ਹੜ ਪ੍ਰਭਾਵਿਤ ਲੋਕਾਂ ਦੇ ਮੁਆਵਜ਼ੇ ਸਬੰਧੀ ਐਸ ਡੀ ਐਮ ਵੱਲੋਂ ਫਿਲੌਰ ਦੇ ਹੜ ਪੀੜਤ ਦਾ ਜਾਇਜ਼ਾ ਤੇ ਰਾਹਤ ਸਮੱਗਰੀ ਦੇਣਾ ਵਧੀਆ ਉਪਰਾਲਾ- ਸੰਤ ਸੁਖਵਿੰਦਰ ਸਿੰਘ

ਦੋਆਬਾ

ਫਿਲੌਰ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਸਾਰੇ ਜ਼ਿਲ੍ਹਿਆਂ ਦੇ ਮੁੱਖ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿਤੀਆਂ ਹਨ ਕਿ ਉਹ ਹੜ ਪ੍ਰਭਾਵਿਤ ਲੋਕਾਂ ਤਕ ਜਾਣ ਅਤੇ ਲੋਕਾਂ ਦੇ ਹੋਏ ਸਾਰੇ ਨੁਕਸਾਨ ਦਾ ਜਾਇਜ਼ਾ ਲੈ ਕੇ ਰੀਪੋਰਟ ਪੇਸ਼ ਕਰਨ ਤਾਂ ਕਿ ਪੀੜਤਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦਿੱਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਫ਼ਿਲੌਰ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੇ ਲੋਕਾਂ ਨੂੰ ਰਾਹਤ ਸਮੱਗਰੀ ਦੇਣ  ਵਾਲੇ ਐਸ ਡੀ ਐਮ ਫਿਲੌਰ ਦੇ ਉਪਰਾਲੇ ਦੀ ਸ਼ਲਾਘਾ,ਹੜ ਪ੍ਰਭਾਵਿਤ ਲੋਕਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਸਥਾਨਕ ਧਾਰਮਿਕ ਅਸਥਾਨ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਬੇਟ ਨੇੜੇ ਅੱਲੋਵਾਲ ਫਿਲੌਰ ਦੇ ਪ੍ਰਬੰਧਕਾਂ ਵੱਲੋਂ ਇਸ ਮੌਕੇ ਹੜ ਪ੍ਰਭਾਵਿਤ ਤੇ ਹੋਰ ਲੋਕਾਂ ਲਈ ਲੰਗਰ ਪਹੁਚਾਉਣ ਦੀ ਸ਼ਲਾਘਾ ਕੀਤੀ, ਭਾਈ ਖਾਲਸਾ ਨੇ ਦੱਸਿਆ ਐਸ ਡੀ ਐਮ ਫਿਲੌਰ ਮੈਡਮ ਸਾਹਿਬ ਨਾਲ ਚੇਅਰਮੈਨ ਗਿੱਲ, ਤਹਿਸੀਲ ਸੰਦੀਪ ਅਤੇ ਡਾਕਟਰਾਂ ਦੀ ਟੀਮ ਤੋਂ ਇਲਾਵਾ ਉੱਘੇ ਤੇ ਪ੍ਰਭਾਵਸ਼ਾਲੀ ਧਰਮੀ ਆਗੂ ਸੰਤ ਬਾਬਾ ਸੁਖਵਿੰਦਰ ਸਿੰਘ ਜੀ,ਅੱਲੋਵਾਲ ਦੇ ਸਰਪੰਚ ਗੁਰਚਰਨ ਸਿੰਘ, ਸਰਪੰਚ ਕੁਲਦੀਪ ਸਿੰਘ ਆਲੋਵਾਲ ਆਦਿ ਟੀਮ ਵੱਲੋਂ ਹੜ ਪੀੜਤਾਂ ਨੂੰ ਤਰਪਾਲਾਂ, ਦਵਾਈਆਂ ਦੇ ਨਾਲ ਨਾਲ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਪਹੁਚਾਉਣ ਵਾਲੇ ਧਰਮੀ ਵਰਤਾਰੇ ਦੀ ਸ਼ਲਾਘਾ ਕੀਤੀ, ਉਹਨਾਂ ਕਿਹਾ ਸਾਨੂੰ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਜੀ ਇਹਨਾਂ ਸਾਰੇ ਹੜ ਪ੍ਰਭਾਵਿਤ ਲੋਕਾਂ ਨੂੰ ਭਾਣਾ ਮੰਨਣ ਦਾ ਬਲ ਬਖਸਣ ਦੇ ਨਾਲ ਨਾਲ ਸਮੂਹ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਦਾਨੀਆਂ ਨੂੰ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਤਾਂ ਕਿ ਦੁਬਾਰਾ ਇਨ੍ਹਾਂ ਨੂੰ ਪੈਰਾਂ ਤੇ ਖੜਾ ਕੀਤਾ ਜਾ ਸਕੇ ਅਤੇ ਇਸ ਵਿੱਚ ਸਰਕਾਰਾਂ ਸਮੇਤ ਹਰ ਮਾਈ ਭਾਈ ਨੂੰ ਹੜ ਪੀੜਤਾਂ ਦੀ ਮਦਦ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਭਾਈ ਖਾਲਸਾ ਨੇ ਸਾਡੀ ਫੈਡਰੇਸ਼ਨ ਐਸ ਡੀ ਐਮ ਫਿਲੌਰ ਮੈਡਮ ਸਾਹਿਬ ਵੱਲੋਂ ਹੜ ਪੀੜਤਾਂ ਦੇ ਨੁਕਸਾਨ ਦਾ ਜਾਇਜ਼ਾ ਤੇ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਪਹੁਚਾਉਣ ਵਾਲੇ ਸਰਕਾਰੀ ਵਰਤਾਰੇ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਹੜ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ, ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ, ਉਹਨਾਂ ਐਸ ਡੀ ਐਮ ਫਿਲੌਰ ਮੈਡਮ ਸਾਹਿਬ , ਤਹਿਸੀਲ ਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਹੜ ਪੀੜਤਾਂ ਦੀ ਸਾਰ ਲੈਣੀ ਚੰਗੀ ਗੱਲ ਹੈ ਅਤੇ  ਇਹ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਫੈਸਲਾ ਕਿਹਾ ਜਾ ਸਕਦਾ ਹੈ, ਕਿਉਂਕਿ ਕੁਦਰਤੀ ਆਫ਼ਤ ਦੀ ਵੱਡੀ ਮਾਰ’ਚ ਆਪਣਾਂ ਸਭ ਕੁਝ ਗੁਆ ਬੈਠੇ ਹੜ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ, ਇਸ ਮੌਕੇ ਭਾਈ ਸੁਖਦੇਵ ਸਿੰਘ ਫ਼ੌਜੀ, ਭਾਈ ਗੁਰਸੇਵਕ ਸਿੰਘ,ਭਾਈ ਅਵਤਾਰ ਸਿੰਘ ਆਦਿ ਵੀ ਹਾਜਰ ਸਨ>

Leave a Reply

Your email address will not be published. Required fields are marked *