ਹੁਸ਼ਿਆਰਪੁਰ, ਗੁਰਦਾਸਪੁਰ, 28 ਦਸੰਬਰ ( ਸਰਬਜੀਤ ਸਿੰਘ)— ਅੱਜ ਪੰਜਾਬ ਕਿਸਾਨ ਯੂਨੀਅਨ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਇਕ ਸਾਂਝੇ ਵਫਦ ਵੱਲੋਂ ਪੁਲਿਸ ਕਪਤਾਨ ਮੇਜਰ ਸਿੰਘ ਪੀ ਸੀ ਐੱਸ (ਪੀ ਬੀ ਆਈ) ਹੁਸ਼ਿਆਰਪੁਰ ਨੂੰ ਕੁਲਵਿੰਦਰ ਸਿੰਘ ਵਿਰਕ ਡੀ ਐਸ ਪੀ ਮੁਕੇਰੀਆ ਵਿਰੁੱਧ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।ਜਿਸ ਦੀ ਜਾਂਚ ਐੱਸ ਪੀ ਐਚ ਨਵਨੀਤ ਕੌਰ ਨੂੰ ਸੌਂਪੀ ਗਈ ਹੈ। ਲਿਬਰੇਸ਼ਨ ਦੇ ਜਿਲਾ ਸਕੱਤਰ ਅਸ਼ੋਕ ਮਹਾਜਨ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਕਿਸਾਨ ਆਗੂ ਚਰਨਜੀਤ ਸਿੰਘ ਭਿੰਡਰ ਦੇ ਲੜਕੇ ਬਲਜਿੰਦਰ ਸਿੰਘ ਨੂੰ ਅਮਰੀਕਾ ਭੇਜਣ ਦੀ ਆੜ ਹੇਠ ਮੁਕੇਰੀਆਂ ਦੇ ਏਜੰਟ ਵਿਕਾਸ ਨੇ 2019 ਵਿੱਚ 35 ਲੱਖ ਰੁਪਿਆ ਲਿਆ ਸੀ ਪਰ ਅਮਰੀਕਾ ਭੇਜਣ ਦੀ ਬਜਾਏ ਏਜੰਟ ਥੋੜੇ ਦਿਨਾਂ ਬਾਅਦ ਲਾਪਤਾ ਹੋ ਗਿਆ ਸੀ ਅਤੇ ਉਸ ਦੇ ਘਰ ਜਾਣ ਉਪਰੰਤ ਉਸ ਦਾ ਪਰਿਵਾਰ ਦਾ ਜਵਾਬ ਹੁੰਦਾ ਸੀ ਕਿ ਵਿਕਾਸ ਨੂੰ ਅਸੀਂ ਬੇਦਖਲ ਕਰ ਚੁੱਕੇ ਹਾਂ ਪਰ ਅਚਾਨਕ 22 ਦਸੰਬਰ ਨੂੰ ਬਲਜਿੰਦਰ ਸਿੰਘ ਵੱਲੋਂ ਏਜੰਟ ਦੇ ਘਰ ਜਾਣ ਸਮੇਂ ਏਜੰਟ ਨਾਲ ਮੁਲਾਕਾਤ ਹੋ ਗਈ ਜਦੋਂ ਏਜੰਟ ਨੂੰ ਕਿਹਾ ਗਿਆ ਕਿ ਤੂੰ ਸਾਡੇ ਨਾਲ ਠੱਗੀ ਮਾਰੀ ਹੈ ਸਾਡੇ ਪੈਸੇ ਵਾਪਸ ਕਰ, ਤਾਂ ਏਜੰਟ ਨੇ ਕਿਹਾ ਕਿ ਮੈਂ ਲਿਖਤੀ ਤੁਹਾਡੇ ਨਾਲ ਸਮਝੌਤਾ ਕਰ ਲੈਂਦਾ ਹਾਂ ਕਿ ਕਿਸਤਾ ਵਿੱਚ ਪੈਸੇ ਮੋੜ ਦੇਵਾਂਗਾ ਪਰ ਪਰ ਜਦੋਂ ਇਹ ਸਮਝੌਤੇ ਨੂੰ ਲਿਖਣ ਲਈ ਏਜੰਟ ਨੂੰ ਕਚਹਿਰੀ ਵਿੱਚ ਲਿਆਂਦਾ ਗਿਆ ਤਾਂ ਬੇਦਖਲ ਦਸਣ ਵਾਲੇ ਏਜੰਟ ਤੇ ਮਾਂ ਪਿਓ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਸਾਡਾ ਬੰਦਾ ਅਗਵਾ ਕਰ ਲਿਆ ਗਿਆ ਹੈ,ਇਸ ਹਾਲਤ ਵਿੱਚ ਪੁਲਿਸ ਦੇ ਬਲਾਉਣ ਤੇ ਬਲਜਿੰਦਰ ਸਿੰਘ ਦੇ ਨਾਲ ਕਿਸਾਨ ਅਤੇ ਲਿਬਰੇਸ਼ਨ ਦੇ ਆਗੂ ਜਦੋਂ ਡੀਐਸਪੀ ਮੁਕੇਰੀਆਂ ਦੇ ਦਫਤਰ ਵਿੱਚ ਗਏ ਤਾਂ ਡੀਐਸਪੀ ਨੇ ਠੱਗ ਏਜੰਟ ਵਿਰੁੱਧ ਕਾਰਵਾਈ ਕੋਈ ਕਰਨ ਦੀ ਬਜਾਏ ਪੀੜਤਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਵਿਰੁੱਧ ਅਗਵਾਅ ਕਰਨ ਦਾ ਕੇਸ ਦਰਜ ਕਰਨਾ ਹੈ ਅਤੇ ਇਸ ਸਮੇਂ ਡੀਐਸਪੀ ਵੱਲੋਂ ਬਲਜਿੰਦਰ ਸਿੰਘ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਸਮੁੱਚੇ ਵਫਦ ਨੂੰ ਬੇਇਜਤ ਕੀਤਾ ਗਿਆ ਜਦੋਂ ਕਿ ਏਜਂਟ ਦੀ ਪੁਲਿਸ ਨੇ ਆਉਭਗਤ ਕੀਤੀ ਅਤੇ ਉਸ ਵਿਰੁੱਧ ਕੋਈ ਵੀ ਕਾਰਵਾਈ ਨਾ ਕੀਤੀ ਗਈ ਅਤੇ ਡੀਐਸਪੀ ਨੇ ਅਗਲੇ ਦਿਨ ਦੋਨਾਂ ਧਰਾਂ ਨੂੰ ਬੁਲਾ ਕੇ ਇੱਕ ਇੱਕ ਸਧਾਰਨ ਕਾਗਜ ਉੱਪਰ ਏਜੰਟ ਵੱਲੋਂ ਕਿਸਤਾਂ ਵਿੱਚ ਪੈਸੇ ਦੇਣਾ ਲਿਖਵਾ ਲਿਆ ਗਿਆ ਜਦੋਂ ਕਿ ਪੀੜਤਾਂ ਦੀ ਮੰਗ ਸੀ ਕਿ ਏਜੰਟ ਦੁਬਾਰਾ ਲਾਪਤਾ ਹੋ ਜਾਵੇਗਾ ਇਸ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।ਵਫਦ ਵਿੱਚ ਸੇਰ ਜੰਗ ਬਹਾਦਰ ਸਿੰਘ, ਤੇਜਿੰਦਰ ਸਿੰਘ ਜਟ,ਦਿਲਬਾਗ ਸਿੰਘ ਚੰਨਣ ਸਿੰਘ ਅਤੇ ਡੇਵਡ ਜੌਨ ਸਾਮਲ ਸਨ।


