ਮਲਟੀਨੈਸ਼ਨਲ ਫੈਕਟਰੀ ਵਰਕਰਜ ਯੂਨੀਅਨ ਆਗੂਆਂ ਦੀ ਨਾਭਾ ਵਿਖੇ ਹੋਈ ਮਹੱਤਵਪੂਰਨ ਸਾਂਝੀ ਮੀਟਿੰਗ- ਹਰਭਗਵਾਨ ਭੀਖੀ

ਮਾਲਵਾ

ਨਾਭਾ, ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)–  ਪੰਜਾਬ ਦੀਆਂ ਵੱਖ-ਵੱਖ ਮਲਟੀਨੈਸ਼ਨਲ ਫੈਕਟਰੀਆਂ ਦੀਆਂ ਵਰਕਰਜ ਯੂਨੀਅਨਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਵੱਲੋਂ ਨਾਭਾ ਵਿਖੇ ਸਥਿਤ ਮਿਲਕ ਫੂਡਜ਼ (ਹਿੰਦੁਸਤਾਨ ਯੂਨੀਲੀਵਰ ਲਿਮਿਟਡ) ਦੇ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਤਜਿੰਦਰ ਸਿੰਘ (ਪ੍ਰਧਾਨ, ਐਚਯੂਐਲ), ਵਿਕਰਮਜੀਤ ਸਿੰਘ (ਪ੍ਰਧਾਨ, ਪੈਪਸੀਕੋ ਨਾਭਾ), ਸਿਮਰ ਸਿੰਘ (ਪ੍ਰਧਾਨ, ਨੈਸਲੇ ਮੋਗਾ), ਅਤੇ ਮੋਹਨ ਸਿੰਘ (ਪ੍ਰਧਾਨ, ਐਚਯੂਐਲ ਰਾਜਪੁਰਾ) ਨੇ ਸੰਯੁਕਤ ਤੌਰ ‘ਤੇ ਕੀਤੀ।

ਇਸ ਮੌਕੇ ‘ਤੇ ਹਿੰਦੁਸਤਾਨ ਯੂਨੀਲੀਵਰ ਨਾਭਾ-ਰਾਜਪੁਰਾ, ਪੈਪਸੀਕੋ ਚੰਨੋ, ਨੈਸਲੇ ਮੋਗਾ ਆਦਿ ਵਰਕਰ ਯੂਨੀਅਨਾਂ ਦੇ ਅਗਜ਼ੈਕਟਿਵ ਮੈਂਬਰਾਂ ਨੇ ਹਾਜ਼ਰੀ ਭਰੀ। ਮੀਟਿੰਗ ਵਿੱਚ ਕਰਮਚਾਰੀਆਂ ਨੂੰ ਮਿਲ ਰਹੀਆਂ ਸਹੂਲਤਾਂ, ਕੰਮ ਦੇ ਘੰਟਿਆਂ ਨੂੰ 8 ਤੋਂ ਘਟਾ ਕੇ 6 ਕਰਨ, ਚਾਰ ਨਵੇਂ ਲੇਬਰ ਕੋਡ ਰੱਦ ਕਰਵਾਉਣ, ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਲਾਗੂ ਕਰਨ ਬਾਰੇ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਇਸ ਤੋਂ ਇਲਾਵਾ, ਸਾਲ ਵਿੱਚ ਘੱਟੋ-ਘੱਟ ਚਾਰ ਸਾਂਝੀਆਂ ਮੀਟਿੰਗਾਂ ਕਰਨ ਅਤੇ ਪੰਜਾਬ ਦੀਆਂ ਹੋਰ ਫੈਕਟਰੀਆਂ ਦੀਆਂ ਯੂਨੀਅਨਾਂ ਨਾਲ ਸੰਜੋਗ ਬਣਾਉਣ ਲਈ ਸਹਿਮਤੀ ਬਣੀ। ਇੱਕ ਸਾਂਝਾ ਫਰੰਟ ਬਣਾਉਣ ਸੰਬੰਧੀ ਵੀ ਵਿਚਾਰਸ਼ੀਲ ਗੱਲਬਾਤ ਹੋਈ।  ਮੀਟਿੰਗ ਵਿੱਚ  ਹਰਿੰਦਰ ਸਿੰਘ ਗੱਜੂ ਮਾਜਰਾ (ਜਨਰਲ ਸਕੱਤਰ, ਪੈਪਸੀਕੋ), ਸੰਦੀਪ ਬਖਤੜੀ (ਜਨਰਲ ਸਕੱਤਰ, ਐਚਯੂਐਲ), ਸੰਜੇ ਕੁਮਾਰ (ਜਨਰਲ ਸਕੱਤਰ, ਐਚਯੂਐਲ ਨਾਭਾ), ਗੁਰਦੀਪ ਸਿੰਘ ਸੰਧੂ (ਜਨਰਲ ਸਕੱਤਰ, ਨੈਸਲੇ ਮੋਗਾ) ਸ਼ਾਮਲ ਹੋਏ। ਇਹ ਮੀਟਿੰਗ ਪੰਜਾਬ ਦੇ ਲੇਬਰ ਮੂਵਮੈਂਟ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ, ਜਿੱਥੇ ਸਾਂਝੀ ਆਵਾਜ਼ ਰਾਹੀਂ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਅੰਤ ਵਿੱਚ, ਸਾਰੇ ਆਗੂਆਂ ਨੇ ਸਾਂਝੇ ਬੀੜੇ ਨੂੰ ਅੱਗੇ ਵਧਾਉਣ ਅਤੇ ਲੰਬੇ ਸਮੇਂ ਲਈ ਯੂਨੀਅਨਾਂ ਵਿਚਕਾਰ ਇਕਜੁੱਟਤਾ ਬਣਾਈ ਰੱਖਣ ਦਾ ਸੰਕਲਪ ਲਿਆ।

Leave a Reply

Your email address will not be published. Required fields are marked *