ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 24 ਅਗਸਤ ਨੂੰ ਸਮਰਾਲਾ ਪਹੁੰਚਣ ਦਾ ਹੋਕਾ

ਦੋਆਬਾ

ਨਵਾਂਸ਼ਹਿਰ, ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)— ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਮੇਟੀ  ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਚ  ਹੋਈ । ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ , ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨ ਕਿਸੇ ਵੀ ਰੂਪ ਚ ਲਾਗੂ ਨਹੀਂ ਹੋਣ ਦੇਣਗੇ। ਪੰਜਾਬ ਦੀ ਜਮੀਨ ਬਹੁਤ ਹੀ ਉਪਜਾਊ ਹੈ, ਇਥੇ ਸਾਰੀ ਤਰਾਂ ਦੀਆਂ ਦਾਲਾਂ, ਸਬਜੀਆਂ ਅਤੇ ਹੋਰ ਫਸਲਾਂ ਪੈਦਾ ਕੀਤੀਆਂ ਜਾਦੀਆਂ ਹਨ  । ਇਹ ਸਾਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੀਆ ਹਨ ਅਤੇ ਇਥੋਂ ਦੀਆਂ ਪੈਦਾ ਕੀਤੀਆਂ ਵਸਤਾਂ ਨਾਲ ਦੇਸ਼ ਦੇ ਖਜਾਨੇ ਚ ਵੀ ਵੱਡਾ ਯੋਗਦਾਨ ਹੈ। ਪੰਜਾਬ ਸਰਕਾਰ ਕੇਂਦਰ ਦੀ ਸ਼ਹਿ ਤੇ ਪੰਜਾਬ ਦੇ ਪਿੰਡਾਂ ਨੂੰ ਉਜਾੜਨ ਦੇ ਰਾਹ ਪੈ ਗਈ ਹੈ, ਪੰਜਾਬ ਦੇ ਲੋਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਵਾਉਣ ਅਤੇ ਹੋਰ ਕਿਸਾਨੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਖਣਗੇ। ਨਵਾਂਸ਼ਹਿਰ ਦੇ ਬਲਾਕਾ ਵਿੱਚ ਤਿਆਰੀਆਂ ਵਿੱਢ ਦਿਤੀਆਂ ਗਈਆ ਹਨ। ਨਵਾਂਸ਼ਹਿਰ ਤੋਂ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਵੱਡੀ ਗਿਣਤੀ ਚ ਸਮਰਾਲਾ ਵਿਖੇ ਜਾਣਗੇ। ਇਸ ਮੌਕੇ ਨਵਾਂਸ਼ਹਿਰ, ਔੜ ਅਤੇ ਬੰਗਾ ਇਲਾਕੇ ਦੇ ਪ੍ਰਧਾਨ ਕੁਲਬੀਰ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਗੁਰਦੇਵ ਸਿੰਘ ਚੌਹੜ, ਮੱਖਣ ਸਿੰਘ ਭਾਨਮਜਾਰਾ, ਰਾਮ ਜੀ ਦਾਸ, ਅਵਤਾਰ ਸਿੰਘ ਸਕੋਹਪੁਰ , ਕਰਨੈਲ ਸਿੰਘ, ਮੇਜਰ ਸਿੰਘ ਹਰਜੀਤ ਸਿੰਘ ਫਾਂਬੜਾ, ਜੀਵਨ ਬੇਗੋਵਾਲ ਅਤੇ ਹੋਰ ਹਾਜਰ ਸਨ।

Leave a Reply

Your email address will not be published. Required fields are marked *