ਮੋਹਾਲੀ ਅਦਾਲਤ ਵੱਲੋਂ ਨਕਲੀ ਪੁਲਸ ਮੁਕਾਬਲੇ ‘ਚ ਮੁਲਜ਼ਮ ਤਰਨਤਾਰਨ ਪੁਲਸ ਦੇ ਐਸ ਐਸ ਪੀ,ਡੀ ਐਸ ਪੀ ਸਮੇਤ ਪੰਜ ਨੂੰ  ਉਮਰ ਕੈਦ! ਝੂਠੇ ਪੁਲਸ ਮੁਕਾਬਲੇ ਕਰਨ ਵਾਲਿਆਂ ਨੂੰ ਰੱਬੀ ਇਨਸਾਫ ਸਿਖਾਉਂਦੀ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਅਗਸਤ (ਸਰਬਜੀਤ ਸਿੰਘ)— 1993’ਚ ਤਰਨਤਾਰਨ ਪੁਲਸ ਦੀ10 ਮੈਬਰੀ ਫਰਜੀ ਇਨਕਾਉਂਟਰ ਟੀਮ ਨੇ ਸਰਬਜੀਤ ਸਿੰਘ ਸਾਭਾ ਨੂੰ ਮਾਰ ਦਿੱਤਾ ਸੀ, ਇੰਨਾ ਵਿਚੋਂ ਪੰਜ ਪਾਪੀ ਪੁਲਿਸੀਏ ਤਾਂ ਮਰ ਚੁੱਕੇ ਹਨ ਅਤੇ ਬਾਕੀ ਬਚੇ ਪੰਜ ਨੂੰ ਅੱਜ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ ਭਾਰੀ ਜੁਰਮਾਨਾ ਸੁਣਾਇਆ ਹੈ ਪੀੜਤ ਪਰਿਵਾਰ ਨੂੰ ਅਦਾਲਤ ਦੇ ਫੈਸਲੇ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ ਜਿੰਨਾ ਨੇ ਇਨਸਾਨ ਲੈਣ ਲੰਮਾ ਸਮਾਂ ਜੱਦੋਂ ਜਾਇਦ ਕੀਤੀ,ਲੋਕ ਅਦਾਲਤ ਦੇ ਇਸ ਫੈਸਲੇ ਦੀਆਂ ਤਰੀਫਾਂ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਨਕਲੀ ਮੁਕਾਬਲੇ ਬਣਾ ਕੇ ਆਪਣੀਆਂ ਤਰੱਕੀਆਂ ਖ਼ਾਤਰ ਨਿਰਦੋਸ਼ਾਂ ਨੂੰ ਮਾਰਨ ਵਾਲੇ ਕਿਸੇ ਪੁਲਸ ਅਧਿਕਾਰੀ ਨੂੰ ਬਖਸ਼ਿਆ ਨਾਂ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 32 ਸਾਲ ਪਹਿਲਾਂ ਤਰਨਤਾਰਨ ਪੁਲਸ ਵੱਲੋਂ ਸਰਬਜੀਤ ਸਿੰਘ ਸਾਭਾ ਦੇ ਬਣਾਏ ਫਰਜ਼ੀ ਮੁਕਾਬਲੇ’ਚ ਮੁਲਜ਼ਮ ਐਸ ਐਸ ਪੀ,ਡੀ ਐਸ ਪੀ ਸਮੇਤ ਪੰਜ ਨੂੰ ਮਾਨਯੋਗ ਮੋਹਾਲੀ ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਵਾਲੇ ਫੈਸਲੇ ਦੀ ਸ਼ਲਾਘਾ ਤੇ ਅਜਿਹੇ ਪੁਲਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਖਾੜਕੂ ਵਾਦ ਸਮੇਂ ਬੇਅੰਤ ਸਿੰਘ ਬੁੱਚੜ ਦੀ ਕਾਂਗਰਸ ਸਰਕਾਰ ਵੇਲੇ ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਜਿਨ੍ਹਾਂ ਦੇ ਇਨਸਾਨ ਲੋਕ ਅਜੇ ਵੀ ਅਦਾਲਤਾਂ ਵਿੱਚ ਇਨਸਾਨ ਦੀ ਮੰਗ ਕਰ ਰਹੇ ਹਨ ਅਤੇ ਅਜਿਹੇ ਪੀੜਤ ਪਰਿਵਾਰ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ ਵੱਡੀ ਰਾਹਤ ਮਹਿਸੂਸ ਕਰਵਾਉਂਦਿਆਂ 32 ਸਾਲਾਂ ਪਹਿਲਾਂ ਫਰਜੀ ਇਨਕਾਉਂਟਰ ‘ਚ ਮਾਰੇਂ ਸਰਬਜੀਤ ਸਿੰਘ ਸਾਭਾ ਤੇ ਸੁਖਦੇਵ ਸਿੰਘ ਦੇ ਮੁਲਜ਼ਮ ਪੁਲਸ ਅਧਿਕਾਰੀਆਂ ਜਿਨ੍ਹਾਂ ਵਿੱਚ ਐਸ ਐਸ ਪੀ ਡੀ ਐਸ ਪੀ ਸਮੇਤ ਪੰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਭਾਈ ਖਾਲਸਾ ਨੇ ਦੱਸਿਆ ਪੀੜਤ ਪਰਿਵਾਰ ਨੇ ਅਦਾਲਤ ਦੇ ਇਸ ਫੈਸਲੇ ਨਾਲ ਥੋੜੀ ਰਾਹਤ ਮਹਿਸੂਸ ਕੀਤੀ ਭਾਵੇਂ ਕਿ ਉਹਨਾਂ ਦਾ ਪੁੱਤਰ ਇਸ ਫੈਸਲੇ ਨਾਲ ਵਾਪਸ ਨਹੀਂ ਆਉਣਾ, ਝੂਠੇ ਪੁਲਸ ਮੁਕਾਬਲੇ ਕਰਕੇ ਤਰੱਕੀਆਂ ਲੈਣ ਵਾਲੇ ਪੁਲਸ ਅਧਿਕਾਰੀਆਂ ਨੂੰ ਇਸ ਫੈਸਲੇ ਤੋਂ ਸਬਕ ਸਿੱਖਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਰੱਬ ਹਮੇਸ਼ਾ ਇਨਸਾਫ਼ ਕਰਦਾ ਹੈ ਪਰ ਬਹੁਤੇ ਲੋਕਾਂ ਦਾ ਇਸ ਤੇ ਵਿਸ਼ਵਾਸ ਨਹੀਂ? ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੋਹਾਲੀ ਅਦਾਲਤ ਵੱਲੋਂ 32 ਸਾਲਾਂ ਬਾਅਦ ਤਰਨਤਾਰਨ ਪੁਲਸ ਦੀ 10 ਮੈਂਬਰੀ ਟੀਮ ਵੱਲੋਂ ਕੀਤੇ ਫਰਜ਼ੀ ਐਨਕਾਉਂਟਰ ਦੀ ਸੁਣਵਾਈ ਕਰਦਿਆਂ ਐਸ ਐਸ ਪੀ,ਡੀ ਐਸ ਪੀ ਸਮੇਤ ਪੰਜ ਨੂੰ ਉਮਰ ਕੈਦ ਦੇਣ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਫਰਜ਼ੀ ਐਨਕਾਉਂਟਰ ਕਰਨ ਵਾਲੇ ਪਾਪੀ ਪੁਲਸ ਅਧਿਕਾਰੀਆਂ ਨੂੰ ਬਖਸ਼ਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਹੀ ਪੰਜਾਬ ਦੀ ਧਰਤੀ ਤੋਂ ਫਰਜ਼ੀ ਐਨਕਾਉਂਟਰ ਕਰਨ ਵਾਲੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਗੁਰਸੇਵਕ ਸਿੰਘ ਧੂੜਕੋਟ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਰਵਿੰਦਰ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *