ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਖੱਡ’ਚ ਡਿੱਗਣ ਨਾਲ ਮਰੇ 10 ਸਰਧਾਲੂਆਂ ਦੇ ਪਰਿਵਾਰਾਂ ਨੂੰ ਸਰਕਾਰ ਦੇਵੇ 10-10 ਲੱਖ ਰੂਪਏ ਦਾ ਮੁਆਵਜਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 31 ਮਈ (ਸਰਬਜੀਤ ਸਿੰਘ)–ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਦੇ ਵਾਪਰੇ ਇੱਕ ਭਿਆਨਕ ਦਰਦਨਾਕ ਹਾਦਸਾ’ਚ 7 ਸਵਾਰੀ ਯਾਤਰੂਆਂ ਦੀ ਮੌਤ ਤੇ 4 ਦੇ ਜ਼ਖ਼ਮੀ ਹੋਣ ਵਾਲੀ ਦੁਖਦਾਈ ਘਟਨਾ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਰੱਬ ਦਾ ਭਾਣਾ ਮੰਨਣ ਦੀ ਬੇਨਤੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਰਨ ਵਾਲੇ 7 ਸਵਾਰੀ ਯਾਤਰੂਆਂ ਦੇ ਪ੍ਰਵਾਰਾਂ ਨੂੰ 10/10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50/50 ਹਜ਼ਾਰ ਰੁਪਏ ਦਾ ਸਰਕਾਰ ਦੇਵੇ ਮੁਆਵਜ਼ਾ ਅਤੇ ਇਸ ਦਖਦਾਈ ਹਾਦਸੇ ਦੀ ਬਰੀਕੀ ਨਾਲ ਪੜਤਾਲ ਕਰਵਾਏ ਤਾਂ ਕਿ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਵਾਰੀਆਂ ਨਾਲ ਭਰੀ ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਦੇ ਵਾਪਰੇ ਭਿਆਨਕ ਹਾਦਸੇ ਵਿੱਚ ਮਰਨ ਵਾਲੇ 7 ਸਵਾਰੀ ਯਾਤਰੂਆਂ ਤੇ ਜਖਮੀ ਹੋਏ 4 ਯਾਤਰੂਆਂ ਦੇ ਪ੍ਰਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਅਤੇ ਸਰਕਾਰ ਤੋਂ ਢੁਕਵੇਂ ਮੁਆਵਜ਼ੇ ਦੇ ਨਾਲ ਨਾਲ ਇਸ ਹਾਦਸੇ ਦੀ ਬਰੀਕੀ ਨਾਲ ਪੜਤਾਲ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਉਹਨਾਂ (ਭਾਈ ਖਾਲਸਾ) ਨੇ ਦਸਿਆ ਸਵਾਰੀਆਂ ਨਾਲ ਭਰੀ ਬੱਸ ਅੱਜ ਸਵੇਰੇ ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਸੀ ,ਜਿਸ ਵਿਚ ਟੋਟਲ 75 ਯਾਤਰੂ ਸਵਾਰੀਆਂ ਸਫ਼ਰ ਕਰ ਰਹੀਆਂ ਸਨ , ਭਾਈ ਖਾਲਸਾ ਨੇ ਅੱਗੇ ਦੱਸਿਆ ਜਦੋਂ ਬੱਸ ਨੈਸ਼ਨਲ ਹਾਈਵੇ 44 ਉੱਤੇ ਝੱਜਰ ਕੋਟਲੀ ਪਹੁੱਚੀ ਤਾਂ ਕੰਟਰੋਲ ਤੋਂ ਬਾਹਰ ਹੋ ਕੇ ਖੱਡ ਵਿੱਚ ਜਾ ਡਿੱਗੀ, ਜਿਸ ਦੇ ਸਿੱਟੇ ਵਜੋਂ ਇਸ ਦਰਦਨਾਕ ਭਿਆਨਕ ਹਾਦਸੇ ਵਿੱਚ 7 ਸਵਾਰੀ ਯਾਤਰੂਆਂ ਦੇ ਮਰਨ ਅਤੇ 4 ਦੇ ਜ਼ਖ਼ਮੀ ਹੋਣ ਵਾਲੀ ਭਿਆਨਕ ਘਟਨਾਂ ਨੇ ਸਬੰਧਤ ਪੀੜਤ ਪਰਿਵਾਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਤੇ ਲੋਕਾਂ ਵਲੋਂ ਪ੍ਰਵਾਰਾਂ ਨਾਲ ਗਹਿਰਾ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਤੋਂ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਹੋਏ ਭਿਅਨਕ ਦੁਖਦਾਈ ਹਾਦਸੇ ਵਿੱਚ ਆਪਣੇ ਜੀਅ ਗੁਵਾਉਣ ਵਾਲੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਤੇ ਉਨ੍ਹਾਂ ਨੂੰ ਭਾਣਾਂ ਮੰਨਣ ਦੀ ਬੇਨਤੀ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕੁਦਰਤੀ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ ਮਰਨ ਵਾਲੇ 7 ਸਵਾਰੀ ਯਾਤਰੂਆਂ ਨੂੰ 10/10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50/50 ਹਜ਼ਾਰ ਦਾ ਮੁਆਵਜ਼ਾ ਦੇਣ ਦੀ ਲੋੜ ਤੇ ਜ਼ੋਰ ਦੇਵੇ ,ਕਿਉਂਕਿ ਇਹ ਹਾਦਸਾ ਕੁਦਰਤੀ ਵਾਪਰਿਆ ਅਤੇ ਲੋਕ ਜਿਥੇ ਇਸ ਘਟਨਾ ਤੇ ਪੀੜਤ ਪਰਵਾਰਾਂ ਨਾਲ ਗਹਿਰਾ ਦੁਖ ਸਾਂਝਾ ਕਰ ਰਹੇ ਹਨ, ਉਥੇ ਸਰਕਾਰ ਤੋਂ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਹਾਦਸੇ ਦੀ ਜਾਂਚ ਕਰਵਾਉਣ ਦੀ ਵੀ ਮੰਗ ਕਰ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਹਾਦਸੇ ਦੀ ਬਰੀਕੀ ਨਾਲ ਜਾਂਚ ਕਰਵਾਉਣ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਔਖੇ ਵੇਲੇ ਪੀੜਤ ਪਰਿਵਾਰਾਂ ਨੂੰ ਰਾਹਤ ਮਹਿਸੂਸ ਕਰਵਾਈ ਜਾ ਸਕੇ । ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਨੰਬਰਦਾਰ ਬਲਕਾਰ ਸਿੰਘ ਬਹਿਕਫੱਤੂ ਤੇ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *