ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੀ ਚੇਅਰਪਰਸਨ ਪ੍ਰਰਾਜਕਤਾ ਨੀਲਕੰਠ ਵੱਲੋਂ ਗੁਰਦਾਸਪੁਰ ਦਾ ਦੌਰਾ

ਗੁਰਦਾਸਪੁਰ

ਬਾਲ ਭਵਨ ਤੇ ਕੇਂਦਰੀ ਜੇਲ੍ਹ ਵਿੱਚ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਿਆ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ) – ਪ੍ਰਰਾਜਕਤਾ ਨੀਲਕੰਠ, ਚੇਅਰਪਰਸਨ, ਚਾਇਲਡ ਵੈਲਫੇਅਰ ਕੌਂਸਲ ਪੰਜਾਬ ਅਤੇ ਪ੍ਰੀਤਮ ਸੰਧੂ, ਸਕੱਤਰ, ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਅੱਜ ਬਾਲ ਭਵਨ ਗੁਰਦਾਸਪੁਰ ਵਿਖੇ ਬੱਚਿਆਂ ਲਈ ਚੱਲ ਰਹੇ ਕੰਪਿਊਟਰ ਸੈਂਟਰ, ਚਲਾਈਡ ਹੈਲਪ ਲਾਈਨ, ਕਰੇਚ ਅਤੇ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬਾਲ ਭਵਨ ਦੇ ਸੰਚਾਲਕ ਰੋਮੇਸ਼ ਮਹਾਜਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੁਮਨਦੀਪ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਬਾਲ ਭਵਨ ਦੇ ਦੌਰੇ ਦੌਰਾਨ ਚੇਅਰਪਰਸਨ ਪ੍ਰਰਾਜਕਤਾ ਨੀਲਕੰਠ ਨੇ ਬੱਚਿਆਂ ਦੇ ਕਰੇਚ ਦਾ ਨਿਰੀਖਣ ਕੀਤਾ ਅਤੇ ਓਥੇ ਬੱਚਿਆਂ ਦੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਜਾਣਿਆ। ਉਨ੍ਹਾਂ ਬਾਲ ਭਵਨ ਵਿਖੇ ਚੱਲ ਰਹੀ ਚਾਈਲਡ ਹੈਲਪ ਲਾਈਨ ਦੇ ਕੰਮ-ਕਾਜ ਨੂੰ ਵੀ ਦੇਖਿਆ ਅਤੇ ਕੀਤੇ ਗਏ ਪ੍ਰਬੰਧਾਂ ਉੱਪਰ ਤਸੱਲੀ ਜ਼ਾਹਰ ਕੀਤੀ। ਇਸ ਉਪਰੰਤ ਪ੍ਰਰਾਜਕਤਾ ਨੀਲਕੰਠ ਅਤੇ ਪ੍ਰੀਤਮ ਸੰਧੂ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਚੱਲ ਕਰੇਚ, ਪ੍ਰਾਇਮਰੀ ਐਜੈਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਵੀ ਕੀਤਾ ਅਤੇ ਓਥੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਚਾਇਲਡ ਵੈਲਫੇਅਰ ਕੌਂਸਲ ਪੰਜਾਬ ਦੀ ਚੇਅਰਪਰਸਨ ਪ੍ਰਰਾਜਕਤਾ ਨੀਲਕੰਠ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਾਲ ਭਲਾਈ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਚਾਇਲਡ ਵੈਲਫੇਅਰ ਕੌਂਸਲ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜੇਕਰ ਕਿਸੇ ਬੱਚੇ ਦਾ ਸੋਸ਼ਣ ਹੋ ਰਿਹਾ ਹੋਵੇ ਤਾਂ ਚਾਇਲਡ ਵੈਲਫੇਅਰ ਕੌਂਸਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *