ਗੁਰਦਾਸਪੁਰ 19 ਦਸੰਬਰ (ਸਰਬਜੀਤ ਸਿੰਘ)– ਡੀ. ਜੀ. ਓ. ਸੀ. ਮਾਰਟ (ਇਲੈਕਟ੍ਰੋਨਿਕਸ ਸਮਾਨ ਦੀ ਦੁਕਾਨ) ਦੇ ਮਾਲਕ ਮਨਪ੍ਰੀਤ ਸਿੰਘ ਨੜਾਵਾਲੀ ਨੇ ਦੱਸਿਆ ਗਿਆ ਕਿ ਬੀਤੇ ਦਿਨੀਂ ਰਾਜ ਮਸੀਹ ਵਾਸੀ ਲੱਖਣਕਲਾਂ ਨੇ ਸਾਡੀ ਦੁਕਾਨ ਤੋਂ ਇੱਕ ਐਲ.ਈ.ਡੀ ਖਰੀਦੀ ਸੀ। ਜੋ ਕਿ ਐਚ. ਡੀ. ਬੀ. ਫਾਇਨਾਂਸ ਕੰਪਨੀ ਵਲੋਂ ਲੌਨ ਕੀਤਾ ਗਿਆ ਸੀ। ਪਰ ਇੱਕ ਕਿਸ਼ਤ ਦੀ ਅਦਾਇਗੀ ਮਗਰੋਂ ਸੜਕ ਦੁਰਘਟਨਾ ਦੌਰਾਨ ਰਾਜ ਮਸੀਹ ਜੀ ਦੀ ਮੌਤ ਹੋ ਜਾਂਦੀ ਹੈ।
ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਐਚ. ਡੀ. ਬੀ. ਫਾਇਨਾਂਸ ਕੰਪਨੀ ਦੀ ਸਕੀਮ ਦੇ ਤਹਿਤ ਲੋਇਲਟੀ ਕਾਰਡ ਬਣਾਇਆ ਜਾਂਦਾ ਹੈ ਜਿਸ ਵਿੱਚ ਗਾਹਕ ਨੂੰ 5 ਲੱਖ ਰੁਪਏ ਤੱਕ ਦੀ ਐਕਸੀਡੈਂਟਲ ਅਤੇ ਨੈਚੁਰਲ ਡੈਥ ਕਵਰੇਜ ਮਿਲਦੀ ਹੈ।ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਦੀਆਂ ਸ਼ਰਤਾਂ ਤਹਿਤ ਕੰਪਨੀ ਦੇ ਸੇਲ ਮੈਨੇਜਰ (ਬ੍ਰਾਂਚ ਗੁਰਦਾਸਪੁਰ) ਕਮਲਦੀਪ ਸਿੰਘ ਵੱਲੋਂ ਕਲੇਮ ਨੂੰ ਪ੍ਰੋਸੈਸਿੰਗ ਕਰਵਾਉਣ ਵਿੱਚ ਪੂਰੀ ਸਹਾਇਤਾ ਕੀਤੀ ਗਈ। ਜਿਸ ਦੇ ਸਿੱਟੇ ਵਜੋਂ ਇੱਕ ਗਰੀਬ ਪਰਿਵਾਰ ਦੀ ਮਾਲੀ ਸਹਾਇਤਾ ਹੋ ਸਕੀ।
ਕੰਪਨੀ ਦੇ ਸੇਲ ਮੈਨੇਜਰ ਕਮਲਦੀਪ ਸਿੰਘ, ਸ਼ਿਵ ਕੁਮਾਰ ਕੁਲੈਕਸ਼ਨ ਅਫਸਰ ਅਤੇ ਅਮਰੀਕ ਸਿੰਘ ਸੇਲ ਅਫਸਰ ਨੇ ਕਿਹਾ ਕਿ ਕੰਪਨੀ ਭਾਵੇਂ ਰਾਜ ਮਸੀਹ ਦੀ ਮੌਤ ਹੋਣ ਤੇ ਪਰਿਵਾਰ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ। ਪਰ ਐਚ. ਡੀ. ਬੀ. ਕੰਪਨੀ ਨੇ 5 ਲੱਖ ਦੇ ਕਲੇਮ ਦੀ ਪ੍ਰੋਸੈਸਿੰਗ ਕਰ ਕੇ ਮਾਲੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੀੜ੍ਹਤ ਪਰਿਵਾਰ ਨੇ ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਅਤੇ ਕੰਪਨੀ ਦੇ ਅਧਿਕਾਰੀ ਕਮਲਦੀਪ ਜੀ ਦਾ 5 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਮਗਰੋਂ ਤਹਿ ਦਿਲੋਂ ਧੰਨਵਾਦ ਕੀਤਾ।


