ਪੰਜਾਬ ਸਰਕਾਰ ਸੂਬੇ ਦੇ ਸਾਰੇ ਧੁੱਸੀ (ਬੰਨਾਂ)ਦੀ ਰਿਪੇਅਰ ਕਰੇ – ਭੋਜਰਾਜ
ਡੇਰਾ ਬਾਬਾ ਨਾਨਕ , ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ )– ਰਾਵੀ ਦਰਿਆ ਤੇ ਧਰਮਕੋਟ ਪੱਤਣ ਤੋਂ ਗੁਰਚਕ, ਡਾਲਾ, ਮਨਸੂਰ ਅਤੇ ਘੋਨੇ ਵਾਲਾ ਆਦਿ ਪਿੰਡਾਂ ਦੀ ਜਮੀਨ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਵੱਲੋਂ ਆਪ ਬਣਾਏ ਗਏ ਧੁੱਸੀ ਬੰਨ ਦਾ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਸ ਮੌਕੇ ਸਰਪੰਚ ਗੁਰਮੁਖ ਸਿੰਘ ਗੁਰਚੱਕ,ਬਲਰਾਜ ਸਿੰਘ, ਮੇਹਰ ਸਿੰਘ ਮਨਸੂਰ ਵਾਸੀ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਜਦੋਂ ਹੜ ਆਏ ਸਨ ਤਾਂ ਇਲਾਕੇ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਤਬਾਹੀ ਤੋਂ ਬਚਾਉਣ ਲਈ ਵਗਦੇ ਪਾਣੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਰਕਮ ਪੱਲਿਓਂ ਖਰਚ ਕੇ ਇਹ ਧੁੱਸੀ ਬੰਨ ਬਣਾਇਆ ਜਿਸ ਨੂੰ ਹੁਣ ਰਾਵੀ ਦਰਿਆ ਦਾ ਪਾਣੀ ਖੋਰਾ ਲਗਾ ਰਿਹਾ ਹੈ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਇਸ ਬੰਨ ਨੂੰ ਖੁਰਨ ਤੋਂ ਬਚਾਉਣ ਲਈ ਇਸ ਦੇ ਨਾਲ ਪੱਥਰ ਲਗਾ ਕੇ ਇਸ ਨੂੰ ਮਜਬੂਤ ਕੀਤਾ ਜਾਵੇ।

ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਮੈਂ ਇਹ ਮਸਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਧਿਆਨ ਵਿੱਚ ਲਿਆ ਚੁੱਕਾ ਹਾਂ ਅਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਬੰਨ ਦੀ ਮਜਬੂਤੀ ਲਈ ਵਿਸ਼ੇਸ਼ ਤੌਰ ਤੇ ਪੈਸੇ ਦਾ ਪ੍ਰਬੰਧ ਕੀਤਾ ਜਾਵੇ,ਕਿਉਂਕਿ ਇਸ ਬੰਨ ਨੂੰ ਇਲਾਕੇ ਦੇ ਲੋਕਾਂ ਨੇ ਭਾਰੀ ਮਸ਼ੱਕਤ ਦੇ ਨਾਲ ਵੱਡੀ ਰਕਮ ਖਰਚ ਕਰਕੇ ਬਣਾਇਆ ਹੈ।ਜਦ ਕਿ ਇਸ ਬੰਨ ਨੂੰ ਬਣਾਉਣ ਦਾ ਜਿੰਮਾ ਸਰਕਾਰ ਦਾ ਸੀ ਜੇਕਰ ਸਰਕਾਰ ਉਸ ਸਮੇਂ ਬੰਨ ਨਹੀਂ ਬਣਾ ਸਕੀ ਤਾਂ ਹੁਣ ਸਰਕਾਰ ਨੂੰ ਇਸ ਦੀ ਮਜਬੂਤੀ ਲਈ ਤੁਰੰਤ ਅਮਲ ਸ਼ੁਰੂ ਕਰਨਾ ਚਾਹੀਦਾ ਹੈ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਰਾਵੀ,ਬਿਆਸ ਅਤੇ ਸਤਲੁਜ ਦਰਿਆਵਾਂ ਦੇ ਧੁੱਸੀ ਬੰਨਾਂ ਦੀ ਰਿਪੇਅਰ ਕਰਨ ਅਤੇ ਸਾਰੀਆਂ ਡਰੇਨਾਂ ਦੀ ਸਫਾਈ ਕਰਨ ਵਾਸਤੇ ਤੁਰੰਤ ਮਾਸਟਰ ਪਲਾਨ ਤਿਆਰ ਕਰਕੇ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਇਹ ਸਾਫ ਸਫਾਈ ਅਤੇ ਰਿਪੇਅਰ ਦਾ ਕੰਮ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਮਿਆਂ ਦੌਰਾਨ ਇਹ ਕੰਮ ਜੂਨ ਦੇ ਮਹੀਨੇ ਸ਼ੁਰੂ ਹੁੰਦੇ ਰਹੇ ਹਨ। ਜਿਸ ਨਾਲ ਬਰਸਾਤ ਜਲਦੀ ਸ਼ੁਰੂ ਹੋ ਜਾਂਦੀ ਹੈ ਤੇ ਕੋਈ ਵੀ ਕੰਮ ਨੇਪਰੇ ਨਹੀਂ ਚੜਦਾ ਜਿਸ ਦਾ ਖਮਿਆਜਾ ਲੋਕਾਂ ਨੂੰ ਆਪਣਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਕੇ ਭੁਗਤਣਾ ਪੈਂਦਾ ਹੈ।।
ਇਸ ਮੌਕੇ ਕਵਲਜੀਤ ਸਿੰਘ ਖੁਸ਼ਹਾਲਪੁਰ,ਗੁਰਪ੍ਰੀਤ ਸਿੰਘ ਖਾਸਾ ਵਾਲਾ, ਰਜਿੰਦਰ ਸਿੰਘ ਕਾਜੀਪੁਰ, ਮਲੂਕ ਸਿੰਘ ਮੁਸਤਫਾਪੁਰ, ਅਨਮੋਲਦੀਪ ਸਿੰਘ ਧਾਲੀਵਾਲ, ਸਰਦੂਲ ਸਿੰਘ


