ਪੀ ਸਿੰਘ ਓਬਰਾਏ ਜੀ ਵੱਲੋਂ ਲੋਕਾਂ ਨੂੰ ਵੱਡੇ ਵੱਡੇ ਕੈਂਪ ਲਾ ਕੇ ਅੱਖਾਂ ਦੀ ਰੌਸ਼ਨੀ ਦਿਵਾਉਣ ਵਾਲੇ ਧਰਮੀ ਕਾਰਜ਼ ਦੀ ਸ਼ਲਾਘਾ ਕਰਦੀ ਹੈ ਉਥੇ ਸਮੂਹ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੀ ਹੈ ਅਜਿਹੇ ਧਰਮੀ ਕਾਰਜ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਮੁਖੀ ਡਾਕਟਰ ਐਸ ਪੀ ਸਿੰਘ ਉਬਰਾਏ ਦੀ ਅਗਵਾਈ’ਚ 786 ਮਰੀਜ਼ਾਂ ਦੀਆਂ ਅੱਖਾਂ ਦੇ ਓਪਰੇਸ਼ਨ ਤੇ ਫ੍ਰੀ ਐਨਕਾਂ ਦੇਣ ਵਾਲੇ ਧਰਮੀ ਕਾਰਜ਼ ਦੀ ਸ਼ਲਾਘਾ ਤੇ ਸਮੂਹ ਧਾਰਮਿਕ ਅਸਥਾਨਾਂ ਦੇ ਮੁਖੀਆਂ ਨੂੰ ਅਜਿਹੇ ਕਾਰਜ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ ਵੱਲੋਂ ਤਖਤ ਸ਼੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਤੋਂ ਇਲਾਵਾ ਤਰਨਤਾਰਨ ਵਿਖੇ ਵੀ ਅੱਖਾਂ ਦੇ ਕੈਂਪਾਂ’ਚ 786 ਲੋੜਵੰਦ ਗਰੀਬਾਂ ਦੇ ਫ੍ਰੀ ਓਪਰੇਸ਼ਨ ਕਰਕੇ ਨਵੀਂ ਰੋਸ਼ਨੀ ਦੇਣ ਤੇ ਫ੍ਰੀ ਐਨਕਾਂ ਦੇਣ ਵਾਲੇ ਧਰਮੀ ਕਾਰਜ਼ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਸਮੂਹ ਧਾਰਮਿਕ ਅਸਥਾਨਾਂ ਦੇ ਮੁਖੀ ਪ੍ਰਬੰਧਕਾਂ ਨੂੰ ਅਜਿਹੇ ਧਰਮੀ ਤੇ ਪਰਉਪਕਾਰੀ ਕੰਮ ਕਰਨ ਦੀ ਮੰਗ ਕਰਦੀ ਹੈ।
