ਕਪੂਰਥਲਾ , ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)– ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਮਾਤਾ ਗੁੱਜਰ ਕੌਰ ਜੀ ਦੇ ਸ਼ਹਾਦਤ ਏ ਸਫਰ ਪੰਦਰਵਾੜੇ ਦੀ ਅਰੰਭਤਾ ਪੋਹ ਮਹੀਨੇ ਦੀ ਸੰਗਰਾਂਦ ਤੋਂ ਆਰੰਭ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਧਾਰਮਿਕ ਅਸਥਾਨਾ ਤੇ ਇਸ ਸਬੰਧੀ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਵੱਖ ਵੱਖ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਹੀਦੀ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਨ ਦੀ ਪ੍ਰੇਰਨਾ ਦਿੱਤੀ ਜਾ ਰਹੀ,ਅੱਜ ਗੁਰਦੁਆਰਾ ਬਾਬਾ ਮੰਗਲ ਸਿੰਘ ਸ਼ਬਦ ਮੰਡੀ ਕਪੂਰਥਲਾ, ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਗੁਰਦੁਆਰਾ ਗੁਰੂਸਰ ਸਾਹਿਬ ਫੈਸਲਾਬਾਦ ਤੇ ਗੁਰਦੁਆਰਾ ਭਾਈ ਹਰਿਜੀ ਸਾਹਿਬ ਪਿੰਡ ਖੁਖਰੈਣ ਕਪੂਰਥਲਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਸ਼ਹੀਦੀ ਪੰਦਰਵਾੜੇ ਸੰਬੰਧੀ ਸੰਗਤਾਂ ਨੂੰ ਜਾਗਰੂਕ ਕੀਤਾ ਗਿਆ, ਸ਼ਹੀਦੀ ਪੰਦਰਵਾੜੇ ਦੌਰਾਨ ਲੱਖਾਂ ਸ਼ਰਧਾਲੂ ਮੰਜੇ ਤੇ ਨਹੀਂ ਸੌਂਦੇ ਅਤੇ ਲੱਖਾਂ ਸ਼ਰਧਾਵਾਨ ਸੰਗਤਾਂ ਜਪੁਜੀ ਸਾਹਿਬ, ਸੁਖਮਣੀ ਸਾਹਿਬ ਤੇ ਚੌਪਾਈ ਸਾਹਿਬ ਦੇ ਵੱਧ ਤੋਂ ਵੱਧ ਪਾਠ ਕਰਨ ਦੇ ਨਾਲ ਸਾਦਾ ਭੋਜਨ ਛਕਦੇ ਤਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਏ ਸਫ਼ਰ ਸਹੀਦੀ ਨੂੰ ਸਰਧੇ ਦੇ ਫੁੱਲ ਭੇਂਟ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਣ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਭਾਈ ਹਰਿਜੀ ਸਾਹਿਬ ਦੇ ਮੁਖੀ ਸੰਤ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਵੱਲੋਂ ਸ਼ਹੀਦੀ ਪੰਦਰਵਾੜੇ ਦੀ ਅਰੰਭਤਾ ਸਮੇਂ ਸਵਾ ਤਿੰਨ ਘੰਟੇ ਕਥਾ ਵਿਚਾਰ ਸ੍ਰਵਣ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਸ਼ਹੀਦੀ ਪੰਦਰਵਾੜੇ ਦੀ ਅਰੰਭਤਾ ਤੇ ਸੰਗਰਾਂਦ ਨੂੰ ਮੁੱਖ ਰੱਖਦਿਆਂ ਪਰਸੋਂ ਦੇ ਰੋਜ਼ ਤੋਂ ਰੱਖੇਂ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਪ੍ਰਸਿੱਧ ਧਾਰਮਿਕ ਬੁਲਾਰਿਆਂ ਨੇ ਹਾਜ਼ਰੀ ਲਵਾਈ ਤੇ ਸ਼ਹੀਦੀ ਪੰਦਰਵਾੜੇ ਸੰਬੰਧੀ ਸੰਗਤਾਂ ਨੂੰ ਵਿਸਥਾਰ ਨਾਲ ਚਾਨਣਾ ਪਾਇਆ, ਭਾਈ ਖਾਲਸਾ ਨੇ ਇਸ ਮੌਕੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਮਰੀਕ ਸਿੰਘ ਨੇ ਕਥਾ ਵਿਚਾਰ ਕੀਤੀ ਅਤੇ ਸੰਗਤਾਂ ਨੂੰ ਸਵਾ ਤਿੰਨ ਘੰਟੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਾਮ ਸਿਮਰਨ ਨਾਲ ਜੋੜਿਆ ਅਤੇ ਸਹੀਦੀ ਪੰਦਰਵਾੜੇ ਦੌਰਾਨ ਸਾਦੇ ਭੋਜਨ ਛਕ ਕੇ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਸਲਾਮ ਕਰਨ ਦੀ ਪ੍ਰੇਰਨਾ ਦਿੱਤੀ, ਇਸ ਮੌਕੇ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।



