ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)– ਪਟਿਆਲਾ ਦੇ ਰਾਜਿੰਦਰਾ ਹਸਪਤਾਲ ਬਾਹਰ ਚਾਰ ਕੁ ਮਹੀਨੇ ਪਹਿਲਾਂ ਦਿੱਲੀ ਵਿਖੇ ਭਾਰਤੀ ਫੌਜ’ਚ ਤਾਇਨਾਤ ਕਰਨਲ ਪੁਸ਼ਵਿੰਦਰ ਸਿੰਘ ਬਾਠ ਤੇ ਉਸ ਦੇ ਬੇਟੇ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਆਏ ਪੁਲਸ ਦੇ ਚਾਰ ਇੰਸਪੈਕਟਰਾਂ ਬਹੁਤ ਬੁਰੀ ਕੁੱਟ ਮਾਰ ਕਰਕੇ ਹੱਡੀਆਂ ਤੋੜ ਦਿੱਤੀਆਂ ਤੇ ਉਹਨਾਂ ਕਾਫੀ ਸਮਾਂ ਹਸਪਤਾਲ ਰਹਿਣਾ ਪਿਆ,ਪਰ ਪੁਲਸ ਦੇ ਇੱਨਾ ਗੁੰਡਿਆਂ ਦੀ ਗੁੰਡਾਗਰਦੀ ਨੂੰ ਨੱਥ ਪਾਉਣ ਸਰਕਾਰ ਨੇ ਕੋਈ ਕਦਮ ਨਹੀਂ, ਪੁਸ਼ਪਿੰਦਰ ਬਾਠ ਦੀ ਧਰਮ ਪਤਨੀ ਮਿਸਜ਼ ਬਾਠ ਨੇ ਦਫਤਰ ਬੁਲਾ ਕੇ ਬੁੱਧੋ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਆਪਣੇ ਗੁੰਡੇ ਬਦਮਾਸ਼ਾਂ ਪੁਲਸੀਆਂ ਨੂੰ ਬਚਾਇਆ ਜਾ ਸਕੇ, ਸਰਕਾਰ ਦੀ ਖਾਹਸ ਸੀ ਕਿ ਇਸ ਦੀ ਸੁਣਵਾਈ ਪੁਲਸ ਤੋਂ ਕਰਵਾਈ ਜਾਵੇ ਪਰ ਪੀੜਤ ਪਰਿਵਾਰ ਨੂੰ ਪਤਾ ਸੀ ਪੁਲਸ ਇਸ ਕੇਸ ਵਿਚ ਆਪਣੇ ਮੁਲਾਜ਼ਮਾਂ ਨੂੰ ਬਚਾਏਗੀ, ਇਸ ਕਰਕੇ ਉਹ ਲੰਮੇ ਸਮੇਂ ਤੋਂ ਸੀ ਬੀ ਆਈ ਤੋਂ ਸੁਣਵਾਈ ਕਰਾਉਣ ਦੀ ਗੁਹਾਰ ਲਾ ਰਹੇ ਸਨ ਅਤੇ ਉਨ੍ਹਾਂ ਦੀ ਮਿਹਨਤ ਮੁਸ਼ੱਕਤ ਨੂੰ ਉਸ ਵਕਤ ਬੂਰ ਪਿਆ ਜਦੋਂ ਉਨ੍ਹਾਂ ਦੀ ਇਛਾ ਮੁਤਾਬਿਕ ਇਸ ਕੇਸ ਦੀ ਸੁਣਵਾਈ ਇਸ ਕੇਸ ਦੀ ਸੁਣਵਾਈ ਸੀ ਬੀ ਆਈ ਰਾਹੀਂ ਕਰਨ ਦੇ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਨੇ ਦੇ ਦਿੱਤਾ ਤੇ ਮੁਲਜ਼ਮ ਪੁਲਸ ਅਧਿਕਾਰੀਆਂ ਨੂੰ ਝਾੜ ਪਾਈ ਕਿ ਤੁਸੀਂ ਭਾਰਤੀ ਫੌਜ ਦੇ ਇਕ ਕਰਨਲ ਰੈਂਕ ਦੇ ਵੱਡੇ ਅਫਸਰ ਨਾਲ ਇਹ ਕੀਤਾ ਤੁਸੀਂ ਆਮ ਨਾਗਰਿਕ ਨਾਲ ਕੇਵੇ ਪੇਸ਼ ਆਉਂਦੇ ਹੋਵੇਗੇ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਹੁਣ ਇਨ੍ਹਾਂ ਪੁਲਸ ਅਧਿਕਾਰੀਆਂ ਨੂੰ ਲੰਮਾਂ ਸਮਾਂ ਜੇਲ ਕੱਟਣੀ ਪੈ ਸਕਦੀ ਪਰ ਇਸ ਕੇਸ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਸ ਤੇ ਸਰਕਾਰਾਂ ਗਰੀਬ ਨੂੰ ਕਦੇ ਇਨਸਾਫ ਨਹੀਂ ਦੇਂਦੀਆਂ ਸਗੋਂ ਪੈਸੇ ਅਤੇ ਤਾਕਤ ਨਾਲ ਸਰਕਾਰ ਨੂੰ ਦਬਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਰਨਲ ਪੁਸ਼ਵਿੰਦਰ ਕੁੱਟਮਾਰ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ਸੌਂਪਣ ਵਾਲੇ ਇਤਿਹਾਸਕ ਫੈਸਲਾ ਦੀ ਪੁਰਜ਼ੋਰ ਸ਼ਬਦਾਂ’ਚ ਸ਼ਲਾਘਾ ਤੇ ਰਾਜ਼ ਵਿਚ ਪਬਲਿਕ ਨਾਲ ਗੁੰਡਾਗਰਦੀ ਕਰਨ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕੀਤਾ , ਉਨ੍ਹਾਂ ਕਿਹਾ ਕਰਨਲ ਪੁਸ਼ਵਿੰਦਰ ਸਿੰਘ ਬਾਠ ਦੀ ਮਿਸਿਜ਼ ਨੂੰ ਸਾਡੀ ਜਥੇਬੰਦੀ AISSF (KHALSA) ਦਿਲੋਂ ਸਲੂਟ ਕਰਦੀ ਹੈ ਜਿਸ ਨੇ ਆਪਣੇ ਪਤੀ ਪਰਮੇਸ਼ਵਰ ਤੇ ਉੱਚੇ ਫ਼ੌਜੀ ਅਫ਼ਸਰ ਨੂੰ ਇਨਸਾਫ ਦਿਵਾਉਣ ਲਈ ਦਿਨ ਰਾਤ ਇੱਕ ਕੀਤਾ ਅਤੇ ਮੁਲਜ਼ਮ ਪੁਲਸ ਅਫਸਰਾਂ ਨੂੰ ਬਚਾਉਣ ਦੀ ਸਰਕਾਰ ਦੀ ਹਰ ਨੀਤੀ ਦਾ ਢੁੱਕਵਾਂ ਤੇ ਜ਼ਬਰਦਸਤ ਮੁਕਾਬਲਾ ਕੀਤਾ, ਭਾਈ ਖਾਲਸਾ ਨੇ ਦੱਸਿਆ ਸਰਕਾਰ ਨੇ ਸਭ ਤੋਂ ਪਹਿਲਾਂ ਇਸ ਕੇਸ ਦੀ ਸੁਣਵਾਈ ਪੰਜਾਬ ਪੁਲਸ ਤੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮੁਲਜ਼ਮ ਪੁਲਸ ਅਧਿਕਾਰੀਆਂ ਨੂੰ ਬਚਾਇਆ ਜਾ ਸਕੇ ਪਰ ਮਿਸਿਜ਼ ਬਾਠ ਨੇ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ, ਭਾਈ ਖਾਲਸਾ ਨੇ ਦੱਸਿਆ ਉਸ ਤੋਂ ਬਾਅਦ ਇਸ ਦੀ ਸੁਣਵਾਈ ਚੰਡੀਗੜ੍ਹ ਪੁਲਸ ਤੋਂ ਕਰਵਾਈ ਤੇ ਜਦੋਂ ਪੀੜਤ ਮਿਸਿਜ਼ ਬਾਠ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਪੁਲਸ ਵੀ ਇਨ੍ਹਾਂ ਮੁਲਜ਼ਮ ਪੁਲਸ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਨ੍ਹਾਂ ਹਾਈਕੋਰਟ ਦਾ ਰੁੱਖ ਅਖਤਿਆਰ ਕੀਤਾ ਅਤੇ ਮਾਣਯੋਗ ਹਾਈਕੋਰਟ ਨੇ ਕਰਨਲ ਪੁਸ਼ਵਿੰਦਰ ਸਿੰਘ ਬਾਠ ਕੁੱਟਮਾਰ ਦੀ ਸੁਣਵਾਈ ਸੀ ਬੀ ਆਈ ਨੂੰ ਸੌਂਪ ਦਿੱਤੀ, ਭਾਈ ਖਾਲਸਾ ਨੇ ਦੱਸਿਆ ਮੁਲਜ਼ਮ ਗੁੰਡੇ ਬਦਮਾਸ਼ ਅਫਸਰ ਅਜੇ ਵੀ ਪਿੱਛੇ ਨਹੀਂ ਹਟੇ ਅਤੇ ਉਨ੍ਹਾਂ ਨੇ ਹਾਈਕੋਰਟ ਦੇ ਇੰਨਾਂ ਹੁਕਮਾਂ ਨੂੰ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ‘ਚ ਚੁਣੌਤੀ ਦੇ ਦਿੱਤੀ ਅਤੇ ਅਦਾਲਤ ਨੇ ਇਸ ਤੇ ਸੁਣਵਾਈ ਕਰਦਿਆਂ ਜਿੱਥੇ ਮੁਲਜ਼ਮ ਪੁਲਸ ਵਾਲਿਆਂ ਨੂੰ ਝਾੜ ਪਾਈ ਤੇ ਕਿਹਾ ਫ਼ੌਜ ਦੇ ਇਕ ਵੱਡੇ ਅਫਸਰ ਨਾਲ ਇਹ ਵਰਤਾਰਾ ਬਖਸ਼ਣ ਯੋਗ ਨਹੀਂ? ਉਥੇ ਇਸ ਕੇਸ ਦੀ ਸੁਣਵਾਈ ਸੀ ਬੀ ਆਈ ਨੂੰ ਕਰਨ ਦੇ ਹੁਕਮ ਜਾਰੀ ਕਰ ਦਿੱਤੇ, ਭਾਈ ਖਾਲਸਾ ਨੇ ਦੱਸਿਆ ਹੁਣ ਇਹ ਮੱਛਰੇ ਪੁਲਸ ਅਧਿਕਾਰੀ ਬਚ ਨਹੀਂ ਸਕਣਗੇ ਤੇ ਲੰਮਾਂ ਸਮਾਂ ਜੇਲ ਦੀਆਂ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ, ਜਿਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਾਨਯੋਗ ਉੱਚ ਅਦਾਲਤ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਮੰਗ ਕਰਦੀ ਹੈ ਰਾਜ ਵਿੱਚ ਨਾਗਰਿਕਾਂ ਨਾਲ ਗੁੰਡਾਗਰਦੀ ਵਾਲਾ ਵਿਵਹਾਰ ਕਰਨ ਵਾਲੇ ਕਿਸੇ ਵੀ ਪੁਲਿਸੀਏ ਨੂੰ ਬਖਸ਼ਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਸੁਖਦੇਵ ਸਿੰਘ ਫ਼ੌਜੀ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਆਦਿ ਆਗੂ ਹਾਜਰ ਸਨ ।


