ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)— ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 18 ਦਸੰਬਰ 2025 ਦਿਨ ਵੀਰਵਾਰ ਨੂੰ ਇੱਕ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਲੱਗੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿਚ ਐਕਿਸਸ ਬੈਂਕ ਵਲੋਂ ਅਸਿਸਟੈਂਟ ਮੈਨੇਜਰ, ਦਿੱਲੀ ਪਬਲਿਕ ਸਕੂਲ ਗੁਰਦਾਸਪੁਰ, ਸ੍ਰੀ ਅਡਵੈਟ ਗੁਰੂਕੁੱਲ ਹਾਇਟਜ ਸਕੂਲ ਗੁਰਦਾਸਪੁਰ, ਰੈਂਕਰਜ ਇੰਟਰਨੈਸ਼ਨਲ ਸਕੂਲ ਕੋਟ ਧੰਦਲ, ਵਲੋਂ ਵਲੋਂ ਪੀ.ਜੀ.ਟੀ, ਟੀ.ਜੀ.ਟੀ, ਐੱਨ.ਟੀ.ਟੀ, ਈ.ਟੀ.ਟੀ, ਕਿੰਡਰਗਾਰਟਨ,ਆਰਟ ਐਂਡ ਕਰਾਫਟ, ਪ੍ਰੀ ਪ੍ਰਮਾਇਰੀ,ਫਿਜੀਕਲ ਇਿੰਸਟਰੱਕਟਰ, ਲਾਇਬ੍ਰੇਰੀਅਨ ਮਿਊਜ਼ਿਕ ਅਧਿਆਪਕ ਅਤੇ ਲੇਖਾਕਾਰ ਲਈ ਇੰਟਰਵਿਊ ਲਈ ਜਾਵੇਗੀ। ਬੈਂਕ ਦੀ ਅਸਾਮੀ ਲਈ ਘੱਟੋ-ਘੱਟ ਯੋਗਤਾ ਗਰੈਜੂਏਸ਼ਨ ਅਤੇ ਟੀਚਰਾਂ ਦੀਆਂ ਅਸਾਮੀਆਂ ਲਈ ਪ੍ਰਾਰਥੀ ਦੀ ਯੋਗਤਾ ਘੱਟੋ-ਘੱਟ ਗੈਰਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਐੱਡ ਅਤੇ ਬਾਕੀ ਲਾਜਮੀ ਯੋਗਤਾ ਹੋਵੇਗੀ।। ਇਸ ਦੇ ਨਾਲ ਹੀ ਲੋਕਲ ਮਲਟੀਸਪੈਸਲਿਟੀ ਹਸਪਤਾਲ ਗੁਰਦਾਸਪੁਰ ਵਲੋਂ ਨਰਸਿੰਗ ਸਟਾਫ, ਸਕਿਉਰਟੀ ਗਾਰਡ ਅਤੇ ਹੋਰ ਸਟਾਫ ਵੀ ਭਰਤੀ ਕੀਤਾ ਜਾਵੇਗਾ, ਜਿਸ ਲਈ ਲਾਜਮੀ ਯੋਗਤਾ ਜੀ.ਐਨ.ਐਮ, ਬੀ.ਐਸ.ਸੀ ਨਰਸਿੰਗ ਅਤੇ ਸਕਿਊਰਟੀ ਗਾਰਡ ਲਈ ਯੋਗਤਾ ਬਾਰਵੀਂ ਹੋਵੇਗੀ। ਇਸ ਦੇ ਨਾਲ ਹੀ ਲੋਕਲ ਇੰਮੀਗੈਰਸ਼ਨ ਦਫਤਰ ਗੁਰਦਾਸਪੁਰ ਵਲੋਂ ਰੀਸੈਪਸ਼ਨਿਸ਼ਟ ਅਤੇ ਟੈਲੀਕਾਲਜ ਦੀ ਵੀ ਇੰਟੀਵਿਊ ਲਈ ਜਾਵੇਗੀ ਜਿਸ ਪ੍ਰਾਰਥੀ ਬਾਰਵੀਂ ਪੜਿਆਂ ਹੋਣਾ ਚਾਹੀਦਾ ਹੈ।
ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਰ ਪਹੁੰਚਣ।


