ਪੰਜਾਬ ਦੇ 110 ਬਲਾਕਾਂ ਵਿਚੋਂ ਵੱਢੀ ਗਿਣਤੀ ਵਿੱਚ ਸੀ ਐੱਚ ਓ ਕਰਨਗੇ ਸ਼ਮੂਲੀਅਤ
ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਪ੍ਰੈਸ ਨਾਲ਼ ਗੱਲ ਕਰਦਿਆਂ ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਸੁਨੀਲ ਤਰਗੋਤਰਾ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ 6 ਜੁਲਾਈ ਨੂੰ ਜਲੰਧਰ ਵਿੱਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਉਹਨਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਢੀ ਗਿਣਤੀ ਵਿੱਚ ਸੀ ਐੱਚ ਓ ਇਸ ਰੈਲੀ ਵਿੱਚ ਭਾਗ ਲੈਣਗੇ । ਉਹਨਾਂ ਆਪਣੀਆਂ ਮੰਗਾਂ ਦੋਹਰਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਉਹਨਾਂ ਦੀ ਮਜੂਦਾ ਤਨਖ਼ਾਹ ਵਿੱਚ 5000/- ਰੁਪਏ ਦਾ ਵਾਧਾ ਕਰੇ ਅਤੇ ਉਹਨਾਂ ਦਾ ਪਿੱਛਲੇ 5 ਸਾਲ ਦਾ ਬਕਾਇਆ ਜਾਰੀ ਕਰੇ, ਐਨ ਐੱਚ ਐਮ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗੂ ਸਿਹਤ ਬੀਮਾ ਦੇਵੇ, 3 ਸਾਲ ਅਤੇ 5 ਸਾਲ ਵਾਲਾ ਲੋਇਲਟੀ ਬੋਨਸ ਜਾਰੀ ਕਰੇ ਅਤੇ ਜੋ ਨਵਾਂ ਇਨਸੈਂਟਿਵ ਪਰਫੋਰਮਾ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਉਹਨੂੰ ਬਿਨਾਂ ਸ਼ਰਤ ਵਾਪਿਸ ਲਵੇ । ਆਗੂਆਂ ਵੱਲੋਂ ਦੱਸਿਆ ਗਿਆ ਕਿ ਆਪਣੀਆਂ ਉਕਤ ਮੰਗਾਂ ਨੂੰ ਲੈਕੇ ਉਹਨਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨਾਲ਼ ਬਹੁਤ ਵਾਰ ਮੀਟਿੰਗ ਕੀਤੀ ਗਈ ਪਰੰਤੂ ਕਿਸੇ ਵੱਲੋਂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਮਜਬੂਰ ਹੋਕੇ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪੈ ਰਿਹਾ ਹੈ । ਅਸੀਂ ਆਪਣੀਆਂ ਮੰਗਾਂ ਸਬੰਧੀ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਪੱਤਰ ਭੇਜ ਚੁੱਕੇ ਹਾਂ ਪਰ ਉਹਨਾਂ ਵੱਲੋਂ ਵੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ।
ਉਹਨਾਂ ਨਾਲ਼ ਜ਼ਿਲ੍ਹਾ ਮੋਹਾਲੀ ਤੋਂ ਦੀਪਸ਼ਿਖਾ , ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ ਤੇ ਨਰਿੰਦਰ ਸਿੰਘ,ਰੂਪਨਗਰ ਤੋਂ ਤਰਜਿੰਦਰ ਕੌਰ, ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਕੌਰ , ਤਰਨ ਤਾਰਨ ਤੋਂ ਜੈਸਮੀਨ, ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਬਠਿੰਡਾ ਤੋਂ ਰਮਨਵੀਰ ਕੌਰ, ਫ਼ਾਜ਼ਿਲਕਾ ਤੋਂ ਕੁਲਦੀਪ ਸਿੰਘ , ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਗਰੂਰ ਤੋਂ ਨਿਸ਼ਾ ਅਗਰਵਾਲ, ਮਾਨਸਾ ਤੋਂ ਦਵਿੰਦਰ ਸਿੰਘ, ਸੰਜੀਵ ਗਡਾਈ, ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਫ਼ਰੀਦਕੋਟ ਤੋਂ ਸੰਦੀਪ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ, ਗੁਰਦਾਸਪੁਰ ਤੋਂ ਡਾ ਰਵਿੰਦਰ ਕਾਹਲੋਂ, ਸੂਰਜ ਪ੍ਰਕਾਸ਼, ਵਿਕਾਸ ਜੋਇਲ ਆਦੀ ਹਾਜ਼ਰ ਸਨ ।