ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ ਵੱਲੋਂ ਬਾਸਮਤੀ ਵਿਚ ਖੇਤੀ ਰਸਾਇਣਾਂ ਦੀ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਵਰਤੋਂ ਲਈ ਵਰਕਸ਼ਾਪ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਗੁਰਦਾਸਪੁਰ

ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ) – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ ਵੱਲੋਂ ਏ.ਪੀ.ਈ.ਡੀ.ਏ. ਅਤੇ ਬੀ.ਈ.ਡੀ.ਐੱਫ ਦੇ ਸਹਿਯੋਗ ਨਾਲ ਬਾਸਮਤੀ ਵਿਚ ਖੇਤੀ ਰਸਾਇਣਾਂ ਦੀ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਵਰਤੋਂ ਲਈ ਵਰਕਸ਼ਾਪ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਰਬਜੀਤ ਸਿੰਘ ਔਲਖ ਸਹਿਯੋਗੀ ਨਿਰਦੇਸ਼ਕ, ਪੀ.ਏ. ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ, ਸ. ਜਸਵਿੰਦਰ ਸਿੰਘ, ਜ਼ਿਲ੍ਹਾ ਮੰਡੀ ਬੋਰਡ ਅਫ਼ਸਰ, ਗੁਰਦਾਸਪੁਰ ਨੇ ਸ਼ਿਰਕਤ ਕੀਤੀ। ਡਾ. ਨਰਿੰਦਰਦੀਪ ਸਿੰਘ, ਜ਼ਿਲ੍ਹਾ ਪਸਾਰ ਮਾਹਿਰ (ਐਸ ਐਮ) ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਬਾਸਮਤੀ ਦੀ ਉੱਚ ਗੁਣਵੱਤਾ ਲਈ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਕਰਨ ਦਾ ਸਲਾਹ ਦਿੱਤੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਨੁਸਾਰ ਵਰਤੋ ਕਰਨ ਲਈ ਕਿਹਾ। ਇਸ ਮੌਕੇ ਖੇਤੀ ਵਿਗਿਆਨੀਆਂ ਡਾ. ਰਾਜਵਿੰਦਰ ਕੌਰ, ਕੀਟ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਨੇ ਬਾਸਮਤੀ ਦੀ ਫ਼ਸਲ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਉਨ੍ਹਾਂ ਦੀ ਮਿਕਦਾਰ ਸਬੰਧੀ ਅਤੇ ਵਰਤੋ ਦੇ ਢੰਗਾਂ ਸਬੰਧੀ ਜਾਣਕਾਰੀ ਦਿੱਤੀ। ਸ.ਰਾਜਿੰਦਰ ਸਿੰਘ ਬੱਲ (ਜ਼ਿਲ੍ਹਾ ਪਸਾਰ ਵਿਗਿਆਨੀ, ਪੌਦ ਸੁਰੱਖਿਆ,ਨੇ ਬਾਸਮਤੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ.ਸਤਵਿੰਦਰ ਜੀਤ ਕੌਰ, ਭੂਮੀ ਵਿਗਿਆਨੀ ਵੱਲੋਂ ਖਾਦਾਂ ਦੀ ਉਚਿੱਤ ਵਰਤੋਂ ਲਈ ਜ਼ਰੂਰੀ ਨੁਕਤੇ ਸਾਂਝੇ ਕੀਤੇ।

ਡਾ. ਸਰਵਪ੍ਰਿਆ ਸਿੰਘ (ਜ਼ਿਲ੍ਹਾ ਪਸਾਰ ਵਿਗਿਆਨੀ, ਫਲ ਵਿਗਿਆਨ) ਨੇ ਘਰੇਲ਼ੂ ਬਗ਼ੀਚੀ ਵਿੱਚ ਫਲਦਾਰ ਬੂਟੇ ਲਗਾਉਣ ਲਈ ਕਿਹਾ।ਇਸ ਮੌਕੇ ਸ਼੍ਰੀ ਰਿਤੇਸ਼ ਸ਼ਰਮਾ, ਜੁਆਇੰਟ ਡਾਇਰੈਕਟਰ, ਏ.ਪੀ.ਈ.ਡੀ.ਏ. ਨੇ ਬਾਸਮਤੀ ਦੀ ਖ਼ਰੀਦ ਅਤੇ ਨਿਰਯਾਤ ਦੌਰਾਨ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਗੈਰ ਸਿਫ਼ਾਰਿਸ਼ ਖੇਤੀ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ। ਸ਼੍ਰੀ ਜਸਵਿੰਦਰ ਸਿੰਘ, ਜ਼ਿਲ੍ਹਾ ਮੰਡੀ ਬੋਰਡ ਅਫ਼ਸਰ, ਗੁਰਦਾਸਪੁਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ ਖ਼ੁਆਰੀ ਤੋਂ ਬਚਣ ਲਈ ਸੁਝਾਅ ਸਾਂਝੇ ਕੀਤੇ। 

ਸ. ਗੁਰਬਿੰਦਰ ਸਿੰਘ ਬਾਜਵਾ, ਯੰਗ ਇਨੋਵੇਟਿਵ ਫਾਰਮਰ ਗਰੁੱਪ ਵੱਲੋਂ ਕਿਸਾਨਾਂ ਨਾਲ਼ ਬਾਸਮਤੀ ਦੀ ਜੀ.ਆਈ ਟੈਗਿੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਕਿਸਾਨਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈ। ਪ੍ਰੋਗਰਾਮ ਵਿਚ 200 ਤੋਂ ਵੱਧ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। 

ਅੰਤ ਵਿਚ ਡਾ. ਸਰਬਜੀਤ ਸਿੰਘ ਔਲਖ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ ।ਇਸ ਪ੍ਰੋਗਰਾਮ ਤੋਂ ਬਾਅਦ ਡਾ. ਮੱਖਣ ਸਿੰਘ ਭੁੱਲਰ‌, ਨਿਰਦੇਸ਼ਕ ਪਸਾਰ ਸਿੱਖਿਆ, ਪੀ. ਏ. ਯੂ ਲੁਧਿਆਣਾ ਜੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਖੇਤ ਪ੍ਰਦਰਸ਼ਨੀਆਂ ਪਿੰਡ ਆਧੀਆਂ, ਸੱਦਾ ਅਤੇ ਝੋਨੇ ਦੀ ਨਵੀਂ ਕਿਸਮ ਦੀ ਪ੍ਰਦਰਸ਼ਨੀ ਪਲਾਟ ਪਿੰਡ ਧਾਰੋਚੱਕ ਵਿੱਚ ਦੇਖੇ ਗਏ।

Leave a Reply

Your email address will not be published. Required fields are marked *