ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਵੱਲੋਂ ਨਜਾਇਜ ਤੌਰ ‘ਤੇ ਲੱਕੜ ਲੈ ਕੇ ਜਾ ਰਹੀਆ ਦੋ ਗੱਡੀਆਂ ਨੂੰ ਬਰਾਮਦ ਕੀਤਾਗਿਆ | ਜਦੋਂ ਗੱਡੀਆ ਦੇ ਚਾਲਕ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਦੇ ਹੋਏ ਮੌਕੇ ‘ਤੇ ਫਰਾਰ ਹੋ ਗਏ | ਇਸ ਮਾਮਲੇ ਵਿੱਚ ਗੱਡੀਆਂ ਦੇ ਚਾਲਕਾਂਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |
ਏ.ਐਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਵਣ ਰੇਂਜ ਅਧਿਕਾਰੀ ਮੁਕੇਰੀਆਂ ਲਖਵਿੰਦਰ ਪਾਲ ਸਮੂਹ ਸਟਾਫ ਨੂੰ ਲੈ ਕੇ ਬਾਈਪਾਸ ਮਾਨਕੌਰ ਸਿੰਘ ਗੁਰਦਾਸਪੁਰ ਵਿਖੇ ਗੱਡੀ ਮਹਿੰਦਰਾ ਬਲੋਰੋ ਵਿੱਚ ਸਫੈਦਾ ਲੋਡ ਸੀ ਅਤੇ ਦੂਸਰੀ ਗੱਡੀ ਮਹਿੰਦਰ ਬਲੈਰੋ ਵਿੱਚ ਪਾਪੂਲਰ ਲੋਡ ਸੀ | ਉਕਤ ਦੋਹਾਂ ਗੱਡੀਆਂ ਨੂੰ ਬੜੀ ਜੱਦੋਂ ਜਾਹਿਰ ਨਾਲ ਰੋਕਿਆ ਗਿਆ ਤਾਂ ਦੋਸ਼ੀਆਂ ਨੇ ਗੱਡੀਆ ਰੋਕ ਕੇ ਵਣ ਸਟਾਫ ਨਾਲ ਗਾਲੀ ਗਲੋਚ ਅਤੇ ਧੱਕਾ ਮੁੱਕੀ ਕੀਤੀ |ਇਸਦੌਰਾਨ ਦੋਸ਼ੀ ਨਿਰਮਲ ਸਿੰਘ ਅਤੇ ਜੋਗਾ ਸਿੰਘ ਵਾਸੀ ਜਗਤਪੁਰ ਕਲਾਂ ਮੌਕੇ ਤੋਂ ਦੌੜ ਗਏ ਅਤੇ ਦੋਸ਼ੀਆ ਜਤਿੰਦਰ ਕਾਲੜਾ ਅਤੇ ਪਰਸਨ ਸਿੰਘ ਨੂੰ ਕਾਬੂ ਕੀਤਾ | ਜਿੰਨ੍ਹਾਂ ਦੱਸਿਆ ਕਿ ਇਹ ਲੱਕੜ ਉਹ ਸਰਕਾਰੀ ਜੰਗਲ ਮਹਿਤਾਬਪੁਰ ਤੋਂ ਨਜਾਇਜ ਤੌਰ ‘ਤੇ ਕੱਟ ਕੇ ਲਿਆਏ ਹਨ |