ਬਿਕਰਮਜੀਤ ਮਜੀਠੀਆ ਨੂੰ ਮਿਲਣ ਲਈ 1600 ਗੱਡੀਆ ਦਾ ਕਾਫਿਲਾ ਅੰਮਿ੍ਰਤਸਰ ਲਈ ਹੋਵੇਗਾ ਰਵਾਨਾ

ਗੁਰਦਾਸਪੁਰ

ਗੁਰਦਾਸਪੁਰ 11 ਅਗਸਤ (ਸਰਬਜੀਤ ਸਿੰਘ)- ਬਾਰਡਰ ਬੈਲਟ ਦੇ ਇੰਚਾਰਜ ਅਤੇ ਅਕਾਲੀ ਦਲ ਦੇ ਪ੍ਰਮੁੱਖ ਆਗੂ ਮਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਬਿਕਰਮਜੀਤ ਮਜੀਠਿਆ ਜੋ ਕਿ ਤਕਰੀਬਨ ਸਾਢੇ 5 ਮਹੀਨੇ ਬਾਅਦ ਜੇਲ ’ਚੋਂ ਪੱਕੀ ਜਮਾਨਤ ਮਿਲਣ ਤੋਂ ਬਾਅਦ ਬਾਹਰ ਆਏ ਹਨ। ਉਨਾਂ ਨੂੰ ਮਿਲਣ ਲਈ ਜਿਲਾ ਗੁਰਦਾਸਪੁਰ ਦੇ ਅਕਾਲੀ ਦਲ ਦੇ ਕਾਰਕੁੰਨ ਵਿੱਚ ਕਾਫੀ ਉਤਸਾਹ ਹੈ। ਗੁਰਦਾਸਪੁਰ ਤੋਂ 1600 ਦੇ ਕਰੀਬ ਗੱਡੀਆ ਦਾ ਕਾਫਿਲਾ ਇਕੱਠਾ ਹੋ ਕੇ ਬਿਕਰਮਜੀਤ ਮਜੀਠੀਆ ਦੇ ਘਰ ਅੰਮਿ੍ਰਤਸਰ ਵਿਖੇ ਪਹੁੰਚ ਕੇ ਉਨਾਂ ਦਾ ਸਵਾਗਤ ਕਰਨਗੇ। ਕਿਉਕਿ ਬਿਕਰਮਜੀਤ ਮਜੀਠੀਆ ਇੱਕ ਪਾਰਟੀ ਲਈ ਬੜਾ ਵੱਡਾ ਚਿਹਰਾ ਹੈ। ਜਿਸ ’ਤੇ ਲੋਕ ਬਹੁਤ ਮਾਣ ਕਰਦੇ ਹਨ ਕਿਉਕਿ ਉਹ ਪਾਰਟੀ ਨੂੰ ਇਕਜੁੱਟਤਾ ਰੱਖਣ ਵਿੱਚ ਹਮੇਸ਼ਾ ਹੀ ਕਾਮਯਾਬ ਰਹੇ ਹਨ ਅਤੇ ਹੁਣ ਵੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਉਹ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰਨਗੇ। ਜਿਸ ਨੂੰ ਪੂਰਾ ਪੰਜਾਬ ਹੀ ਉਨਾਂ ਦੇ ਦਿਸ਼ਾ-ਨਿਰਦੇਸ਼ ’ਤੇ ਪਾਰਟੀ ਪ੍ਰਤੀ ਆਪਣੀ ਵਫਾਦਾਰੀ ਦਿਖਾਏਗਾ ਅਤੇ ਭਵਿੱਖ ਵਿੱਚ ਅਕਾਲੀ ਦਲ ਪੰਜਾਬ ਵਿੱਚ ਕਾਮਯਾਬ ਹੋਵੇਗਾ ਅਤੇ ਹੋਰ ਪਾਰਟੀਆਂ ਨੂੰ ਚੱਲਦਾ ਕਰਨ ਵਿੱਚ ਮਜੀਠੀਆ ਦਾ ਅਹਿਮ ਰੋਲ ਹੋਵੇਗਾ। ਜਿਸ ਕਰਕੇ ਜਿਲਾ ਗੁਰਦਾਸਪੁਰ ਦੇ ਹਰ ਪਿੰਡ, ਕਸਬੇ ਵਿੱਚ ਉਨਾਂ ਦੇ ਜੇਲ ’ਚੋ ਬਾਹਰ ਆਉਣ ’ਤੇ ਲੱਡੂ ਵੰਡੇ ਗਏ ਅਤੇ ਭੰਗੜੇ ਪਾਏ ਗਏ।

Leave a Reply

Your email address will not be published. Required fields are marked *