ਮਾਮਲਾ ਗੰਨੇ ਤੋਂ ਪਨੈਲਟੀ ਦੀ ਸ਼ਰਤ ਖਤਮ ਕਰਵਾਉਣ ਦਾ
ਬਟਾਲਾ, ਗੁਰਦਾਸਪੁਰ 22 ਮਾਰਚ (ਸਰਬਜੀਤ ਸਿੰਘ )– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਇਕ ਵਫਦ ਨੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਹੇਠ ਸ਼ੂਗਰ ਮਿਲ ਬਟਾਲਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਖਾਣ ਆਗੂ ਭੋਜਰਾਜ ਨੇ ਮਿਲ ਪ੍ਰਬੰਧਕਾਂ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਕਿ ਗੰਨੇ ਦੇ ਵੱਡੇ ਏਰੀਏ ਨੂੰ ਬਿਮਾਰੀ ਕਾਰਨ ਝਾੜ ਕਾਫੀ ਘੱਟ ਗਿਆ ਹੈ,ਕੁਝ ਨਵੀਆਂ ਕਿਸਮਾਂ ਦੀ ਬਿਜਾਈ ਲਈ ਬੀਜ ਵਜੋਂ ਕਿਸਾਨਾਂ ਨੇ ਗੰਨਾ ਖੇਤਾਂ ਵਿੱਚ ਰੋਕ ਲਿਆ ਹੈ ਅਤੇ ਨਵਾਂ ਪਲਾਟ ਨਾਂ ਚੱਲਣ ਕਾਰਨ ਵੀ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਅਤੇ ਬਾਂਡ ਪੂਰਾ ਕਰਨਾ ਅਸੰਭਵ ਹੈ।ਸੋ ਕਿਸਾਨਾਂ ਦਾ ਮਿੱਲ ਨਾਲ ਵਧੀਆ ਰਾਬਤਾ ਬਣਿਆ ਰਹੇ ਇਸ ਲਈ ਕਿਸਾਨਾਂ ਦੀ ਇਹਨਾਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਗੰਨੇ ਦੇ ਬਾਂਡ ਤੋਂ ਪਨੈਲਟੀ ਦੀ ਸ਼ਰਤ ਖ਼ਤਮ ਕੀਤੀ ਜਾਵੇ।
ਮਿਲ ਦੇ ਪ੍ਰਬੰਧਕਾਂ ਨੇ ਵਿਸ਼ਵਾਸ ਦਵਾਇਆ ਕਿ ਕਿਸਾਨਾਂ ਦੀ ਇਸ ਮੁਸ਼ਕਿਲ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਕਵਲਜੀਤ ਸਿੰਘ ਖੁਸ਼ਹਾਲਪੁਰ, ਮਲੂਕ ਸਿੰਘ ਮੁਸਤਫਾਪੁਰ,ਜੋਗਾ ਸਿੰਘ ਸਹਾਰੀ,ਸਨਮਿੰਦਰਪਾਲ ਸਿੰਘ ਧਾਲੀਵਾਲ, ਸਤਿਨਾਮ ਸਿੰਘ ਚੀਮਾਂ, ਬਿਕਰਮਜੀਤ ਸਿੰਘ,ਤਰਸੇਮ ਸਿੰਘ ਦੁਲਾ ਨੰਗਲ ਹਾਜ਼ਰ ਸਨ।