ਗੁਰਦਾਸਪੁਰ, 25 ਜਨਵਰੀ (ਸਰਬਜੀਤ ਸਿੰਘ)—ਦੇਸ਼ ਵਿਚ ਕੌਮੀ ਖਿਡਾਰੀਆਂ ਨੂੰ ਸਰਕਾਰਾਂ ਵਲੋਂ ਸਰਕਾਰੀ ਨੌਕਰੀਆਂ ਨਾਂ ਦੇਣ ਕਰਕੇ ਉਨ੍ਹਾਂ ਵਲੋਂ ਕਿਰਤੀ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਵਰਤਾਰੇ ਦੇ ਭੇਤ ਸਮੇਂ ਸਮੇਂ ਖਿਡਾਰੀਆਂ ਵਲੋਂ ਹੀ ਖੁਲਦੇ ਰਹਿੰਦਾ ਹਨ, ਜਿਵੇਂ ਕੁਝ ਮਹਿਨੇ ਪਹਿਲਾਂ ਸਰਕਾਰਾਂ ਦੀ ਅਣਦੇਖੀ ਕਾਰਨ ਇਕ ਨੈਸ਼ਨਲ ਗਰੀਬ ਖਿਡਾਰਨ ਨੂੰ ਖੇਤ ਵਿੱਚ ਝੂਨਾ ਲਾਉਣ ਲਈ ਮਜਬੂਰ ਹੋਣ ਵਾਲੀ ਵੀਡੀਓ ਸਾਹਮਣੇ ਆਈ ਤੇ ਲੋਕਾਂ ਨੇ ਉਚ ਕੋਟੀ ਦੇ ਖਿਡਾਰੀਆਂ ਦੀ ਸਰਕਾਰਾਂ ਵਲੋਂ ਹੁੰਦੀ ਬੇਕਦਰੀ ਦਾ ਸ਼ਰਮਨਾਕ ਵਰਤਾਰਾ ਵੇਖਿਆ ਅਤੇ ਹੁਣ 15 ਵਾਰ ਭਾਰਤੀ ਹਾਕੀ ਟੀਮ’ਚ ਖੇਡ ਚੁੱਕੇ ਫਰੀਦਕੋਟ ਦੇ ਗਰੀਬ ਹਾਕੀ ਖਿਡਾਰੀ ਸ੍ਰ ਪ੍ਰਮਜੀਤ ਸਿੰਘ ਨੂੰ ਭਾਰਤ ਅਤੇ ਪੰਜਾਬ ਸਰਕਾਰ ਦੀ ਨੈਸ਼ਨਲ ਖਿਡਾਰੀਆਂ ਨਾਲ ਕੀਤੀ ਜਾ ਰਹੀ ਬੇਕਦਰੀ ਦਾ ਨਤੀਜਾ ਉਸ ਵੇਲੇ ਭੁਗਤਣਾ ਪਿਆ,ਜਦੋਂ ਉਸ ਨੂੰ ਆਪਣੇ ਪ੍ਰਵਾਰ ਦਾ ਪੇਟ ਪਾਲਣ ਲਈ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਨ ਲਈ ਮਜਬੂਰ ਹੋਣਾ ਪਿਆ, ਲੋਕ ਉੱਚ ਖਿਡਾਰੀਆਂ ਦੀ ਸਰਕਾਰਾਂ ਵਲੋਂ ਕੀਤੀ ਜਾ ਰਹੀ ਬੇਕਦਰੀ ਲਈ ਲਾਹਨਤਾਂ ਪਾ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਆਪਣੀ ਖੇਡ ਦੇ ਪ੍ਰਦਰਸ਼ਨ ਰਾਹੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਨਾਂ ਉੱਚਾ ਕਰਨ ਵਾਲੇ ਸਾਰੇ ਉੱਚ ਖਿਡਾਰੀਆਂ ਨੂੰ ਬਿਨਾਂ ਕਿਸੇ ਪਖਪਾਤ ਦੇ ਸਰਕਾਰੀ ਨੌਕਰੀਆਂ ਤੇ ਤਾਇਨਾਤ ਕੀਤਾ ਜਾਵੇ ਕਿਉਂਕਿ ਅਜਿਹੇ ਵਰਤਾਰੇ ਕਾਰਨ ਦੇਸ਼ ਦਾ ਮਾਣ ਉਂਚਾ ਕਰਨ ਵਾਲੇ ਉੱਚ ਖਿਡਾਰੀਆਂ ਦਾ ਮਨੋਬਲ ਦਿਨੋਂ ਦਿਨ ਡਿਗਦਾ ਜਾ ਰਿਹਾ ਹੈ ਇਸ ਕਰਕੇ ਸਰਕਾਰਾਂ ਨੂੰ ਨੈਸ਼ਨਲ ਉੱਚ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਸਰਕਾਰੀ ਨੌਕਰੀਆਂ ਦੇਣ ਦੀ ਲੋੜ ਤੇ ਜ਼ੋਰ ਦੇਣਾਂ ਚਾਹੀਦਾ ਹੈ ਤਾਂ ਕਿ ਨੌਜਵਾਨ ਵਰਗ ਦੇ ਖਿਡਾਰੀਆਂ ਨੂੰ ਉੱਚ ਖੇਡਾਂ ਵੱਲ ਆਕਰਸ਼ਿਤ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫਰੀਦਕੋਟ ਦੇ 15 ਵਾਰ ਭਾਰਤੀ ਹਾਕੀ ਟੀਮ’ਚ ਹਾਕੀ ਦੇ ਜੌਹਰ ਵਿਖਾ ਚੁੱਕੇ ਸ੍ਰ ਪ੍ਰਮਜੀਤ ਸਿੰਘ ਨੂੰ ਦੋਹਾਂ ਸਰਕਾਰਾਂ ਦੀ ਅਣਗਹਿਲੀ ਕਾਰਨ ਪੱਲੇਦਾਰੀ ਕਰਨ ਲਈ ਮਜਬੂਰ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਅਤੇ ਉਸ ਨੂੰ ਤੁਰੰਤ ਸਰਕਾਰੀ ਨੌਕਰੀ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਭਾਈ ਖਾਲਸਾ ਨੇ ਕਿਹਾ ਪੱਲੇਦਾਰੀ ਕਰ ਰਹੇ ਹਾਕੀ ਖਿਡਾਰੀ ਪਰਮਜੀਤ ਸਿੰਘ ਫਰੀਦਕੋਟ ਦੇ ਦਸਣ ਮੁਤਾਬਕ ਉਸ ਦੇ ਬਾਕੀ ਸਾਥੀ ਖਿਡਾਰੀ ਸਾਰੇ ਹੀ ਸਰਕਾਰੀ ਨੌਕਰੀਆਂ ਤੇ ਤਾਇਨਾਤ ਹਨ ਵਾਲੀ ਤੋਂ ਭੇਤ ਖੁਲਦਾ ਹੈ ਕਿ ਖਿਡਾਰੀਆਂ ਨੂੰ ਵੀ ਨੋਕਰੀ ਦੇਣ ਸਮੇਂ ਗ਼ਰੀਬ ਅਮੀਰ ਅਤੇ ਸਿਆਸੀ ਪਹੁੰਚ ਵਾਲੀ ਨੀਤੀ ਨੂੰ ਮੁੱਖ ਰੱਖਿਆ ਜਾਂਦਾ ਹੈ, ਜੋਂ ਸਰਕਾਰਾਂ ਲਈ ਮੰਦਭਾਗੀ ਤੇ ਬੇਇਨਸਾਫ਼ੀ ਵਾਲੀ ਗੱਲ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰਾਂ ਨੂੰ ਅਜਿਹੇ ਵਿਤਕਰੇ ਵਾਲੇ ਵਰਤਾਰੇ ਤੋਂ ਉੱਪਰ ਉੱਠ ਕੇ ਖਿਡਾਰੀਆਂ ਨੂੰ ਬਰਾਬਰ ਦਾ ਮਾਣ ਸਨਮਾਨ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਤਾਂ ਹੀ ਨੌਜਵਾਨ ਉਚ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਿਆ ਜਾ ਸਕਦਾ ਹੈ ਭਾਈ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਦਾਰਿਆਂ ਸਮੇਤ ਸੰਤਾਂ ਮਹਾਪੁਰਸ਼ਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਨੌਜਵਾਨ ਉੱਚ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਉਹਨਾਂ ਨੂੰ ਮਾਣ ਸਨਮਾਨ ਦੇਣ ਦੀ ਲੋੜ ਤੇ ਜ਼ੋਰ ਦੇਣ, ਤਾਂ ਹੀ ਨੌਜਵਾਨ ਪੀੜ੍ਹੀ ਨੂੰ ਉੱਚ ਖਿਡਾਰੀ ਬਣਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਬੇਨਤੀ ਕਰਦੀ ਹੈ ਕਿ ਖੇਡਾਂ ਰਾਹੀਂ ਦੇਸ਼ ਦਾ ਨਾਂ ਉੱਚਾ ਚੁੱਕਣ ਵਾਲੇ ਕੌਮੀ ਖਿਡਾਰੀਆਂ ਨੂੰ ਬਿਨਾਂ ਕਿਸੇ ਪਖਪਾਤ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿਤਾ ਜਾ ਸਕਦਾ ਹੈ ਉਥੇ ਨੌਜਵਾਨ ਖਿਡਾਰੀਆਂ ਨੂੰ ਉੱਚ ਖਿਡਾਰੀ ਬਣ ਕੇ ਦੇਸ਼ ਦਾ ਨਾਂ ਉੱਚਾ ਕਰਨ ਲਈ ਪ੍ਰੇਰਿਤ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਸਿੰਦਾ ਸਿੰਘ ਨਿਹੰਗ ਸਿੰਘ ਧਰਮਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਇਨਚਾਰਜ ਧਾਰਮਿਕ ਮਾਮਲੇ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਅਤੇ ਭਾਈ ਬਲਦੇਵ ਸਿੰਘ ਹੁਸ਼ਿਆਰਪੁਰ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।